ਲੰਬੇ ਵਾਲ ਹਰ ਲੜਕੀ ਦਾ ਸੁਪਨਾ ਹੁੰਦੇ ਹਨ ,ਪਰ ਅੱਜ ਕੱਲ ਦੀ ਜੀਵਨ ਸ਼ੈਲੀ ਅਤੇ ਅਨਿਯਮਤ ਖਾਣ ਪੀਣ ਕਾਰਨ ਲੋਕਾਂ ਵਿੱਚ ਵਾਲ ਝੜਨ ਦੀ ਸਮੱਸਿਆ ਆਮ ਹੋ ਗਈ ਹੈ ।ਇਸ ਤਰਾਂ ਦੀ ਜੀਵਨ ਸ਼ੈਲੀ ਕਾਰਨ ਲੋਕਾਂ ਵਿੱਚ ਗੰਜੇਪਨ ਦੀ ਸਮੱਸਿਆ ਵੱਧ ਰਹੀ ਹੈ ।ਪਰ ਜੇਕਰ ਤੁਸੀਂ ਵੀ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਨੂੰ ਅਣਵੇਖਿਆ ਨਾ ਕਰੋ ਕਿਉਂਕਿ ਇਸ ਸਮੱਸਿਆ ਕਾਰਨ ਤੁਸੀਂ ਗੰਜੇਪਨ ਦਾ ਸ਼ਿਕਾਰ ਹੋ ਸਕਦੇ ਹੋ। ਕਈ ਵਾਰ ਵਾਲ ਝੜਨ ਦਾ ਕਾਰਨ ਮਾਨਸਿਕ ਤਣਾਅ ਵੀ ਮੰਨਿਆ ਗਿਆ ਹੈ ਜਿਸ ਕਾਰਨ ਅਕਸਰ ਵਾਲ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ।ਇਸ ਤੋਂ ਇਲਾਵਾ ਵਾਲਾਂ ਨੂੰ ਸਹੀ ਪੋਸ਼ਣ ਨਾ ਮਿਲਣਾ ਵੀ ਵਾਲ ਝੜਨ ਦਾ ਮੁੱਖ ਕਾਰਨਾਂ ਵਿਚੋਂ ਇੱਕ ਕਾਰਨ ਮੰਨਿਆ ਗਿਆ ਹੈ । ਆਓ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਦੇ ਹਾਂ ਜਿਨਾਂ ਨੂੰ ਅਪਣਾ ਕੇ ਤੁਸੀਂ ਵਾਲ ਝੜਨ ਦੀ ਸਮੱਸਿਆਂ ਤੋਂ ਨਿਜਾਤ ਪਾ ਸਕਦੇ ਹੋ ।
੧ ਚੁਕੰਦਰ ਦੇ ਪੱਤਿਆਂ ਨੂੰ ਲੈ ਕੇ ਪਾਣੀ ਵਿੱਚ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਨਾ ਹੋ ਜਾਵੇ ।ਹੁਣ ਪੱਤਿਆਂ ਨੂੰ ਨਿਚੋੜ ਕੇ ਪੇਸਟ ਬਣਾ ਲਓ, ਇਸ ਵਿੱਚ ਇੱਕ ਚਮਚ ਹਿਨਾ ਪਾ ਲਓ 'ਤੇ ਦੋਨਾਂ ਨੂੰ ਵਧੀਆ ਤਰੀਕੇ ਨਾਲ ਮਿਲਾ ਕੇ ਪੇਸਟ ਬਣਾ ਕੇ ਲਗਾ ਲਗਾਓ । ਇਸ ਪੇਸਟ ਨੂੰ ੨੦ ਤੋਂ ੨੫ ਮਿੰਟ ਵਾਲਾਂ ਵਿੱਚ ਲੱਗਿਆ ਰਹਿਣ ਦਿਓ ਅਤੇ ਇਸ ਤੋਂ ਬਾਅਦ ਵਾਲਾਂ ਨੂੰ ਧੋ ਲਓ ।
੨ ਇਸ ਤਰੀਕੇ ਨੂੰ ਹੋਰ ਜਿਆਦਾ ਪ੍ਰਭਾਵੀ ਬਨਾਉਣ ਲਈ ਇਸ ਨੂੰ ਸਵੇਰ ਸਮੇਂ ਹਫਤੇ ਵਿੱਚ ੩ ਤੋਂ ਚਾਰ ਵਾਰ ਇਸਤੇਮਾਲ ਕਰੋ ।ਇਸ ਤੋਂ ਇਲਾਵਾ ਚੁਕੰਦਰ ਦੇ ਪੱਤੇ ਅਤੇ ਹਲਦੀ ਪਾਉਡਰ ਮਿਲਾ ਕੇ ਸਿਰ ਦੀ ਚਮੜੀ ਤੇ ਲਗਾਉਣਾ ਵੀ ਠੀਕ ਰਹਿੰਦਾ ਹੈ । ਇਸ ਪੇਸਟ ਨੂੰ ਰੋਜਾਨਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ।
੩ ਚੁਕੰਦਰ ਦੇ ਰਸ ਵਿੱਚ ਥੋੜਾ ਜਿਹਾ ਸਿਰਕਾ ਮਿਲਾ ਕੇ ਸਿਰ ਵਿੱਚ ਲਗਾਓ ਅਤੇ ਫਿਰ ਚੁਕੰਦਰ ਦੇ ਰਸ ਵਿੱਚ ਅਦਰਕ ਦਾ ਰਸ ਮਿਲਾ ਕੇ ਵਾਲਾਂ ਵਿੱਚ ਮਸਾਜ ਕਰੋ ਅਤੇ ਸਵੇਰ ਸਮੇਂ ਧੋ ਲਓ । ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ ।
ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਚੁਕੰਦਰ ਵਾਲ ਝੜਨ ਦੀ ਸਮੱਸਿਆ ਤੋਂ ਕਿਵੇਂ ਸਾਨੂੰ ਰਾਹਤ ਦਿਵਾਉਂਦਾ ਹੈ ।ਚੁਕੰਦਰ ਵਿੱਚ ਵਿਟਾਮਿਨ ਬੀ ,ਸੀ ,ਫਾਸਫੋਰਸ ਕੈਲਸ਼ੀਅਮ ਅਤੇ ਪ੍ਰੋਟੀਨ ਸਮੇਤ ਕਈ ਜਰੂਰੀ ਤੱਤ ਹੁੰਦੇ ਹਨ ,ਜੋ ਵਾਲਾਂ ਦੇ ਵਿਕਾਸ ਵਿੱਚ ਬਹੁਤ ਸਹਾਇਕ ਹੁੰਦੇ ਹਨ ।ਇਹ ਤੱਤ ਐਂਟੀ
ਆਕਸੀਡੈਂਟ ਵਾਂਗ ਹੁੰਦੇ ਹਨ ਜੋ ਕਿ ਵਾਲਾਂ ਨੂੰ ਪ੍ਰਾਕ੍ਰਿਤਕ ਰੂਪ ਨਾਲ ਨਿਖਾਰਦੇ ਹਨ । ਚੁਕੰਦਰ ਨਾਲ ਸਿਰ ਦੇ ਰੋਮ ਬੰਦ ਹੋ ਜਾਂਦੇ ਹਨ ਜਿਸ ਨਾਲ ਵਾਲਾਂ ਨੂੰ ਮਜਬੂਤੀ ਮਿਲਦੀ ਹੈ । ਪੋਟਾਸ਼ੀਅਮ ਦੀ ਕਮੀ ਵੀ ਵਾਲਾਂ ਦੇ ਝੜਨ ਦਾ ਵੱਡਾ ਕਾਰਨ ਹੈ ਅਤੇ ਚੁਕੰਦਰ ਵਿੱਚ ਪੋਟਾਸ਼ੀਅਮ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ ।ਜੇ ਤੁਸੀਂ ਵੀ ਲੰਬੇ ਵਾਲ ਪਾਉਣਾ ਚਾਹੁੰਦੇ ਹੋ ਤਾਂ ਰੋਜ ਚੁਕੰਦਰ ਦਾ ਜੂਸ ਪੀਓ , ਇਹ ਵਾਲਾਂ ਨੂੰ ਮਜਬੂਤੀ ਦੇਂਦਾ ਹੈ । ਤੁਸੀਂ ਵੀ ਇਨਾਂ ਦੇਸੀ ਨੁਸਖਿਆਂ ਨੂੰ ਅਪਣਾ ਕੇ ਲੰਬੇ ਵਾਲਾਂ ਦਾ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ।
- GTC PUNJABI