ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਹੇ ਸੁਦੇਸ਼ ਕੁਮਾਰ ਦਾ ਦਿਹਾਂਤ, 95 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਅਦਾਕਾਰ ਸੁਦੇਸ਼ ਕੁਮਾਰ ਦਾ ਜਨਮ 1931 ‘ਚ ਪਿਛਾਵਰ ‘ਚ ਹੋਇਆ ਸੀ । ਉਹ ਬਹੁਤ ਛੋਟੇ ਸਨ ਜਦੋਂ ਉਹਨਾਂ ਦਾ ਪਰਿਵਾਰ ਮੁੰਬਈ ‘ਚ ਸ਼ਿਫਟ ਹੋ ਗਿਆ ਸੀ। ਮੁੰਬਈ ‘ਚ ਹੀ ਉਨ੍ਹਾਂ ਨੇ ਪੜ੍ਹਾਈ ਕੀਤੀ ਸੀ ਅਤੇ ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣਨ ਪਰ ਉਨ੍ਹਾਂ ਦਾ ਮਨ ਫ਼ਿਲਮਾਂ ‘ਚ ਕੰਮ ਕਰਨ ਦਾ ਸੀ ।
ਬਾਲੀਵੁੱਡ ਤੋਂ ਇੱਕ ਵਾਰ ਮੁੜ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਹਿ ਚੁੱਕੇ ਅਦਾਕਾਰ ਸੁਦੇਸ਼ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।ਸੁਦੇਸ਼ ਕੁਮਾਰ ਨੇ ਪੰਜਾਹ ਤੇ ਸੱਤਰ ਦੇ ਦਹਾਕੇ ‘ਚ ਦਰਜਨਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਅਤੇ ਕਈ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਸਨ। ਉਨ੍ਹਾਂ ਨੂੰ ਸੋਮਵਾਰ ਨੂੰ ਸਾਹ ਲੈਣ ‘ਚ ਤਕਲੀਫ ਹੋਈ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।

ਪਾਕਿਸਤਾਨ ਦੇ ਪਿਛਾਵਰ ‘ਚ ਹੋਇਆ ਸੀ ਜਨਮ
ਅਦਾਕਾਰ ਸੁਦੇਸ਼ ਕੁਮਾਰ ਦਾ ਜਨਮ 1931 ‘ਚ ਪਿਛਾਵਰ ‘ਚ ਹੋਇਆ ਸੀ । ਉਹ ਬਹੁਤ ਛੋਟੇ ਸਨ ਜਦੋਂ ਉਹਨਾਂ ਦਾ ਪਰਿਵਾਰ ਮੁੰਬਈ ‘ਚ ਸ਼ਿਫਟ ਹੋ ਗਿਆ ਸੀ। ਮੁੰਬਈ ‘ਚ ਹੀ ਉਨ੍ਹਾਂ ਨੇ ਪੜ੍ਹਾਈ ਕੀਤੀ ਸੀ ਅਤੇ ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣਨ ਪਰ ਉਨ੍ਹਾਂ ਦਾ ਮਨ ਫ਼ਿਲਮਾਂ ‘ਚ ਕੰਮ ਕਰਨ ਦਾ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਲਗਾਅ ਪ੍ਰਿਥਵੀ ਰਾਜ ਕਪੁੂਰ ਦੇ ਥੀਏਟਰ ਗਰੁੱਪ ਦੇ ਨਾਲ ਹੋਇਆ ਸੀ।
ਇੱਥੋਂ ਹੀ ਉਨ੍ਹਾਂ ਨੇ ਅਦਾਕਾਰੀ ਸਿੱਖਣੀ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਫਿਲਮੀ ਦੁਨੀਆ ‘ਚ ਪਛਾਣ ਬਣਾਈ ਸੀ ।ਸੁਦੇਸ਼ ਕੁਮਾਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਛੋਟੇ ਛੋਟੇ ਕਿਰਦਾਰਾਂ ਦੇ ਨਾਲ ਕੀਤੀ ਸੀ ।ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉਨ੍ਹਾਂ ਨੂੰ ਫ਼ਿਲਮ ‘ਛੋਟੀ ਬਹਿਨ’ ਦੇ ਨਾਲ ਇੰਡਸਟਰੀ ‘ਚ ਪਛਾਣ ਮਿਲੀ । ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ‘ਸਾਰੰਗਾ’ ਉਨ੍ਹਾਂ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਈ ਅਤੇ ਇਸੇ ਫ਼ਿਲਮ ਨੇ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਦਿੱਤੀ ਸੀ । ਉਨ੍ਹਾਂ ਨੇ ਕਈ ਪਰਿਵਾਰਕ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ।