ਕਪਿਲ ਸ਼ਰਮਾ (Kapil Sharma) ਦੇ ਕੈਫੇ ਤੇ ਇੱਕ ਵਾਰ ਮੁੜ ਤੋਂ ਫਾਈਰਿੰਗ ਕੀਤੀ ਗਈ ਹੈ। ਉਨ੍ਹਾਂ ਦੇ ਕੈਫੇ ‘ਤੇ ਲਗਾਤਾਰ ਤੀਜੀ ਵਾਰ ਉਨ੍ਹਾਂ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੈਫੇ ਤੇ ਫਾਇਰਿੰਗ ਕਰਨ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਢਿੱਲੋਂ ਤੇ ਕੁਲਵੀਰ ਸਿੱਧੂ ਨੇਪਾਲੀ ਦੇ ਵੱਲੋਂ ਲਈ ਗਈ ਹੈ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਕੈਫੇ ਤੇ ਫਾਇਰਿੰਗ ਕਰਵਾਈ ਗਈ ਸੀ।ਕੈਫੇ ਤੇ ਲਗਾਤਾਰ ਤਿੰਨ ਰਾਊਂਡ ਫਾਇਰ ਕੀਤੇ ਗਏ ਹਨ । ਇਸ ਤੋਂ ਇਲਾਵਾ ਗੈਂਗ ਦੇ ਵੱਲੋਂ ਹੋਰਨਾਂ ਨੂੰ ਵੀ ਧਮਕੀ ਦਿੱਤੀ ਗਈ ਹੈ। ਕਪਿਲ ਸ਼ਰਮਾ ਦੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਇਹ ਕੈਫੇ ਖੋਲਿ੍ਹਆ ਗਿਆ ਅਤੇ ਜਦੋਂ ਦਾ ਇਹ ਕੈਫੇ ਖੁੱਲਿ੍ਹਆ ਹੈ ਇਹ ਅਪਰਾਧੀਆਂ ਦੇ ਨਿਸ਼ਾਨੇ ਤੇ ਹੈ।
ਹੋਰ ਪੜ੍ਹੋ : ਜੱਦੀ ਪਿੰਡ ਪੋਨਾ ‘ਚ ਭਲਕੇ ਹੋਵੇਗਾ ਰਾਜਵੀਰ ਜਵੰਦਾ ਦਾ ਭੋਗ ਅਤੇ ਅੰਤਿਮ ਅਰਦਾਸ
ਕਪਿਲ ਸ਼ਰਮਾ ਦਾ ਵਰਕ ਫਰੰਟ
ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਨਿੱਜੀ ਟੀਵੀ ਚੈਨਲ ‘ਤੇ ਛੋਟੀਆਂ ਮੋਟੀਆਂ ਸਕਿੱਟਾਂ ਦੇ ਨਾਲ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਫਟਰ ਚੈਲੇਂਜ ‘ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਇਸ ਸ਼ੋਅ ‘ਚ ਉਹ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਦੇ ਨਜ਼ਰ ਆਏ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸ਼ੋਅ ਸ਼ੁਰੂ ਕੀਤਾ । ਜਿਸ ‘ਚ ਉਹ ਵੱਖ ਵੱਖ ਸੈਲੀਬ੍ਰੇਟੀਜ਼ ਨੂੰ ਬੁਲਾਉਂਦੇ ਹਨ ।
ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ
ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਜ਼ਿੰਦਗੀ ‘ਚ ਬਹੁਤ ਸੰਘਰਸ਼ ਕੀਤਾ ਹੈ। ਛੋਟੀ ਉਮਰੇ ਹੀ ਪਿਤਾ ਦੀ ਮੌਤ ਹੋਣ ਕਾਰਨ ਉਨ੍ਹਾਂ ਦਾ ਬਚਪਨ ਤੰਗੀਆਂ ਤੁਰਸ਼ੀਆਂ ‘ਚ ਬੀਤਿਆ । ਮਾਂ ਨੇ ਕਪਿਲ ਤੇ ਉਨ੍ਹਾਂ ਦੇ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਕੀਤਾ । ਕਪਿਲ ਸ਼ਰਮਾ ਦੀ ਦਿਲਚਸਪੀ ਗਾਇਕੀ ‘ਚ ਸੀ, ਪਰ ਫਿਰ ਉਹ ਅਦਾਕਾਰੀ ਤੇ ਕਾਮੇਡੀ ਦੇ ਖੇਤਰ ‘ਚ ਨਿੱਤਰੇ । ਜਿਸ ‘ਚ ਉਨ੍ਹਾਂ ਨੂੰ ਕਾਮਯਾਬੀ ਮਿਲੀ । ਕਪਿਲ ਨੇ ਕਪੂਰਥਲਾ ਦੀ ਰਹਿਣ ਵਾਲੀ ਗਿੰਨੀ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਧੀ ਤੇ ਇੱਕ ਪੁੱਤਰ ।
- GTC PUNJABI