ਗਾਇਕ ਸੁਰਜੀਤ ਬਿੰਦਰਖੀਆ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਧੀ ਮੀਨਾਜ਼ ਬਿੰਦਰਖੀਆ ਨੇ ਪਿਤਾ ਨੂੰ ਯਾਦ ਕਰਦੇ ਹੋਏ ਆਪਣੇ ਪਿਤਾ ਜੀ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਪਿਤਾ ਦੇ ਨਾਲ ਕੁਝ ਬਚਪਨ ਦੀਆਂ ਤਸਵੀਰਾਂ ਵੀ ਮੀਨਾਜ਼ ਨੇ ਸ਼ੇਅਰ ਕੀਤੀਆਂ ਹਨ । ਅੱਜ ਅਸੀਂ ਤੁਹਾਨੂੰ ਮਸ਼ਹੂਰ ਗਾਇਕ ਸੁਰਜੀਤ ਬਿੰਦਰਖੀਆ ਦੇ ਜੀਵਨ ਅਤੇ ਉੇਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

ਸੁਰਜੀਤ ਬਿੰਦਰਖੀਆ ਦਾ ਮੁੱਢਲਾ ਜੀਵਨ
ਸੁਰਜੀਤ ਬਿੰਦਰਖੀਆ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਰੋਪੜ ਦੇ ਪਿੰਡ ਬਿੰਦਰਖ ‘ਚ ਹੋਇਆ ਸੀ ।15 ਅਪ੍ਰੈਲ 1962 ‘ਚ ਜਨਮੇ ਸੁਰਜੀਤ ਬਿੰਦਰਖੀਆ ਦੇ ਪਿਤਾ ਜੀ ਭਲਵਾਨੀ ਕਰਦੇ ਸਨ ।ਜਿਸ ਦੇ ਚੱਲਦਿਆਂ ਸੁਰਜੀਤ ਬਿੰਦਰਖੀਆ ਵੀ ਭਲਵਾਨੀ ਕਰਨ ਲੱਗ ਪਏ, ਪਰ ਇਸ ਦੇ ਨਾਲ ਨਾਲ ਉਨ੍ਹਾਂ ਦਾ ਝੁਕਾਅ ਗਾਇਕੀ ਦੇ ਵੱਲ ਵੀ ਸੀ । ਸੁਰਜੀਤ ਬਿੰਦਰਖੀਆ ਨੇ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਬੱਤੀ ਦੇ ਕਰੀਬ ਸੋਲੋ ਆਡੀਓ ਕੈਸੇਟਾਂ ਦੇ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ ।

ਸੁਰਜੀਤ ਬਿੰਦਰਖੀਆ ਦੇ ਹਿੱਟ ਗੀਤ
ਸੁਰਜੀਤ ਬਿੰਦਰਖੀਆ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ । ਜਿਸ ‘ਚ ਦੁਪੱਟਾ ਤੇਰਾ ਸੱਤ ਰੰਗ ਦਾ,ਤੇਰੇ ‘ਚ ਤੇਰਾ ਯਾਰ ਬੋਲਦਾ, ਢੋਲ ਵੱਜਦਾ, ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ, ਲੱਕ ਟੁਨੂ ਟੁਨੂ, ਚੀਰੇ ਵਾਲਿਆ ਗੱਭਰੂਆ, ਸਾਡੇ ਗਲੀ ਚੋਂ ਨਾ ਲੰਘ ਮੁੰਡਿਆਂ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਮਾਂ ਮੁੜ ਨਹੀਂ ਪੇਕਟ ਆੳੇੁੇਣਾ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ ।

ਲੰਬੀ ਹੇਕ ਲਈ ਵੀ ਮਸ਼ਹੂਰ ਸਨ ਬਿੰਦਰੀਆ
ਸੁਰਜੀਤ ਬਿੰਦਰਖੀਆ ਆਪਣੀ ਲੰਮੀ ਹੇਕ ਦੇ ਲਈ ਜਾਣੇ ਜਾਂਦੇ ਹਨ । ਉਹ ਕਰੀਬ ੩੮ ਸਕਿੰਟ ਦੀ ਹੇਕ ਲਗਾਉਂਦੇ ਸਨ । ਉਨ੍ਹਾਂ ਦੀ ਗਾਇਕੀ ਦੇਸ਼ ਵਿਦੇਸ਼ ‘ਚ ਮਕਬੂਲ ਸੀ ।ਪਰ ਆਪਣੇ ਕਰੀਅਰ ਦੇ ਸਿਖਰ ‘ਤੇ ਪਹੁੰਚੇ ਇਸ ਸਿਤਾਰੇ ਨੇ ਬਹੁਤ ਜਲਦੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।
ਗੀਤਾਜ਼ ਬਿੰਦਰਖੀਆ ਵਧਾ ਰਹੇ ਪਿਤਾ ਦੀ ਵਿਰਾਸਤ
ਸੁਰਜੀਤ ਬਿੰਦਰਖੀਆ ਦੇ ਵੱਲੋਂ ਲਾਏ ਗਾਇਕੀ ਦੇ ਬੂਟੇ ਨੂੰ ਮਰਹੂਮ ਗਾਇਕ ਦਾ ਪੁੱਤਰ ਗੀਤਾਜ਼ ਬਿੰਦਰਖੀਆ ਅੱਗੇ ਵਧਾ ਰਿਹਾ ਹੈ। ਗੀਤਾਜ਼ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ ਹੈ। ਜਦੋਂਕਿ ਧੀ ਮੀਨਾਜ਼ ਬਿੰਦਰਖੀਆ ਲਾਈਮ ਲਾਈਟ ਤੋਂ ਦੂਰ ਹੈ।
- GTC PUNJABI