ਸਿਧਾਰਥ ਮਲਹੋਤਰਾ ਦੇ ਪਿਤਾ ਦਾ ਦਿਹਾਂਤ, ਅਦਾਕਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਬਾਲੀਵੁੱਡ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰ ਸਿਧਾਰਥ ਮਲਹੋਤਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਜਿਸ ਬਾਰੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।

Reported by:  GTC Punjabi Desk   |  Edited by:  Shaminder Kaur Kaler   |  February 18th 2026 11:12 AM  |  Updated: February 18th 2026 11:12 AM

ਸਿਧਾਰਥ ਮਲਹੋਤਰਾ ਦੇ ਪਿਤਾ ਦਾ ਦਿਹਾਂਤ, ਅਦਾਕਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਬਾਲੀਵੁੱਡ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰ ਸਿਧਾਰਥ ਮਲਹੋਤਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਜਿਸ ਬਾਰੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।

Reported by:  GTC Punjabi Desk
Edited by:  Shaminder Kaur Kaler
February 18th 2026 11:12 AM
Last Updated: February 18th 2026 11:12 AM
Share us

ਬਾਲੀਵੁੱਡ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰ ਸਿਧਾਰਥ ਮਲਹੋਤਰਾ (Sidharth Malhotra)ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਜਿਸ ਬਾਰੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।ਸਿਧਾਰਥ ਮਲਹੋਤਰਾ ਨੇ ਆਪਣੇ ਪਿਤਾ ਬਾਰੇ ਲਿਖਿਆ ‘ਉਹ ਇੱਕ ਅਜਿਹੇ ਇਨਸਾਨ ਸਨ ਜੋ ਸਿਧਾਂਤਾਂ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਸਨ ਕਰਦੇ ।ਸਿਧਾਰਥ ਨੇ ਲਿਖਿਆ ‘ਉਹ ਇਮਾਨਦਾਰੀ ਅਤੇ ਸੰਸਕ੍ਰਿਤੀ ਦੀ ਮਿਸਾਲ ਸਨ ।

ਉਨ੍ਹਾਂ ਨੇ ਬਿਨਾਂ ਹੰਕਾਰ ਦੇ ਆਪਣੀ ਤਾਕਤ ਦਿਖਾਈ ਅਤੇ ਜੀਵਨ ਦੀਆਂ ਔਖੀਆਂ ਪ੍ਰੀਖਿਆਵਾਂ ‘ਚ ਵੀ ਹਮੇਸ਼ਾ ਸਕਰਾਤਮਕ ਰਹੇ”।ਇਸ ਦੇ ਨਾਲ ਹੀ ਸਿਧਾਰਥ ਮਲਹੋਤਰਾ ਨੇ ਆਪਣੇ ਪਿਤਾ ਦੇ ਨਾਲ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। 

ਲੰਮੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ 

ਸਿਧਾਰਥ ਮਲਹੋਤਰਾ ਦੇ ਪਿਤਾ ਮਾਰਚੈਂਟ ਨੇਵੀ ਦੇ ਸਾਬਕਾ ਕੈਪਟਨ ਸਨ ਅਤੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ।ਪਿਤਾ ਦੇ ਦਿਹਾਂਤ ਦੀ ਖਬਰ ਮਿਲਦਿਆਂ ਸਿਧਾਰਥ ਆਪਣੀ ਪਤਨੀ ਕਿਆਰਾ ਦੇ ਨਾਲ ਦਿੱਲੀ ਪਹੁੰਚ ਗਏ ਹਨ ।

ਦੱਸ ਦਈਏ ਕਿ ਉਨ੍ਹਾਂ ਨੂੰ ਸਟ੍ਰੋਕ ਹੋਇਆ । ਜਿਸ ਤੋਂ ਬਾਅਦ ਉਹ ਹਮੇਸ਼ਾ ਵ੍ਹੀਲ ਚੇਅਰ ‘ਤੇ ਰਹਿੰਦੇ ਸਨ । ਸਰੀਰਕ ਕਮਜ਼ੋਰੀ ਦੇ ਬਾਵਜੂਦ ਵੀ ਉਨ੍ਹਾਂ ਨੇ ਹੌਸਲਾ ਨਹੀਂ ਸੀ ਹਾਰਿਆ।ਉਨ੍ਹਾਂ ਨੇ ਚੁੱਪ ਚਾਪ ਬਿਮਾਰੀ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਦੀ ਮਾਂ ਨੇ ਵੀ ਬਹੁਤ ਸੇਵਾ ਕੀਤੀ ਸੀ।  

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi