Saturday, 4th of April 2026

ਵਿਆਹੁਤਾ ਔਰਤ ਦੀਆਂ ਰੀਝਾਂ ਨੂੰ ਬਿਆਨ ਕਰਦਾ ਜਸਬੀਰ ਜੱਸੀ ਦਾ ਗੀਤ ‘ਅੱਡੀਆਂ’ ਰਿਲੀਜ਼

ਜਸਬੀਰ ਜੱਸੀ ਦੀ ਆਵਾਜ਼ ‘ਚ ਨਵਾਂ ਗੀਤ ‘ਅੱਡੀਆਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਇੱਕ ਵਿਆਹੁਤਾ ਔਰਤ ਦੇ ਸੁਫ਼ਨੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਤੰਗੀਆਂ ਤੁਰਸ਼ੀਆਂ ਨੂੰ ਹੰਢਾਉਂਦੀ ਹੋਈ ਇੱਕ ਵਿਆਹੁਤਾ ਔਰਤ ਆਪਣੇ ਸੁਫ਼ਨਿਆਂ ਨੂੰ ਮਾਰਦੀ ਹੈ। ਉਸ ਨੂੰ ਆਪਣੇ ਪਤੀ ਤੋਂ ਬੜੀਆਂ ਉਮੀਦਾਂ ਹੁੰਦੀਆਂ ਹਨ ਕਿ ਉਸ ਨੂੰ ਉਹ ਗਹਿਣੇ ਗੱਟੇ ਲੈ ਕੇ ਦੇਵੇਗਾ ।

Reported by:  GTC Punjabi Desk   |  Edited by:  Shaminder Kaur Kaler   |  April 04th 2026 11:40 AM  |  Updated: April 04th 2026 11:31 AM

ਵਿਆਹੁਤਾ ਔਰਤ ਦੀਆਂ ਰੀਝਾਂ ਨੂੰ ਬਿਆਨ ਕਰਦਾ ਜਸਬੀਰ ਜੱਸੀ ਦਾ ਗੀਤ ‘ਅੱਡੀਆਂ’ ਰਿਲੀਜ਼

ਜਸਬੀਰ ਜੱਸੀ ਦੀ ਆਵਾਜ਼ ‘ਚ ਨਵਾਂ ਗੀਤ ‘ਅੱਡੀਆਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਇੱਕ ਵਿਆਹੁਤਾ ਔਰਤ ਦੇ ਸੁਫ਼ਨੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਤੰਗੀਆਂ ਤੁਰਸ਼ੀਆਂ ਨੂੰ ਹੰਢਾਉਂਦੀ ਹੋਈ ਇੱਕ ਵਿਆਹੁਤਾ ਔਰਤ ਆਪਣੇ ਸੁਫ਼ਨਿਆਂ ਨੂੰ ਮਾਰਦੀ ਹੈ। ਉਸ ਨੂੰ ਆਪਣੇ ਪਤੀ ਤੋਂ ਬੜੀਆਂ ਉਮੀਦਾਂ ਹੁੰਦੀਆਂ ਹਨ ਕਿ ਉਸ ਨੂੰ ਉਹ ਗਹਿਣੇ ਗੱਟੇ ਲੈ ਕੇ ਦੇਵੇਗਾ ।

Reported by:  GTC Punjabi Desk
Edited by:  Shaminder Kaur Kaler
April 04th 2026 11:40 AM
Last Updated: April 04th 2026 11:31 AM
Share us
You May Like This

ਜਸਬੀਰ ਜੱਸੀ (Jasbir Jassi) ਦੀ ਆਵਾਜ਼ ‘ਚ ਨਵਾਂ ਗੀਤ ‘ਅੱਡੀਆਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਇੱਕ ਵਿਆਹੁਤਾ ਔਰਤ ਦੇ ਸੁਫ਼ਨੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਤੰਗੀਆਂ ਤੁਰਸ਼ੀਆਂ ਨੂੰ ਹੰਢਾਉਂਦੀ ਹੋਈ ਇੱਕ ਵਿਆਹੁਤਾ ਔਰਤ ਆਪਣੇ ਸੁਫ਼ਨਿਆਂ ਨੂੰ ਮਾਰਦੀ ਹੈ। ਉਸ ਨੂੰ ਆਪਣੇ ਪਤੀ ਤੋਂ ਬੜੀਆਂ ਉਮੀਦਾਂ ਹੁੰਦੀਆਂ ਹਨ ਕਿ ਉਸ ਨੂੰ ਉਹ ਗਹਿਣੇ ਗੱਟੇ ਲੈ ਕੇ ਦੇਵੇਗਾ । ਪਰ ਘਰ ਦੀਆਂ ਜ਼ਿੰਮੇਵਾਰੀਆਂ ਅਤੇ ਕਮਾਈ ਘੱਟ ਹੋਣ ਦੇ ਕਾਰਨ ਉਸ ਦਾ ਪਤੀ ਉਸ ਦੀਆਂ ਸਾਰੀਆਂ ਰੀਝਾਂ ਨੂੰ ਪੂਰਾ ਨਹੀਂ ਕਰ ਪਾਉਂਦਾ ।

ਪਰ ਪਤੀ ਦਾ ਪਿਆਰ ਕਿਤੇ ਨਾ ਕਿਤੇ ਇਨ੍ਹਾਂ ਸਾਰੀਆਂ ਰੀਝਾਂ ਤੋਂ ਉੱਪਰ ਹੁੰਦਾ ਹੈ। ਕਿਉਂਕਿ ਜਿੱਥੇ ਪਤੀ ਦਾ ਸਾਥ ਤੇ ਪਿਆਰ ਮਿਲੇ ਤਾਂ ਔਰਤ ਹੱਸ ਖੇਡ ਕੇ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੀ ਹੈ। ਫਿਰ ਗਹਿਣੇ ਗੱਟਿਆਂ ਦੀ ਵੀ ਕੋਈ ਪਰਵਾਹ ਉਸ ਨੂੰ ਨਹੀਂ ਰਹਿੰਦੀ । ਇਹੀ ਕੁਝ ਇਸ ਗੀਤ ‘ਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਗੀਤ ਦੇ ਬੋਲ ਸੁਰਿੰਦਰ ਦਾਊਮਾਜਰਾ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਸੇਜੀ ਢਿੱਲੋਂ ਦੇ ਵੱਲੋਂ ਦਿੱਤਾ ਗਿਆ ਹੈ। ਫੀਮੇਲ ਮਾਡਲ ਦੇ ਤੌਰ ਸਾਕਸ਼ੀ ਨੇ ਕੰਮ ਕੀਤਾ ਹੈ ਅਤੇ ਮੇਲ ਮਾਡਲ ਦੇ ਤੌਰ ‘ਤੇ ਖੁਦ ਜਸਬੀਰ ਜੱਸੀ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜਸਬੀਰ ਜੱਸੀ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । 

 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi