ਪੰਜਾਬੀ ਇੰਡਸਟਰੀ ਦੇ ਲਈ 2025 ਬਹੁਤ ਹੀ ਮੰਦਭਾਗਾ ਰਿਹਾ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਇਸ ਸਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ । ਜਸਵਿੰਦਰ ਭੱਲਾ, ਫਿਰ ਰਾਜਵੀਰ ਜਵੰਦਾ ਤੇ ਬੀਤੇ ਦਿਨੀਂ ਇੱਕ ਹੋਰ ਅਦਾਕਾਰ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਮੁੜ ਤੋਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮਕਾਰ ਤੇ ਲੇਖਕ ਪਰਮਿੰਦਰਜੀਤ ਉਰਫ ਜੀਤ ਜ਼ਹੂਰ ਦਾ ਦਿਹਾਂਤ ਹੋ ਗਿਆ ਹੈ।ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਫ਼ਿਲਮ ਡਾਇਰੈਕਟਰ ਅਮਰਦੀਪ ਗਿੱਲ ਨੇ ਵੀ ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ “ਪਰਮਿੰਦਰਜੀਤ ਝੲੲਟ ਗ਼ੳਹੋੋਰ ਦਾ ਪਿੰਡ ਜ਼ਹੂਰਾ ਸੀ ਇਸ ਲਈ ਉਹ ਆਪਣਾ ਨਾਂਅ ਜੀਤ ਜ਼ਹੂਰ ਲਿਖਦਾ ਸੀ, ਹੁਸ਼ਿਆਰਪੁਰ ਜ਼ਿਲੇ ਦਾ ਜਲੰਧਰ ਪਠਾਨਕੋਟ ਰੋਡ ਤੇ ਪੈਂਦਾ ਪਿੰਡ ਜ਼ਹੂਰਾ, ਚੌਲਾਂਗ ਦੇ ਟੋਲ ਨਾਕੇ ਕੋਲ! ਇੰਗਲੈਂਡ ਪੜ੍ਹਿਆ, ਸਿਆਣਾ ਸੁੱਘੜ ਲੇਖਕ, ਫਿਲਮਕਾਰ, ਪਿਆਰਾ ਇਨਸਾਨ, ਮੇਰੇ ਨਾਲੋਂ ਕਿਤੇ ਵੱਧ ਪ੍ਰੈਕਟੀਕਲ, ਚੌਪਾਲ ਓ ਟੀ ਟੀ ਲਈ " ਸੀਪ " ਫਿਲਮ ਬਣਾਈ, ਮੈਨੂੰ " ਮਰਜਾਣੇ " ' ਚ ਅਸਿਸਟ ਕੀਤਾ, " ਦਾਰੋ ", " ਰਾਜਧਾਨੀ" , " ਸੁੱਖਾ ਰੇਡਰ " 'ਚ ਮੇਰਾ ਐਸੋਸੀਏਟ ਬਣਿਆ! ਮੈਂ ਆਪਣੀ ਜ਼ਿੰਦਗੀ 'ਚ ਕਿਸੇ ਹੋਰ ਦੀ ਲਿਖੀ ਸਿਰਫ ਇੱਕ ਸਕਰਿਪਟ ਡਾਇਰੈਕਟ ਕੀਤੀ ਹੈ " ਰਾਜਧਾਨੀ ", ਇਹ ਵੀ ਉਸਦੀ ਲਿਖੀ ਸੀ, ਮੈਂ ਆਪਣੀ ਕਿਤਾਬ " ਤੁਰਾਂਗੇ ਤਾਂ ਪਹੁੰਚਾਂਗੇ " ਦੀ ਪਹਿਲੀ ਕਾਪੀ ਉਸਨੂੰ ਸਮਰਪਿਤ ਕੀਤੀ ਸੀ, ਦੀਪ ਤੋਂ ਬਾਅਦ ਮੈਂ ਸੱਚਮੁੱਚ ਜੀਤ ਕਰਕੇ ਸੰਭਲਿਆ ਸੀ ਪਰ ਹੁਣ ਜੀਤ ਤੋਂ ਬਾਅਦ ਕੀ ਕਰਾਂਗਾ ਮੈਂ...?? ਵਾਹਿਗੁਰੂ ਨੂੰ ਹੀ ਪਤਾ ਹੈ, ਮੇਰਾ ਕੋਈ ਸਕਾ ਭਰਾ ਨਹੀਂ, ਪਰਮਿੰਦਰ ਮੇਰਾ ਸਕਾ ਛੋਟਾ ਭਰਾ ਸੀ! ਹੁਣ ਤਾਂ ਜਿਵੇੰ ਮੇਰੀਆਂ ਦੋਨੋਂ ਬਾਹਾਂ ਭੱਜ ਗਈਆਂ!”!ਅਲਵਿਦਾ ਪਰਮਿੰਦਰ”।
ਇਸ ਤੋਂ ਇਲਾਵਾ ਅਦਾਕਾਰਾ ਕੁਲ ਸਿੱਧੂ ਨੇ ਵੀ ਜੀਤ ਜ਼ਹੂਰ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਅਦਾਕਾਰਾ ਨੇ ਵੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਸ ਨੇ ਲਿਖਿਆ “ਤੂੰ ਏਸ ਨਾਮੁਰਾਦ ਬਿਮਾਰੀ ਨਾਲ ਸ਼ੇਰ ਵਾਂਗ ਲੜਿਆ... ਤੂੰ ਕਦੇ ਘਬਰਾਇਆ ਨਹੀਂ, ਕਦੇ ਢਹਿੰਦੀ ਕਲਾ ਵਾਲੀ ਗੱਲ ਨਹੀਂ ਕੀਤੀ.. ਸਾਰੇ ਕਹਿੰਦੇ ਨੇ ਕਿ ਇਸ ਬਿਮਾਰੀ ‘ ਚ ਪਾਜ਼ੇਟਿਵ ਰਹੋ, ਤੂੰ ਆਪ ਵੀ ਪਾਜੇਟਿਵ ਰਿਹਾ ਅਤੇ ਸਾਨੂੰ ਸਾਰਿਆਂ ਨੂੰ ਵੀ ਤੱਕੜਾ ਰੱਖਿਆ, ਸਾਨੂੰ ਕਦੇ ਵੀ ਡਰ ਨਹੀਂ ਸੀ ਲੱਗਿਆ ਕਿ ਕੁੱਝ ਗ਼ਲਤ ਹੋ ਸਕਦਾ ਹੈ ਸਾਨੂੰ ਇਹ ਸੀ ਕਿ ਤੂੰ ਤੰਦਰੁਸਤ ਹੋ ਜਾਵੇਂਗਾ.. ਪਰਮਾਤਮਾ ਐਨਾ ਧੱਕਾ ਕਿਵੇਂ ਕਰ ਸਕਦਾ ਹੈ”!
- GTC PUNJABI