ਸੋਨਮ ਬਾਜਵਾ (Sonam Bajwa)ਦੀ ਫ਼ਿਲਮ ‘ਪਿੱਟ ਸਿਆਪਾ’ (Pitt Siyapa) ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਟ੍ਰੇਲਰ ਬਹੁਤ ਹੀ ਮਜ਼ੇਦਾਰ ਹੈ ਅਤੇ ਟ੍ਰੇਲਰ ‘ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸੋਨਮ ਬਾਜਵਾ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਲਈ ਨਵਾਂ ਤਰੀਕਾ ਲੱਭਦੀ ਹੈ । ਉਹ ਵਿਦੇਸ਼ ‘ਚ ਬੈਠੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸਸਕਾਰ ਦੇ ਲਈ ਪੈਸੇ ਲੈਂਦੀ ਹੈ ਅਤੇ ਇਸ ਦੇ ਲਈ ਉਸ ਨੇ ਆਪਣੀ ਪੂਰੀ ਟੀਮ ਰੱਖੀ ਹੋਈ ਹੈ। ਅੰਤਿਮ ਸਸਕਾਰ ਦੇ ਦੌਰਾਨ ਕੁਝ ਅਜਿਹੀਆਂ ਹਾਸੋਹੀਣੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ ਜੋ ਸਭ ਨੂੰ ਹੱਸਣ ਦੇ ਲਈ ਮਜਬੂਰ ਕਰ ਦਿੰਦੀਆਂ ਹਨ।
_d04d4ce50847cc13cf45ed201c7f38b5_1280X720.webp)
ਇਹ ਫ਼ਿਲਮ ਇੱਕ ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ ਬਹੁਤ ਹੀ ਦਿਲਚਸਪ ਹੈ ਅਤੇ ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਫ਼ਿਲਮ ਵੀ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ। ਟ੍ਰੇਲਰ ਦੇ ਅਖੀਰ ‘ਚ ਬਹੁਤ ਹੀ ਮਜ਼ੇਦਾਰ ਕਲਿੱਪ ਸਾਹਮਣੇ ਆਉਂਦੀ ਹੈ। ਜਿਸ ‘ਚ ਰਾਣਾ ਰਣਬੀਰ ਕਹਿੰਦੇ ਹਨ ‘ਅੱਲੂ ਅਰਜੁਨ ਜਿੰਦਾਬਾਦ,…ਜਿਸ ‘ਤੇ ਸੋਨਮ ਬਾਜਵਾ ਕਹਿੰਦੀ ਹੈ ਅੱਲੂ ਅਰਜੁਨ ਜਿੰਦਾਬਾਦ…ਇਸ ਤੋਂ ਬਾਅਦ ਰਾਣਾ ਰਣਬੀਰ ਕਹਿੰਦੇ ਹਨ ਦਿਲਜੀਤ ਦੋਸਾਂਝ ਮੁਰਦਾਰਬਾਦ…ਜਿਸ ‘ਤੇ ਸੋਨਮ ਕਹਿੰਦੀ ਹੈ ਕਿ ਤੁਹਾਡਾ ਅੱਲੂ ਅਰਜੁਨ ਜਿੰਦਾਬਾਦ ਹੈ ਇਹ ਠੀਕ ਹੈ, ਪਰ ਸਾਡਾ ਦਿਲਜੀਤ ਦੋਸਾਂਝ ਜਿੰਦਾਬਾਦ ਹੈ, ਜਿੰਦਾਬਾਦ ਸੀ ਅਤੇ ਜਿੰਦਾਬਾਦ ਹੀ ਰਹੇਗਾ’।
_bd3e18ca71158b7b41c600c914c60397_1280X720.webp)
ਜਿਸ ‘ਚ ਰਾਣਾ ਰਣਬੀਰ ਕਹਿੰਦੇ ਹਨ ‘ਅੱਲੂ ਅਰਜੁਨ ਜਿੰਦਾਬਾਦ,…ਜਿਸ ‘ਤੇ ਸੋਨਮ ਬਾਜਵਾ ਕਹਿੰਦੀ ਹੈ ਅੱਲੂ ਅਰਜੁਨ ਜਿੰਦਾਬਾਦ…ਇਸ ਤੋਂ ਬਾਅਦ ਰਾਣਾ ਰਣਬੀਰ ਕਹਿੰਦੇ ਹਨ ਦਿਲਜੀਤ ਦੋਸਾਂਝ ਮੁਰਦਾਰਬਾਦ…ਜਿਸ ‘ਤੇ ਸੋਨਮ ਕਹਿੰਦੀ ਹੈ ਕਿ ਤੁਹਾਡਾ ਅੱਲੂ ਅਰਜੁਨ ਜਿੰਦਾਬਾਦ ਹੈ ਇਹ ਠੀਕ ਹੈ, ਪਰ ਸਾਡਾ ਦਿਲਜੀਤ ਦੋਸਾਂਝ ਜਿੰਦਾਬਾਦ ਹੈ, ਜਿੰਦਾਬਾਦ ਸੀ ਅਤੇ ਜਿੰਦਾਬਾਦ ਹੀ ਰਹੇਗਾ’।
ਸੋਨਮ ਬਾਜਵਾ ਦਾ ਵਰਕ ਫ੍ਰੰਟ
ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਕਈ ਪ੍ਰੋਜੈਕਟ ‘ਚ ਕੰਮ ਕਰ ਰਹੇ ਹਨ । ਇਸ ਤੋਂ ਪਹਿਲਾਂ ਉਹ ਫ਼ਿਲਮ ‘ਗੋਡੇ ਗੋਡੇ ਚਾਅ’, ‘ਬਾਰਡਰ-੨’, ‘ਅੜਬ ਮੁਟਿਆਰਾਂ’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੇ ਕਈ ਪ੍ਰੋਜੈਕਟਸ ‘ਚ ਵੀ ਉਹ ਕੰਮ ਕਰ ਚੱੁੱਕੇ ਹਨ ।ਸੋਨਮ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਏਅਰ ਹੋਸਟੈਸ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿਊਟੀ ਪੀਜੈਂਟ ‘ਚ ਕੰਮ ਕਰਨ ਦਾ ਮੌਕਾ ਮਿਲਿਆ ਸੀ ।
- GTC PUNJABI