ਅਦਾਕਾਰਾ ਨੇਹਾ ਧੂਪੀਆ (Neha Dhupia) ਤੇ ਅੰਗਦ ਬੇਦੀ ਖੁਸ਼ਹਾਲ ਜ਼ਿੰਦਗੀ ਜਿਉਂ ਰਹੇ ਹਨ । ਪਰ ਇਸ ਵਿਆਹ ਦੇ ਲਈ ਅੰਗਦ ਬੇਦੀ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ ਅਤੇ ਅਦਾਕਾਰਾ ਦੇ ਮਾਪਿਆਂ ਕੋਲ ਤਰਲੇ ਕਰਨੇ ਪਏ ਸਨ । ਹਾਲ ਹੀ ‘ਚ ਅੰਗਦ ਬੇਦੀ ਨੇ ਇੱਕ ਪੌਡਕਾਸਟ ਦੇ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਅੰਗਦ ਬੇਦੀ ਨੇ ਮਨੀਸ਼ ਪਾਲ ਦੇ ਪੌਡਕਾਸਟ ਦੇ ਦੌਰਾਨ ਖੁਲਾਸਾ ਕੀਤਾ ਕਿ ਨੇਹਾ ਧੂਪੀਆ ਦੇ ਮਾਪਿਆਂ ਨੇ ਸ਼ੁਰੂ ‘ਚ ਉਸ ਦੇ ਵਿੱਤੀ ਸੰਘਰਸ਼ਾਂ ਦੇ ਕਾਰਨ ਉਸ ਦੇ ਵਿਆਹ ਦੇ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਸੀ ਅਤੇ ਉਸ ਨੂੰ ਕਿਹਾ ਸੀ ਕਿ “ਇੱਕ ਰੁਪਿਆ ਵੀ ਨਹੀਂ ਹੈ” ਅਤੇ ਪੈਨੀਲੈੱਸ ਕਿਹਾ ਸੀ ।
ਪਹਿਲੀ ਵਾਰ ਜਿੰਮ ‘ਚ ਨੇਹਾ ਨੂੰ ਵੇਖਿਆ
ਅੰਗਦ ਬੇਦੀ ਨੇ ਨੇਹਾ ਧੂਪੀਆ ਨੂੰ ਪਹਿਲੀ ਵਾਰ ਜਿੰਮ ‘ਚ ਵੇਖਿਆ ਸੀ । ਇਸ ਦੌਰਾਨ ਨੇਹਾ ਧੂਪੀਆ ਨੇ ਸਾਈਕਲਿੰਗ ਸ਼ਾਰਟਸ ਪਹਿਨੇ ਸਨ ਅਤੇ ਉਹ ਦੌੜ ਰਹੀ ਸੀ ।ਅੰਗਦ ਬੇਦੀ ਨੇਹਾ ਵੱਲ ਵੇਖ ਰਹੇ ਸਨ ਇਸੇ ਦੌਰਾਨ ਦੋਸਤਾਂ ਨੇ ਅੰਗਦ ਬੇਦੀ ਨੂੰ ਨੇਹਾ ਦੇ ਬਾਰੇ ਜਾਣਕਾਰੀ ਦਿੱਤੀ ਕਿ ਉਹ ਮਿਸ ਇੰਡੀਆ ਹੈ ਤੇ ਉਸ ਦਾ ਨੇਹਾ ਧੂਪੀਆ ਹੈ। ਅੰਗਦ ਬੇਦੀ ਨੇਹਾ ਧੂਪੀਆ ਦੀ ਫਿੱਟਨੈਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸਨ।

ਅੰਗਦ ਬੇਦੀ ਤੇ ਨੇਹਾ ਦੀ ਪਹਿਲੀ ਮੁਲਾਕਾਤ
ਅੰਗਦ ਬੇਦੀ ਤੇ ਨੇਹਾ ਧੂਪੀਆ ਦੀ ਮੁਲਾਕਾਤ ਇੱਕ ਪਾਰਟੀ ‘ਚ ਹੋਈ ਸੀ । ਜਿਸ ‘ਚ ਉਹ ਨੇਹਾ ਨੂੰ ਮਿਲੇ ਅਤੇ ਇਸ ਪਾਰਟੀ ‘ਚ ਹੀ ਦੋਵਾਂ ਨੇ ਖੁੱਲ੍ਹ ਕੇ ਗੱਲਬਾਤ ਵੀ ਕੀਤੀ ।ਦੋਵੇਂ ਜਣੇ ਇੱਕੋ ਜਿੰਮ ‘ਚ ਤਾਂ ਜਾਂਦੇ ਹੀ ਸਨ।ਇਸ ਤੋਂ ਬਾਅਦ ਅੰਗਦ ਬੇਦੀ ਨੂੰ ਉਂਗਲੀ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਇਸ ‘ਚ ਨੇਹਾ ਧੂਪੀਆ ਦਾ ਵੀ ਰੋਲ ਸੀ । ਜਿਸ ਤੋਂ ਬਾਅਦ ਦੋਵਾਂ ਨੂੰ ਇੱਕਠੇ ਸਮਾਂ ਬਿਤਾਉਣ ਦਾ ਮੌਕਾ ਮਿਲਿਆ । ਜਿਸ ਤੋਂ ਬਾਅਦ ਦੋਵਾਂ ਦੀ ਨਜ਼ਦੀਕੀਆਂ ਵਧੀਆਂ ।
ਚੁੱਪ ਚੁਪੀਤੇ ਕਰਵਾਇਆ ਸੀ ਵਿਆਹ
ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਚੁੱਪ ਚੁਪੀਤੇ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ । ਦੋਵਾਂ ਦੇ ਵਿਆਹ ਦੀ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ ।
- GTC PUNJABI