ਧਰਮਿੰਦਰ (Dharmender Deol) ਦਾ ਜਨਮ ਦਿਨ (Birthday) ਅੱਜ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਦਿਓਲ ਪਰਿਵਾਰ ਦੇ ਮੈਬਰਾਂ ਦੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਹੇਮਾ ਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਵੀ ਇੱਕ ਭਾਵੁਕ ਪੋਸਟ ਪਿਤਾ ਧਰਮਿੰਦਰ ਦੇ ਜਨਮ ਦਿਨ ਤੇ ਸਾਂਝੀ ਕੀਤੀ ਹੈ। ਇਸ ਪੋਸਟ ਦੇ ਨਾਲ ਉਸ ਨੇ ਪਿਤਾ ਨਾਲ ਖਿਚਵਾਈਆਂ ਕੁਝ ਅਣਵੇਖੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।ਈਸ਼ਾ ਦਿਓਲ ਨੇ ਲਿਖਿਆ ਮੇਰੇ ਪਿਆਰੇ ਪਾਪਾ ਨੂੰ…ਸਾਡਾ ਇਕਰਾਰਨਾਮਾ, ਸਭ ਤੋਂ ਮਜ਼ਬੂਤ ਬੰਧਨ।
"ਅਸੀਂ" ਆਪਣੀ ਸਾਰੀ ਜ਼ਿੰਦਗੀ, ਸਾਰੇ ਖੇਤਰਾਂ ਅਤੇ ਇਸ ਤੋਂ ਪਰੇ ..... ਅਸੀਂ ਹਮੇਸ਼ਾ ਇਕੱਠੇ ਹਾਂ ਪਾਪਾ। ਭਾਵੇਂ ਇਹ ਸਵਰਗ ਹੋਵੇ ਜਾਂ ਧਰਤੀ, ਅਸੀਂ ਇੱਕ ਹਾਂ। ਹੁਣ ਲਈ ਮੈਂ ਤੁਹਾਨੂੰ ਬਹੁਤ ਹੀ ਕੋਮਲਤਾ, ਧਿਆਨ ਨਾਲ ਅਤੇ ਕੀਮਤੀ ਢੰਗ ਨਾਲ ਆਪਣੇ ਦਿਲ ਵਿੱਚ ਰੱਖਿਆ ਹੈ ... ਇਸ ਜੀਵਨ ਭਰ ਲਈ ਮੇਰੇ ਨਾਲ ਰਹਿਣ ਲਈ ਡੂੰਘਾਈ ਨਾਲ। ਜਾਦੂਈ ਕੀਮਤੀ ਯਾਦਾਂ ..... ਜ਼ਿੰਦਗੀ ਦੇ ਸਬਕ, ਸਿੱਖਿਆਵਾਂ, ਮਾਰਗਦਰਸ਼ਨ, ਨਿੱਘ, ਬਿਨਾਂ ਸ਼ਰਤ ਪਿਆਰ, ਮਾਣ ਅਤੇ ਤਾਕਤ ਜੋ ਤੁਸੀਂ ਮੈਨੂੰ ਆਪਣੀ ਧੀ ਵਜੋਂ ਦਿੱਤੀ ਹੈ, ਕਿਸੇ ਹੋਰ ਦੁਆਰਾ ਬਦਲਿਆ ਜਾਂ ਮੇਲ ਨਹੀਂ ਖਾਂਦਾ।ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ ਪਾਪਾ ... ਤੁਹਾਡਾ ਆਦਰਸ਼ "ਹਮੇਸ਼ਾ ਨਿਮਰ ਰਹੋ, ਖੁਸ਼, ਸਿਹਤਮੰਦ ਅਤੇ ਮਜ਼ਬੂਤ ਰਹੋ" ਮੈਂ ਤੁਹਾਡੀ ਵਿਰਾਸਤ ਨੂੰ ਮਾਣ ਅਤੇ ਸਤਿਕਾਰ ਨਾਲ ਜਾਰੀ ਰੱਖਣ ਦਾ ਵਾਅਦਾ ਕਰਦੀ ਹਾਂ’। ਈਸ਼ਾ ਦਿਓਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
ਭਤੀਜੇ ਅਭੈ ਦਿਓਲ ਨੇ ਕੀਤਾ ਯਾਦ
ਧਰਮਿੰਦਰ ਦੇ ਜਨਮ ਦਿਨ ਤੇ ਅਭੈ ਦਿਓਲ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ । ਉਨ੍ਹਾਂ ਨੇ ਆਪਣੇ ਬਚਪਨ ਦੀ ਤਸਵੀਰ ਧਰਮਿੰਦਰ ਦੇ ਨਾਲ ਸਾਂਝੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਇਸ ਤਸਵੀਰ ਦੇ ਨਾਲ ਜੁੜਿਆ ਕਿੱਸਾ ਸਾਂਝਾ ਕਰਦੇ ਹੋਏ ਲਿਖਿਆ ਕਿ ਸ਼ਾਇਦ ੧੯੮੫ ਜਾਂ ੮੬ ਦੀ ਗੱਲ ਹੋਵੇਗੀ। ਮੈਨੂੰ ਹੁਣੇ ਹੁਣੇ ਡਾਂਟਿਆ ਗਿਆ ਸੀ ਇਸ ਲਈ ਮੈਂ ਪ੍ਰੇਸ਼ਾਨ ਸੀ । ਉਨ੍ਹਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਕੋਲ ਬਿਠਾਇਆ।ਕਿਹਾ ‘ਲਾਈਟ ਵੇਖੋ’ ਅਤੇ ਫੋਟੋਗ੍ਰਾਫਰ ਨੂੰ ਕਲਿੱਕ ਕਰਨ ਦੇ ਲਈ ਕਿਹਾ ।ਮੈਂ ਉਸ ਪਲ ਦਾ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਮੇਰਾ ਸਮਾਂ ਆਏਗਾ।ਜਦੋਂ ਮੈਂ ਉਨ੍ਹਾਂ ਨੂੰ ਇਹ ਸ਼ਬਦ ਮੈਨੂੰ ਫਿਰ ਤੋਂ ਕਹਿੰਦੇ ਹੋਏ ਸੁਣਾਂਗਾ, ਅੱਜ ਉਨ੍ਹਾਂ ਦਾ ਜਨਮ ਦਿਨ ਸੀ ।
ਧਰਮਿੰਦਰ ਦੇ ਪੋਤੇ ਕਰਣ ਦਿਓਲ ਨੇ ਵੀ ਕੀਤੀ ਪੋਸਟ
ਧਰਮਿੰਦਰ ਦੇ ਪੋਤੇ ਕਰਣ ਦਿਓਲ ਨੇ ਵੀ ਦਾਦੇ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ। ਕਰਣ ਦਿਓਲ ਧਰਮਿੰਦਰ ਦੇ ਸਭ ਤੋਂ ਵੱਡੇ ਪੋਤੇ ਹਨ ਅਤੇ ਕਰਣ ਦੇ ਵਿਆਹ ‘ਚ ਧਰਮਿੰਦਰ ਨੇ ਭੰਗੜਾ ਵੀ ਖੂਬ ਪਾਇਆ ਸੀ ।
- GTC PUNJABI