ਪੈਸੇ ਦੇ ਲੈਣ ਦੇਣ ਨੂੰ ਲੈ ਕੇ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ । ਕੁਝ ਦਿਨ ਪਹਿਲਾਂ ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਨੇ ਇੱਕ ਆਡੀਓ ਜਾਰੀ ਕੀਤਾ ਸੀ । ਇਹ ਆਡੀਓ ਬੰਟੀ ਬੈਂਸ ਤੇ ਸਿੱਧੂ ਦੀ ਮਾਂ ਚਰਨ ਕੌਰ ਵਿੱਚਾਲੇ ਹੋਈ ਗੱਲਬਾਤ ਦੀ ਰਿਕਾਰਡਿੰਗ ਸੀ । ਤੇ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਵਿੱਚ ਬਲਕੌਰ ਸਿੰਘ ਨੇ ਬੰਟੀ ਬੈਂਸ ਨੂੰ ਲੈ ਕੇ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ । ਬਲਕੌਰ ਸਿੰਘ ਨੇ ਇਸ ਪੋਸਟ ਵਿੱਚ ਲਿਖਿਆ ਹੈ ‘ ਅਸੀਂ ਕਦੇ ਵੀ ਆਪਣੇ ਨਿੱਜੀ ਮਾਮਲਿਆਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਨਹੀਂ ਕਰਨਾ ਚਾਹੁੰਦੇ ਸੀ। ਪਰ ਜਦੋਂ ਸਾਡੀ ਆਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਅਜਿਹੇ ਹਲਾਤਾਂ ਵਿੱਚ ਲੋਕਾਂ ਦੇ ਸਾਹਮਣੇ ਸੱਚਾਈ ਲੈ ਕੇ ਆਉਣਾ ਜ਼ਰੂਰੀ ਹੋ ਜਾਂਦਾ ਹੈ। ਬੰਟੀ, ਜੇਕਰ ਤੁਸੀਂ ਦਾਅਵਾ ਕਰ ਰਹੇ ਹੋ ਕਿ ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਤਾਂ ਮਾਂ ਦੀ ਆਡੀਓ ਜਾਰੀ ਕਰਕੇ ਕਹਾਣੀ ਬਣਾਉਣਾ ਵੀ ਠੀਕ ਨਹੀਂ ।

ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਲਿਖਿਆ ਹੈ ‘੨੦੨੨ ਨੂੰ ਸ਼ੁਭਦੀਪ ਦੀ ਮੌਤ ਹੋਈ ਸੀ । ਮੌਤ ਤੋਂ ਚਾਰ ਦਿਨ ਬਾਅਦ, ਤੁਸੀਂ ਸਾਡੇ ਨਾਲ ਸੰਪਰਕ ਕੀਤਾ ਤੇ ਤੁਸੀਂ ਸਾਡੇ ਘਰ ਆਏ । ਅਜਿਹੇ ਹਲਾਤਾਂ ਵਿੱਚ ਅਸੀਂ ਡੂੰਘੇ ਸਦਮੇ ਵਿੱਚ ਸਾਂ ਤੇ ਸਾਨੂੰ ਆਪਣੇ ਆਪ ਦੀ ਹੋਸ਼ ਨਹੀਂ ਸੀ । ਇਸ ਦੇ ਬਾਵਜੂਦ ਤੁਸੀਂ ਸਾਨੂੰ ਅਗਸਤ ੨੦੨੦ ਦੀ ਤਾਰੀਖ ਵਾਲੇ ਇੱਕ ਪੁਰਾਣੇ ਇਕਰਾਰਨਾਮਾ ਤੇ ਦਸਤਖਤ ਕਰਨ ਲਈ ਮਜਬੂਰ ਕੀਤਾ । ਤੁਸੀਂ ਏਨੀਂ ਜਲਦਬਾਜ਼ੀ ਕਿਉਂ ਕੀਤੀ ? ਅਜਿਹੇ ਹਲਾਤਾਂ ਵਿੱਚ ਸਾਡੇ ਤੋਂ ਦਸਤਖਤ ਕਰਵਾਉਣਾ ਕਿੰਨਾ ਕੁ ਉਚਿਤ ਸੀ?

ਤੁਸੀਂ ਸਾਡੇ ਪੈਸੇ ਦਾ ਸਾਰਾ ਲੈਣ-ਦੇਣ ਦੇਖਦੇ ਸੀ ..ਅਸੀਂ ਸਿਰਫ਼ ਤੁਹਾਡੇ 'ਤੇ ਭਰੋਸਾ ਕੀਤਾ । ਤੁਸੀਂ ਸਾਨੂੰ ਇਹ ਵੀ ਕਿਹਾ ਸੀ ਕਿ ਵਨ ਡਿਜੀਟਲ ਤੋਂ ਇੰਨੀ ਵੱਡੀ ਰਕਮ ਸਾਡੇ ਖਾਤੇ ਵਿੱਚ ਇੱਕੋ ਵਾਰ ਨਾ ਕਢਵਾਈ ਜਾਵੇ, ਕਿਉਂਕਿ ਇਸ ਨਾਲ ਟੈਕਸ ਦਾ ਮਸਲਾ ਹੋ ਸਕਦਾ ਹੈ ।ਅਸੀਂ ਕਦੇ ਸ਼ਬੀਰ ਨੂੰ ਨਹੀਂ ਮਿਲੇ, ਨਾ ਹੀ ਸਾਡੇ ਪੁੱਤਰ ਮਿਲਿਆ । ਅਸੀਂ ਕਿਸੇ ਅਜਿਹੇ ਵਿਅਕਤੀ ਨਾਲ ਕਿਵੇਂ ਸਮਝੌਤਾ ਕਰ ਸਕਦੇ ਹਾਂ ਜਿਸਨੂੰ ਅਸੀਂ ਜਾਣਦੇ ਵੀ ਨਹੀਂ ਸੀ? ਬੰਟੀ, ਤੁਸੀਂ ਸਾਨੂੰ ਵਿਸ਼ਵਾਸ ਵਿੱਚ ਲੈ ਕੇ, ਸਭ ਕੁਝ ਕੀਤਾ । ਅਸੀਂ ਗੁਰਪ੍ਰੀਤ ਨੂੰ ਸਿਰਫ਼ ਇੱਕ ਵਾਰ ਮਿਲੇ ਸੀ, ਗੁਰਪ੍ਰੀਤ ਨਾਲ ਤੁਸੀ ਹੀ ਸਾਨੂੰ ਮਿਲਵਾਇਆ ਸੀ । ਸ਼ੁਭਮ ਦੇ ਜਾਣ ਤੋਂ ਬਾਅਦ ਵੀ, ਅਸੀਂ ਉਸਨੂੰ ਸਿਰਫ਼ ਇੱਕ ਵਾਰ ਮਿਲੇ ਸੀ, ਅਤੇ ਉਹ ਵੀ ਤੁਸੀਂ ਹੀ ਲਿਆਏ ਸੀ।

ਤੁਸੀਂ ੨੦੨੦ ਵਿੱਚ ਸ਼ੁਭ ਕੋਲ ਕੰਮ ਮੰਗਣ ਆਏ ਸੀ। ਸ਼ੁਭ ਨੇ ਤੁਹਾਡੇ 'ਤੇ ਭਰੋਸਾ ਕੀਤਾ ਅਤੇ ਤੁਹਾਨੂੰ ਸਾਰਾ ਕੰਮ ਸੌਂਪਿਆ। ਜੇ ਤੁਹਾਨੂੰ ਪਤਾ ਹੁੰਦਾ ਕਿ ਸ਼ਬੀਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ, ਤਾਂ ਸਾਨੂੰ ਦੱਸਣਾ ਤੁਹਾਡਾ ਫਰਜ਼ ਸੀ। ਸਾਰਾ ਕੰਮ ਵਾਪਸ ਲੈਣਾ, ਸਾਰੇ ਪੈਸੇ ਕਲੀਅਰ ਕਰਨਾ ਅਤੇ ਮਾਮਲੇ ਨੂੰ ਜ਼ਿੰਮੇਵਾਰੀ ਨਾਲ ਨਿਪਟਾਉਣਾ ਤੁਹਾਡਾ ਫਰਜ਼ ਸੀ। ਘੱਟੋ ਘੱਟ ਤੁਹਾਨੂੰ ਸਾਨੂੰ ਸਮੇਂ ਸਿਰ ਸੱਚ ਦੱਸਣਾ ਚਾਹੀਦਾ ਸੀ। ਪਰ ਤੁਸੀਂ ਨਾ ਤਾਂ ਕੰਮ ਵਾਪਸ ਲਿਆ ਅਤੇ ਨਾ ਹੀ ਸਾਨੂੰ ਸਮੇਂ ਸਿਰ ਸੱਚ ਦੱਸਿਆ। ਹੁਣ, ਜਦੋਂ ਖਾਤਿਆਂ ਅਤੇ ਪੈਸੇ ਦੀ ਗੱਲ ਆਉਂਦੀ ਹੈ, ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੂਰਾ ਖਾਤਾ ਨਿਪਟਾਇਆ ਜਾਵੇ, ਨਾ ਕਿ ਮਾਮਲੇ ਤੋਂ ਹੱਥ ਧੋਤੇ ਜਾਣ ।
ਸਾਡਾ ਸ਼ਬੀਰ ਜਾਂ ਗੁਰਪ੍ਰੀਤ ਨਾਲ ਕੋਈ ਸਿੱਧਾ ਲੈਣ-ਦੇਣ ਨਹੀਂ ਹੈ। ਅਸੀਂ ਹਮੇਸ਼ਾ ਕਿਹਾ ਹੈ ਕਿ ਸਾਨੂੰ ਘਰ ਆ ਕੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਜਾਂ ਤਾਂ ਪੂਰਾ ਹਿਸਾਬ-ਕਿਤਾਬ ਲੈ ਕੇ ਆਓ, ਜਾਂ ਸ਼ਬੀਰ ਮੋਮਿਨ ਅਤੇ ਗੁਰਪ੍ਰੀਤ ਨੂੰ ਨਾਲ ਲੈ ਕੇ ਆਓ ਅਤੇ ਖੁੱਲ੍ਹ ਕੇ ਹਿਸਾਬ-ਕਿਤਾਬ ਦਾ ਨਿਪਟਾਰਾ ਕਰੋ। ਅਸੀਂ ਆਪਣੀ ਅਦਾਇਗੀ ਅਤੇ ਸੱਚਾਈ ਚਾਹੁੰਦੇ ਹਾਂ। ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਜੋ ਸਾਡੀ ਸਮੱਸਿਆ ਨੂੰ ਆਪਣੀ ਸਮਝਦੇ ਹੋਏ, ਇਸ ਲੜਾਈ ਵਿੱਚ ਸਾਡਾ ਸਮਰਥਨ ਕਰ ਰਹੇ ਹਨ। ਅਸੀਂ ਸਿਰਫ਼ ਇਨਸਾਫ਼ ਚਾਹੁੰਦੇ ਹਾਂ’।
ਕੀ ਹੈ ਵਿਵਾਦ ?
ਮਾਮਲਾ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਮੂਸੇਵਾਲਾ ਦਾ ਪਰਿਵਾਰ ਉਸ ਦੇ ਮੌਤ ਤੋਂ ਪਹਿਲਾਂ ਦੇ ਗਾਏ ਹੋਏ ਗਾਣੇ ਰਿਲੀਜ਼ ਕਰਦਾ ਹੈ । ਹੁਣ ਤੱਕ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਦੇ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁੱਕੇ ਨੇ ਜਿਨ੍ਹਾਂ ਦੀ ਦੇਖਭਾਲ ਇੱਕ ਕੰਪਨੀ ਕਰਦੀ ਹੈ । ਜਿਸ ਨੂੰ ਲੈ ਕੇ ਸਿੱਧੂ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਕੰਪਨੀ ਇਹਨਾਂ ਗਾਣਿਆਂ ਦਾ ਕੋਈ ਭੁਗਤਾਨ ਕਰ ਰਹੀ ਹੈ ਤੇ ਨਾ ਹੀ ਇਹਨਾਂ ਗਾਣਿਆਂ ਦਾ ਲੇਖਾਜੋਖਾ ਦੱਸ ਰਹੀ ਹੈ । ਜਿਸ ਨੂੰ ਲੈ ਕੇ ਮਾਨਸਾ ਵਿੱਚ ਕੇਸ਼ ਦਰਜ ਹੋਇਆ ਹੈ ।
- GTC PUNJABI
GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.
What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.