Tuesday, 5th of May 2026

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਹੇ ਸੁਦੇਸ਼ ਕੁਮਾਰ ਦਾ ਦਿਹਾਂਤ, 95 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਅਦਾਕਾਰ ਸੁਦੇਸ਼ ਕੁਮਾਰ ਦਾ ਜਨਮ 1931 ‘ਚ ਪਿਛਾਵਰ ‘ਚ ਹੋਇਆ ਸੀ । ਉਹ ਬਹੁਤ ਛੋਟੇ ਸਨ ਜਦੋਂ ਉਹਨਾਂ ਦਾ ਪਰਿਵਾਰ ਮੁੰਬਈ ‘ਚ ਸ਼ਿਫਟ ਹੋ ਗਿਆ ਸੀ। ਮੁੰਬਈ ‘ਚ ਹੀ ਉਨ੍ਹਾਂ ਨੇ ਪੜ੍ਹਾਈ ਕੀਤੀ ਸੀ ਅਤੇ ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣਨ ਪਰ ਉਨ੍ਹਾਂ ਦਾ ਮਨ ਫ਼ਿਲਮਾਂ ‘ਚ ਕੰਮ ਕਰਨ ਦਾ ਸੀ ।

Reported by:  GTC Punjabi Desk   |  Edited by:  Shaminder Kaur Kaler   |  May 05th 2026 11:38 AM  |  Updated: May 05th 2026 11:38 AM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਹੇ ਸੁਦੇਸ਼ ਕੁਮਾਰ ਦਾ ਦਿਹਾਂਤ, 95 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਅਦਾਕਾਰ ਸੁਦੇਸ਼ ਕੁਮਾਰ ਦਾ ਜਨਮ 1931 ‘ਚ ਪਿਛਾਵਰ ‘ਚ ਹੋਇਆ ਸੀ । ਉਹ ਬਹੁਤ ਛੋਟੇ ਸਨ ਜਦੋਂ ਉਹਨਾਂ ਦਾ ਪਰਿਵਾਰ ਮੁੰਬਈ ‘ਚ ਸ਼ਿਫਟ ਹੋ ਗਿਆ ਸੀ। ਮੁੰਬਈ ‘ਚ ਹੀ ਉਨ੍ਹਾਂ ਨੇ ਪੜ੍ਹਾਈ ਕੀਤੀ ਸੀ ਅਤੇ ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣਨ ਪਰ ਉਨ੍ਹਾਂ ਦਾ ਮਨ ਫ਼ਿਲਮਾਂ ‘ਚ ਕੰਮ ਕਰਨ ਦਾ ਸੀ ।

Reported by:  GTC Punjabi Desk
Edited by:  Shaminder Kaur Kaler
May 05th 2026 11:38 AM
Last Updated: May 05th 2026 11:38 AM
Share us
You May Like This

ਬਾਲੀਵੁੱਡ ਤੋਂ ਇੱਕ ਵਾਰ ਮੁੜ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਹਿ ਚੁੱਕੇ ਅਦਾਕਾਰ ਸੁਦੇਸ਼ ਕੁਮਾਰ ਦਾ ਦਿਹਾਂਤ ਹੋ ਗਿਆ ਹੈ।  ਜਿਸ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।ਸੁਦੇਸ਼ ਕੁਮਾਰ ਨੇ ਪੰਜਾਹ ਤੇ ਸੱਤਰ ਦੇ ਦਹਾਕੇ ‘ਚ ਦਰਜਨਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਅਤੇ ਕਈ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਸਨ। ਉਨ੍ਹਾਂ ਨੂੰ ਸੋਮਵਾਰ ਨੂੰ ਸਾਹ ਲੈਣ ‘ਚ ਤਕਲੀਫ ਹੋਈ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । 

ਪਾਕਿਸਤਾਨ ਦੇ ਪਿਛਾਵਰ ‘ਚ ਹੋਇਆ ਸੀ ਜਨਮ 

ਅਦਾਕਾਰ ਸੁਦੇਸ਼ ਕੁਮਾਰ ਦਾ ਜਨਮ 1931 ‘ਚ ਪਿਛਾਵਰ ‘ਚ ਹੋਇਆ ਸੀ । ਉਹ ਬਹੁਤ ਛੋਟੇ ਸਨ ਜਦੋਂ ਉਹਨਾਂ ਦਾ ਪਰਿਵਾਰ ਮੁੰਬਈ ‘ਚ ਸ਼ਿਫਟ ਹੋ ਗਿਆ ਸੀ। ਮੁੰਬਈ ‘ਚ ਹੀ ਉਨ੍ਹਾਂ ਨੇ ਪੜ੍ਹਾਈ ਕੀਤੀ ਸੀ ਅਤੇ ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣਨ ਪਰ ਉਨ੍ਹਾਂ ਦਾ ਮਨ ਫ਼ਿਲਮਾਂ ‘ਚ ਕੰਮ ਕਰਨ ਦਾ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਲਗਾਅ ਪ੍ਰਿਥਵੀ ਰਾਜ ਕਪੁੂਰ ਦੇ ਥੀਏਟਰ ਗਰੁੱਪ ਦੇ ਨਾਲ ਹੋਇਆ ਸੀ।

ਇੱਥੋਂ ਹੀ ਉਨ੍ਹਾਂ ਨੇ ਅਦਾਕਾਰੀ ਸਿੱਖਣੀ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਫਿਲਮੀ ਦੁਨੀਆ ‘ਚ ਪਛਾਣ ਬਣਾਈ ਸੀ ।ਸੁਦੇਸ਼ ਕੁਮਾਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਛੋਟੇ ਛੋਟੇ ਕਿਰਦਾਰਾਂ ਦੇ ਨਾਲ ਕੀਤੀ ਸੀ ।ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉਨ੍ਹਾਂ ਨੂੰ ਫ਼ਿਲਮ ‘ਛੋਟੀ ਬਹਿਨ’ ਦੇ ਨਾਲ ਇੰਡਸਟਰੀ ‘ਚ ਪਛਾਣ ਮਿਲੀ । ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ‘ਸਾਰੰਗਾ’ ਉਨ੍ਹਾਂ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਈ ਅਤੇ ਇਸੇ ਫ਼ਿਲਮ ਨੇ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਦਿੱਤੀ ਸੀ । ਉਨ੍ਹਾਂ ਨੇ ਕਈ ਪਰਿਵਾਰਕ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ। 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi