ਗੁਰਲੇਜ ਅਖਤਰ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਗਾਇਕਾ ਗੁਰਲੇਜ ਅਖਤਰ ਦਾ ਅੱਜ ਜਨਮ ਦਿਨ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ ।ਗੁਰਲੇਜ ਅਖਤਰ ਨੂੰ ਗਾਇਕੀ ‘ਚ ਬਚਪਨ ਤੋਂ ਹੀ ਦਿਲਚਸਪੀ ਸੀ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ । ਬਹੁਤ ਹੀ ਛੋਟੀ ਉਮਰ ‘ਚ ਗਾਇਕਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ।

Reported by:  GTC Punjabi Desk   |  Edited by:  Shaminder Kaur Kaler   |  March 03rd 2026 10:05 AM  |  Updated: March 03rd 2026 10:06 AM

ਗੁਰਲੇਜ ਅਖਤਰ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਗਾਇਕਾ ਗੁਰਲੇਜ ਅਖਤਰ ਦਾ ਅੱਜ ਜਨਮ ਦਿਨ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ ।ਗੁਰਲੇਜ ਅਖਤਰ ਨੂੰ ਗਾਇਕੀ ‘ਚ ਬਚਪਨ ਤੋਂ ਹੀ ਦਿਲਚਸਪੀ ਸੀ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ । ਬਹੁਤ ਹੀ ਛੋਟੀ ਉਮਰ ‘ਚ ਗਾਇਕਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ।

Reported by:  GTC Punjabi Desk
Edited by:  Shaminder Kaur Kaler
March 03rd 2026 10:05 AM
Last Updated: March 03rd 2026 10:06 AM
Share us

ਗਾਇਕਾ ਗੁਰਲੇਜ ਅਖਤਰ (Gurlej Akhtar)ਦਾ ਅੱਜ ਜਨਮ ਦਿਨ (Birthday) ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ ।ਗੁਰਲੇਜ ਅਖਤਰ ਨੂੰ ਗਾਇਕੀ ‘ਚ ਬਚਪਨ ਤੋਂ ਹੀ ਦਿਲਚਸਪੀ ਸੀ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ । ਬਹੁਤ ਹੀ ਛੋਟੀ ਉਮਰ ‘ਚ ਗਾਇਕਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ।

ਜਿਸ ਤੋਂ ਬਾਅਦ ਘਰ ‘ਚ ਵੱਡੀ ਹੋਣ ਦੇ ਨਾਤੇ ਮਾਂ ਦੇ ਨਾਲ –ਨਾਲ ਪਰਿਵਾਰ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਗੁਰਲੇਜ ਅਖਤਰ ਤੇ ਵੀ ਆ ਪਈ ਸੀ । ਜਿਸ ਕਾਰਨ ਗਾਇਕਾ ਨੇ ਛੋਟੀ ਉਮਰ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਕਾਫੀ ਸਾਲਾਂ ਤੋਂ ਗੁਰਲੇਜ ਅਖਤਰ ਇੰਡਸਟਰੀ ‘ਚ ਸਰਗਰਮ ਹਨ । 

ਕੁਲਵਿੰਦਰ ਕੈਲੀ ਦੇ ਨਾਲ ਮੁਲਾਕਾਤ 

ਗਾਇਕਾ ਗੁਰਲੇਜ ਅਖਤਰ ਦੀ ਕੁਲਵਿੰਦਰ ਕੈਲੀ ਦੇ ਨਾਲ ਮੁਲਾਕਾਤ ਇੱਕ ਸ਼ੋਅ ‘ਚ ਹੋਈ ਸੀ । ਗਾਇਕਾ ਉਸ ਵੇਲੇ ਵਿਦੇਸ਼ ‘ਚ ਪਰਫਾਰਮ ਕਰਨ ਗਈ ਸੀ ।ਇਸ ਦੌਰਾਨ ਹੀ ਦੋਨਾਂ ਨੇ ਸ਼ੋਅ ਨੂੰ ਲੈ ਕੇ ਗੱਲਬਾਤ ਕੀਤੀ । ਵਿਦੇਸ਼ ‘ਚ ਹੀ ਦੋਵਾਂ ਨੇ ਆਪੋ ਆਪਣੇ ਫੋਨ ਨੰਬਰ ਇੱਕ ਦੂਜੇ ਨੂੰ ਦਿੱਤੇ । ਜਿਸ ਤੋਂ ਬਾਅਦ ਭਾਰਤ ਪਰਤਣ ‘ਤੇ ਦੋਵੇਂ ਫੋਨ ‘ਤੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਲੱਗ ਪਏ ।

ਹੌਲੀ-ਹੌਲੀ ਗੱਲਬਾਤ ਦਾ ਸਿਲਸਿਲਾ ਵੱਧਦਾ ਗਿਆ ਅਤੇ ਦੋਵਾਂ ‘ਚ ਦੋਸਤੀ ਹੋ ਗਈ। ਇਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਨਾਉਣ ਦਾ ਫ਼ੈਸਲਾ ਕਰ ਲਿਆ ਅਤੇ ਦੋਵਾਂ ਨੇ ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਵਿਆਹ ਕਰਵਾ ਲਿਆ ।ਇਸ ਜੋੜੀ ਦੇ ਹੁਣ ਦੋ ਬੱਚੇ ਹਨ । ਇੱਕ ਧੀ ਹਰਗੁਨਵੀਰ ਕੌਰ ਅਤੇ ਪੁੱਤਰ ਦਾਨਵੀਰ ਸਿੰਘ।

ਪੁੱਤਰ ਦਾਨਵੀਰ ਸਿੰਘ ਤਾਂ ਆਪਣੇ ਮਾਪਿਆਂ ਦੇ ਵਾਂਗ ਗਾਇਕੀ ਦੀਆਂ ਬਾਰੀਕੀਆਂ ਸਿੱਖ ਰਿਹਾ ਹੈ। ਹੁਣ ਤੱਕ ਦਾਨਵੀਰ ਸਿੰਘ ਦੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ । ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ ਤੇ ਇਸ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। 

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi