Wednesday, 10th of June 2026

ਮੋਟਾਪੇ ਤੋਂ ਇਸ ਤਰ੍ਹਾਂ ਮਿਲੇਗਾ ਛੁਟਕਾਰਾ, ਅੱਜ ਹੀ ਅਪਣਾਓ ਇਹ ਆਦਤਾਂ

ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਪਤਲਾ ਦਿਖਾਈ ਦੇਵੇ । ਪਤਲਾ ਦਿਖਾਈ ਦੇਣ ਲਈ ਅਸੀਂ ਕਈ ਕੋਸ਼ਿਸ਼ਾਂ ਕਰਦੇ ਹਾਂ । ਇਸ ਲਈ ਜਿੱਥੇ ਅਸੀਂ ਕਸਰਤ ਕਰਦੇ ਹਾਂ ਉੱਥੇ ਆਪਣੇ ਖਾਣਪੀਣ ਦੀਆਂ ਆਦਤਾਂ ਵਿੱਚ ਵੀ ਕਈ ਬਦਲਾਅ ਕਰਦੇ ਹਾਂ ਅਤੇ ਮੋਟਾਪੇ ਨੂੰ ਘੱਟ ਕਰਨ ਲਈ ਹਰ ਉਹ ਉਪਾਅ ਕਰਦੇ ਹਾਂ ਜੋ ਸਾਨੂੰ ਕੋਈ ਦੱਸਦਾ ਹੈ । ਪੇਟ ਦੀ ਚਰਬੀ ਕਾਰਨ ਕਈ ਵਾਰ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ।

Reported by:  GTC Punjabi Desk   |  Edited by:  Shaminder Kaur Kaler   |  June 10th 2026 09:00 AM  |  Updated: June 10th 2026 09:00 AM
Add GTC Punjabi on Google

ਮੋਟਾਪੇ ਤੋਂ ਇਸ ਤਰ੍ਹਾਂ ਮਿਲੇਗਾ ਛੁਟਕਾਰਾ, ਅੱਜ ਹੀ ਅਪਣਾਓ ਇਹ ਆਦਤਾਂ

ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਪਤਲਾ ਦਿਖਾਈ ਦੇਵੇ । ਪਤਲਾ ਦਿਖਾਈ ਦੇਣ ਲਈ ਅਸੀਂ ਕਈ ਕੋਸ਼ਿਸ਼ਾਂ ਕਰਦੇ ਹਾਂ । ਇਸ ਲਈ ਜਿੱਥੇ ਅਸੀਂ ਕਸਰਤ ਕਰਦੇ ਹਾਂ ਉੱਥੇ ਆਪਣੇ ਖਾਣਪੀਣ ਦੀਆਂ ਆਦਤਾਂ ਵਿੱਚ ਵੀ ਕਈ ਬਦਲਾਅ ਕਰਦੇ ਹਾਂ ਅਤੇ ਮੋਟਾਪੇ ਨੂੰ ਘੱਟ ਕਰਨ ਲਈ ਹਰ ਉਹ ਉਪਾਅ ਕਰਦੇ ਹਾਂ ਜੋ ਸਾਨੂੰ ਕੋਈ ਦੱਸਦਾ ਹੈ । ਪੇਟ ਦੀ ਚਰਬੀ ਕਾਰਨ ਕਈ ਵਾਰ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ।

Reported by:  GTC Punjabi Desk
Edited by:  Shaminder Kaur Kaler
June 10th 2026 09:00 AM
Last Updated: June 10th 2026 09:00 AM
Share us

ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਪਤਲਾ ਦਿਖਾਈ ਦੇਵੇ । ਪਤਲਾ ਦਿਖਾਈ ਦੇਣ ਲਈ ਅਸੀਂ ਕਈ ਕੋਸ਼ਿਸ਼ਾਂ ਕਰਦੇ ਹਾਂ । ਇਸ ਲਈ ਜਿੱਥੇ ਅਸੀਂ ਕਸਰਤ ਕਰਦੇ ਹਾਂ ਉੱਥੇ ਆਪਣੇ ਖਾਣਪੀਣ ਦੀਆਂ ਆਦਤਾਂ ਵਿੱਚ ਵੀ ਕਈ ਬਦਲਾਅ ਕਰਦੇ ਹਾਂ ਅਤੇ ਮੋਟਾਪੇ ਨੂੰ ਘੱਟ ਕਰਨ ਲਈ ਹਰ ਉਹ  ਉਪਾਅ ਕਰਦੇ ਹਾਂ ਜੋ ਸਾਨੂੰ ਕੋਈ ਦੱਸਦਾ ਹੈ । ਪੇਟ ਦੀ ਚਰਬੀ ਕਾਰਨ ਕਈ ਵਾਰ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਕਿਉਂਕਿ ਵੱਧਦੀ ਹੋਈ ਤੋਂਦ ਕਾਰਨ ਕਈ ਵਾਰ ਸਾਡਾ ਸ਼ਰੀਰ ਬੇਡੋਲ ਅਤੇ ਭੈੜਾ ਦਿੱਸਣ ਲੱਗ ਪੈਂਦਾ ਹੈ । ਪਰ ਕਸਰਤ ਕੁਝ ਅਜਿਹੀਆਂ ਵੰਨਗੀਆਂ ਹਨ ਜਿਨਾਂ  ਨੂੰ ਅਪਣਾ ਕੇ ਤੁਸੀਂ ਆਪਣੀ ਤੋਂਦ ਨੂੰ ਘਟਾ ਸਕਦੇ ਹੋ ਅਤੇ ਖੂਬਸੂਰਤ ਸ਼ਖਸ਼ੀਅਤ ਦੇ ਮਾਲਕ ਬਣ ਸਕਦੇ ਹੋ ।

ਜੇ ਪੇਟ ਦੀ ਚਰਬੀ ਬਹੁਤ ਜਿਆਦਾ ਹੈ ਤਾਂ ਇਹ ਜਾਣ ਲਉ ਕਿ ਪੇਟ ਦੀ ਚਰਬੀ ਘਟਾਉਣਾ ਕੋਈ ਔਖੀ ਗੱਲ ਨਹੀਂ । ਜਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਆਪਣੇ ਖਾਣ ਪੀਣ ਅਤੇ ਰੋਜਾਨਾ ਕਸਰਤ ਵੱਲ ਧਿਆਨ ਦਿਉ। ਕਾਰਡੀਉ ਕਸਰਤ ਕਰਕੇ ਤੁਸੀਂ ਵੀ ਖੂਬਸੂਰਤ ਲੱਕ ਪਾ ਸਕਦੇ ਹੋ ।ਪਰ ਇਸ ਦੇ ਨਾਲ ਨਾਲ ਪੇਟ ਦੇ ਮਸਲਸ ਵੀ ਮਜਬੂਤ ਬਨਾਉਣਾ ਬਹੁਤ ਜਿਆਦਾ ਜਰੂਰੀ ਹੈ । ਕਾਰਡੀਉ ਟਰੇਨਿੰਗ ਕਰਨ ਨਾਲ ਵਧੀਆ ਸ਼ਰੀਰ ਦੇ ਨਾਲ ਨਾਲ ਪੇਟ ਦਾ ਮੋਟਾਪਾ ਤੇਜੀ ਨਾਲ  ਘੱਟ ਹੁੰਦਾ ਹੈ ।

ਰੋਜਾਨਾ ਸੈਰ ਅਤੇ ਜੋਗਿੰਗ -ਸਵੇਰੇ ਸਵੇਰੇ ਰੋਜਾਨਾ ਸੈਰ ਕਰਨ ਨਾਲ ੨੫ ਫੀਸਦੀ ਤੱਕ ਕੈਲੋਰੀ ਬਰਨ ਹੁੰਦੀ ਹੈ । ਪੇਟ ਜਲਦੀ ਘੱਟ ਕਰਨਾ ਹੈ ਤਾਂ ਰੋਜ ੨੫ ਤੋਂ ੩੦ ਮਿੰਟ ਤੱਕ ਸੈਰ ਕਰੋ। ਥੋੜੀ ਦੇਰ ਚੱਲਣ ਦੀ ਰਫਤਾਰ ਤੇਜ ਰੱਖੋ ਅਤੇ ਫਿਰ ਚੱਲਣ ਦੀ ਰਫਤਾਰ ਘੱਟ ਕਰ ਦਿਉ ।ਤੁਇਸ ਤੋਂ ਬਾਅਦ ਕਾਰਡੀਉ ,ਮਸਲਸ ਬਿਲਡਿੰਗ ਅਤੇ ਉਸ ਤੋਂ ਬਾਅਦ ਐਬਸ ਕਸਰਤ । ਇਸ ਕੜੀ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਪੇਟ ਦੀ ਚਰਬੀ ਘੱਟ ਕਰ ਸਕਦੇ ਹੋ । ਇਸ ਨਾਲ ਤੁਹਾਨੂੰ ਕਾਰਡੀਉ ਕਸਰਤ ਜਰੂਰ ਕਰਨੀ ਚਾਹੀਦੀ ਹੈ । ਪੇਟ ਦੀ ਚਰਬੀ ਘੱਟ ਕਰਨ ਲਈ ਸਿਰਫ ਕਸਰਤ ਦੀਆਂ ਇਹ ਵੰਨਗੀਆਂ ਹੀ ਨਹੀਂ ਇਸਦੇ ਨਾਲ ਨਾਲ ਜੇ ਤੁਸੀਂ ਤਲਿਆ ਹੋਇਆ ਜਾਂ ਜੰਕ ਫੂਡ ਖਾਣ ਦੇ ਸ਼ੁਕੀਨ ਹੋ ਤਾਂ ਇਨਾਂ ਚੀਜ਼ਾ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿਉ। ਭੋਜਨ ਵਿੱਚ ਆਟੇ ਦੀ ਬਜਾਏ ਜੌਂਅ ਅਤੇ ਛੋਲਿਆਂ ਦੇ ਆਟੇ ਦੀ ਬਣੀ 

ਰੋਟੀ ਖਾਉ । ਇਸ ਤੋਂ ਇਲਾਵਾ ਰੋਜਾਨਾ ਬਦਾਮ ਖਾਣ ਨਾਲ ੨੪ ਹਫਤਿਆਂ ਵਿੱਚ ਤਕਰੀਬਨ ਸਾਢੇ ਛੇ ਇੰਚ ਤੱਕ ਲੱਕ ਘੱਟ ਹੋ ਸਕਦਾ ਹੈ ।ਇਸ ਦੇ ਨਾਲ ਹੀ ਸਮੇਂ ਤੇ ਸੌਣ ਦੀ ਆਦਤ ਬਣਾਉ ।ਕਿੳਂੁਕਿ ਦੇਰ ਰਾਤ ਤੱਕ ਜਾਗਣ ਵਾਲਿਆਂ ਦੀ ਪੇਟ ਦੀ ਚਰਬੀ ਜਿਆਦਾ ਵੱਧਦੀ ਹੈ । 

 

 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi