‘ਕੈਰੀ ਆਨ ਜੱਟਾ-4’ ਦੇ ਸੈੱਟ ‘ਤੇ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੀ ਪਤਨੀ ਪਹੁੰਚੇ, ਕਿਹਾ ‘ਇਹ ਮੇਰੇ ਲਈ ਭਾਵੁਕ ਕਰਨ ਵਾਲਾ ਪਲ’
ਕੈਰੀ ਆਨ ਜੱਟਾ 4 ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਜਿਸ ਦੀਆਂ ਤਸਵੀਰਾਂ ਵੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੀ ਪਤਨੀ ਦਾ ਇੱਕ ਵੀਡੀਓ ਵੀ ਗਿੱਪੀ ਗਰੇਵਾਲ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ।
ਕੈਰੀ ਆਨ ਜੱਟਾ 4 (Carry On Jatta 4) ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਜਿਸ ਦੀਆਂ ਤਸਵੀਰਾਂ ਵੀ ਗਿੱਪੀ ਗਰੇਵਾਲ (Gippy Grewal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੀ ਪਤਨੀ ਦਾ ਇੱਕ ਵੀਡੀਓ ਵੀ ਗਿੱਪੀ ਗਰੇਵਾਲ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਜਸਵਿੰਦਰ ਭੱਲਾ ਦੀ ਪਤਨੀ ਕਹਿ ਰਹੇ ਹਨ ਕਿ ਉਨ੍ਹਾਂ ਦੇ ਲਈ ਇਹ ਪਲ ਕਾਫੀ ਭਾਵੁਕ ਕਰ ਦੇਣ ਵਾਲਾ ਹੈ।
ਕਿਉਂਕਿ ਇਸ ਫ਼ਿਲਮ ਦੇ ਨਾਲ ਜਸਵਿੰਦਰ ਭੱਲਾ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮ ਦੀ ਕਾਮਯਾਬੀ ਦੇ ਲਈ ਵੀ ਦੁਆ ਕੀਤੀ ।ਗਿੱਪੀ ਗਰੇਵਾਲ ਨੇ ਫ਼ਿਲਮ ਦੇ ਸੈੱਟ ਤੋਂ ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ।ਇਹ ਫ਼ਿਲਮ ਛੱਬੀ ਜੂਨ ਨੂੰ ਵਿਸ਼ਵ ਭਰ ‘ਚ ਰਿਲੀਜ਼ ਹੋਵੇਗੀ ।
ਫ਼ਿਲਮ ‘ਚ ਗਿੱਪੀ ਤੋਂ ਇਲਾਵਾ ਕਈ ਕਲਾਕਾਰ
ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਸਰਗੁਨ ਮਹਿਤਾ,ਬਿੰਨੂ ਢਿੱਲੋਂ,ਗੁਰਪ੍ਰੀਤ ਘੁੱਗੀ,ਸ਼ਿੰਦਾ ਗਰੇਵਾਲ, ਪ੍ਰਿੰਸ ਕੰਵਲਜੀਤ, ਕਰਮਜੀਤ ਅਨਮੋਲ, ਸਵੀਤਾਜ ਬਰਾੜ,ਬੀਐੱਨ ਸ਼ਰਮਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਇਸ ਦੇ ਨਾਲ ਹੀ ਜਸਵਿੰਦਰ ਭੱਲਾ ਦਾ ਪੁੱਤਰ ਪੁਖਰਾਜ ਭੱਲਾ ਵੀ ਫ਼ਿਲਮ ‘ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਏਗਾ । ਫ਼ਿਲਮ ਦੀ ਉਡੀਕ ਦਰਸ਼ਕ ਵੀ ਬੇਸਬਰੀ ਦੇ ਨਾਲ ਕਰ ਰਹੇ ਹਨ ।