ਅਦਾਕਾਰਾ ਅਨੀਤਾ ਦੇਵਗਨ (Anita Devgan) ਦਾ ਅੱਜ ਜਨਮ ਦਿਨ (Birthday)ਹੈ।ਇਸ ਮੌਕੇ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਤੁਹਾਨੂੰ ਅਸੀਂ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ । ਅਨੀਤਾ ਦੇਵਗਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਤੋਂ ਕੀਤੀ ਸੀ । ਜਿੱਥੇ ਉਨ੍ਹਾਂ ਨੇ ਮਸ਼ਹੂਰ ਟੀਵੀ ਸੀਰੀਅਲ ‘ਪੜ੍ਹ ਕੇ ਜਮਾਤਾਂ ਚਾਰ ਪੰਚਣੀ ਪਿੰਡ ਦੀ ਬਣੀ’ ਨਾਲ ਕੀਤੀ ਸੀ।ਇਸ ਸੀਰੀਅਲ ‘ਚ ਕੰਮ ਕਰਨ ਤੋਂ ਬਾਅਦ ਅਦਾਕਾਰਾ ਨੂੰ ਹੋਰ ਕਈ ਸੀਰੀਅਲਸ ‘ਚ ਕੰਮ ਕਰਨ ਦਾ ਮੌਕਾ ਮਿਲਿਆ।ਆਪਣੀ ਅਦਾਕਾਰੀ ਦੇ ਨਾਲ ਉਨ੍ਹਾਂ ਨੇ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਇਸੇ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਵੀ ਮੌਕਾ ਮਿਲਿਆ ।

ਕਈ ਫ਼ਿਲਮਾਂ ‘ਚ ਕੀਤਾ ਕੰਮ
ਅਨੀਤਾ ਦੇਵਗਨ ਨੇ ਅਣਗਿਣਤ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਰੱਬ ਦਾ ਰੇਡੀਓ, ਅੰਗਰੇਜ, ਬੰਬੂਕਾਟ, ਜੱਟ ਐਂਡ ਜੂਲੀਅਟ,ਗੋਲਕ ਬੁਗਨੀ ਬੈਂਕ ‘ਤੇ ਬਟੁਆ ਸਣੇ ਅਨੇਕਾਂ ਹੀ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਆਪਣੀ ਬਿਹਤਰੀਨ ਅਦਾਕਾਰੀ ਦੀ ਬਦੌਲਤ ਉਹ ਕਈ ਅਵਾਰਡ ਵੀ ਜਿੱਤ ਚੁੱਕੇ ਹਨ।

ਅਨੀਤਾ ਦੇਵਗਨ ਦੇ ਪਤੀ ਵੀ ਵਧੀਆ ਅਦਾਕਾਰ
ਅਨੀਤਾ ਦੇਵਗਨ ਦੇ ਪਤੀ ਹਰਦੀਪ ਗਿੱਲ ਵੀ ਬਿਹਤਰੀਨ ਅਦਾਕਾਰਾਂ ਚੋਂ ਇੱਕ ਹਨ । ਦੋਵਾਂ ਨੇ ਇੱਕਠਿਆਂ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਤੇ ਦੋਵਾਂ ਦੀ ਮੁਲਾਕਾਤ ਵੀ ਇੱਕਠਿਆਂ ਕੰਮ ਕਰਨ ਦੇ ਦੌਰਾਨ ਹੀ ਹੋਈ ਸੀ । ਦੋਵਾਂ ਨੇ ਲਵ ਮੈਰਿਜ ਕਰਵਾਈ ਅਤੇ ਦੋਵਾਂ ਦਾ ਇੱਕ ਪੁੱਤਰ ਹੈ। ਜੋ ਮਾਪਿਆਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਗੁਰ ਸਿੱਖ ਰਿਹਾ ਹੈ।

ਅਦਾਕਾਰੀ ਦੇ ਨਾਲ-ਨਾਲ ਬਾਗਵਾਨੀ ਦਾ ਵੀ ਸ਼ੌਂਕ
ਅਨੀਤਾ ਦੇਵਗਨ ਤੇ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਅੰਮ੍ਰਿਤਸਰ ‘ਚ ਹੀ ਰਹਿੰਦੇ ਹਨ ਅਤੇ ਦੋਵਾਂ ਨੂੰ ਬਾਗਵਾਨੀ ਦਾ ਵੀ ਬਹੁਤ ਸ਼ੌਂਕ ਹੈ। ਦੋਵਾਂ ਨੇ ਆਪਣੇ ਘਰ ਦੇ ਬਾਹਰ ਖਾਲੀ ਪਲਾਟ ‘ਚ ਸਬਜ਼ੀਆਂ ਵੀ ਖੁਦ ਉਗਾਉਂਦੇ ਹਨ ।
- GTC PUNJABI