Saturday, 9th of May 2026
×
ENTRY FORM

ਆਪਣੀ ਮੌਤ ਦੀ ਅਫਵਾਹ ‘ਤੇ ਭੜਕੇ ਸ਼ਕਤੀ ਕਪੂਰ, ਕਿਹਾ ‘ਮੈਂ ਲੀਗਲ ਐਕਸ਼ਨ ਲਵਾਂਗਾ’

ਸ਼ਕਤੀ ਕਪੂਰ ਦੀ ਮੌਤ ਦੀਆਂ ਅਫਵਾਹਾਂ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਸਨ। ਜਿਸ ਤੋਂ ਬਾਅਦ ਸ਼ਕਤੀ ਕਪੂਰ ਨੇ ਖੁਦ ਸਾਹਮਣੇ ਆ ਕੇ ਸਪੱਸ਼ਟ ਕੀਤਾ ਹੈ ਕਿ ਉਹ ਬਿਲਕੁਲ ਤੰਦਰੁਰਸਤ ਹਨ ਅਤੇ ਚੰਗੇ ਭਲੇ ਹਨ।

Reported by:  GTC Punjabi Desk   |  Edited by:  Shaminder Kaur Kaler   |  May 08th 2026 10:00 AM  |  Updated: May 08th 2026 10:00 AM

ਆਪਣੀ ਮੌਤ ਦੀ ਅਫਵਾਹ ‘ਤੇ ਭੜਕੇ ਸ਼ਕਤੀ ਕਪੂਰ, ਕਿਹਾ ‘ਮੈਂ ਲੀਗਲ ਐਕਸ਼ਨ ਲਵਾਂਗਾ’

ਸ਼ਕਤੀ ਕਪੂਰ ਦੀ ਮੌਤ ਦੀਆਂ ਅਫਵਾਹਾਂ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਸਨ। ਜਿਸ ਤੋਂ ਬਾਅਦ ਸ਼ਕਤੀ ਕਪੂਰ ਨੇ ਖੁਦ ਸਾਹਮਣੇ ਆ ਕੇ ਸਪੱਸ਼ਟ ਕੀਤਾ ਹੈ ਕਿ ਉਹ ਬਿਲਕੁਲ ਤੰਦਰੁਰਸਤ ਹਨ ਅਤੇ ਚੰਗੇ ਭਲੇ ਹਨ।

Reported by:  GTC Punjabi Desk
Edited by:  Shaminder Kaur Kaler
May 08th 2026 10:00 AM
Last Updated: May 08th 2026 10:00 AM
Share us
You May Like This

ਸ਼ਕਤੀ ਕਪੂਰ (Shakti Kapoor) ਦੀ ਮੌਤ ਦੀਆਂ ਅਫਵਾਹਾਂ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਸਨ। ਜਿਸ ਤੋਂ ਬਾਅਦ ਸ਼ਕਤੀ ਕਪੂਰ ਨੇ ਖੁਦ ਸਾਹਮਣੇ ਆ ਕੇ ਸਪੱਸ਼ਟ ਕੀਤਾ ਹੈ ਕਿ ਉਹ ਬਿਲਕੁਲ ਤੰਦਰੁਰਸਤ ਹਨ ਅਤੇ ਚੰਗੇ ਭਲੇ ਹਨ।ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਬਾਰੇ ਦੱਸ ਰਹੇ ਹਨ ।

ਇਸ ਦੇ ਨਾਲ ਹੀ ਉਹ ਕਹਿ ਰਹੇ ਹਨ ਕਿ ਇਸ ਮਾਮਲੇ ‘ਚ ਉਹ ਕਾਨੂੰਨੀ ਕਾਰਵਾਈ ਕਰਨਗੇ । ਕਿਉਂਕਿ ਅਜਿਹੀਆਂ ਖ਼ਬਰਾਂ ਫੈਲਾੳੇੁਣਾ ਗਲਤ ਹੈ ਜਿਸ ‘ਤੇ ਉਹ ਸਖਤ ਐਕਸ਼ਨ ਲੈਣਗੇ। ਇਸ ਦੇ ਨਾਲ ਹੀ ਅਦਾਕਾਰ ਨੇ ਅਪੀਲ ਕੀਤੀ ਕਿ ਅਜਿਹੀਆਂ ਗਲਤ ਅਤੇ ਬੇਬੁਨਿਆਦ ਅਫਵਾਹਾਂ ਨਾ ਫੈਲਾਓ । 

 ਸ਼ਕਤੀ ਕਪੂਰ ਦਾ ਵਰਕ ਫ੍ਰੰਟ 

ਸ਼ਕਤੀ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਜ਼ਿਆਦਾਤਰ ਫ਼ਿਲਮਾਂ ‘ਚ ਵਿਲੇਨ ਦਾ ਕਿਰਦਾਰ ਨਿਭਾਇਆ ਹੈ।

ਇਸ ਤੋਂ ਇਲਾਵਾ ਕੁਝ ਕੁ ਫ਼ਿਲਮਾਂ ‘ਚ ਸੰਜੀਦਾ ਕਿਰਦਾਰ ਵੀ ਨਿਭਾਏ ਹਨ ਅਤੇ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਕਾਮੇਡੀ ਕਿਰਦਾਰਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ। ਬਾਲੀਵੁੱਡ ‘ਚ ਉਹਨਾਂ ਦੇ ਨਾਂਅ ਦੀ ਤੂਤੀ ਬੋਲਦੀ ਹੈ। ਉਨ੍ਹਾਂ ਨੇ ਅੰਦਾਜ਼ ਅਪਨਾ ਅਪਨਾ ਫ਼ਿਲਮ ‘ਚ ਗੋਗਾ ਦਾ ਕਿਰਦਾਰ ਨਿਭਾ ਕੇ ਵੀ ਖੂਬ ਸੁਰਖੀਆਂ ਵਟੋਰੀਆਂ ਸਨ। 

- GTC PUNJABI

Follow us

Top Stories

Please wait and do not refresh the page.
Surtaaj Of Punjab

Entry Form

Media files should not be more than 80 MB.

✅ Thank You!

Your form has been submitted successfully.

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi