ਪੰਜਾਬੀ ਇੰਡਸਟਰੀ ‘ਚ ਕਈ ਅਜਿਹੇ ਸਿਤਾਰੇ ਹੋਏ ਹਨ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਇੰਡਸਟਰੀ ‘ਚ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਵਿਚੋਂ ਹੀ ਇੱਕ ਸਨ ਦਿਲਸ਼ਾਦ ਅਖਤਰ, ਅਮਰ ਸਿੰਘ ਚਮਕੀਲਾ ਅਮਰਜੋਤ ਤੇ ਸਿੱਧੂ ਮੂਸੇਵਾਲਾ । ਇਨ੍ਹਾਂ ਗਾਇਕਾਂ ਦੀ ਗਾਇਕੀ ਤੋਂ ਸਰੋਤੇ ਏਨੇਂ ਕੁ ਪ੍ਰਭਾਵਿਤ ਸਨ ਕਿ ਉਸ ਸਮੇਂ ਇਨ੍ਹਾਂ ਦੇ ਨਾਂਅ ਦੀ ਤੂਤੀ ਬੋਲਦੀ ਸੀ । ਪਰ ਇਨ੍ਹਾਂ ਗਾਇਕਾਂ ਦੀ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਅੱਜ ਅਸੀਂ ਤੁਹਾਨੂੰ ਅਜਿਹੇ ਗਾਇਕਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਦਾ ਭਰ ਜਵਾਨੀ ‘ਚ ਕਤਲ ਕਰ ਦਿੱਤਾ ਗਿਆ ਸੀ ।
ਦਿਲਸ਼ਾਦ ਅਖਤਰ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ ਦਿਲਸ਼ਾਦ ਅਖਤਰ ਦੀ । ਦਿਲਸ਼ਾਦ ਅਖਤਰ ਨੇ ਨੱਬੇ ਦੇ ਦਹਾਕੇ ‘ਚ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ਅਤੇ ਫਰੀਦਕੋਟ ‘ਚ ੧੯੬੬ ‘ਚ ਜਨਮੇ ਦਿਲਸ਼ਾਦ ਅਖਤਰ ਫਰੀਦਕੋਟ ਦੇ ਪਿੰਡ ਗਿਲਜ਼ੇਵਾਲਾ ਦੇ ਰਹਿਣ ਵਾਲੇ ਸਨ । ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।੧੯੮੦ ‘ਚ ਉਨ੍ਹਾਂ ਨੇ ਆਪਣਾ ਪਹਿਲਾ ਅਖਾੜਾ ਲਗਾਇਆ ਸੀ । ਜਿਸ ‘ਚ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਨੂੰ ਸੁਣਨ ਦੇ ਲਈ ਪਹੁੰਚੇ ਸਨ। ਉਨ੍ਹਾਂ ਨੇ ਮਨ ਵਿੱਚ ਵੱਸਦਾ ਏਂ ਸੱਜਣਾ ਵੇ, ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ, ਢਾਈ ਦਿਨ ਦੀ ਜ਼ਿੰਦਗਾਨੀ ਸਣੇ ਕਈ ਯਾਦਗਾਰ ਗੀਤ ਗਾਏ ਸਨ।
ਆਪਣੀ ਸਾਫ਼ ਸੁਥਰੀ ਗਾਇਕੀ ਦੀ ਬਦੌਲਤ ਉਨ੍ਹਾਂ ਨੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਅਤੇ ਹਰ ਕਿਸੇ ਦੀ ਉਹ ਪਹਿਲੀ ਪਸੰਦ ਬਣ ਗਏ ਸਨ । ਇਸੇ ਤਰ੍ਹਾਂ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਗਾਇਕ ਇੱਕ ਵਾਰ ਕਿਸੇ ਦੇ ਵਿਆਹ ਪ੍ਰੋਗਰਾਮ ‘ਚ ਅਖਾੜਾ ਲਗਾਉਣ ਦੇ ਲਈ ਗਿਆ ਸੀ।ਗੁਰਦਾਸਪੁਰ ਦੇ ਪਿੰਡ ਸਿੰਘਪੁਰਾ ‘ਚ ਅਖਾੜਾ ਲਗਾਉਣ ਗਏ ਦਿਲਸ਼ਾਦ ਅਖਤਰ ਨੂੰ ਇਸ ਗੱਲ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਿਤ ਹੋਵੇਗਾ।
ਵਿਆਹ ਸਮਾਰੋਹ ‘ਚ ਉਹ ਜਦੋਂ ਗਾ ਰਹੇ ਸਨ ਤਾਂ ਸ਼ਰਾਬੀ ਹਾਲਤ ‘ਚ ਸਵਰਨ ਸਿੰਘ ਨਾਮ ਦੇ ਇੱਕ ਪੁਲਿਸ ਅਫਸਰ ਸਵਰਨ ਸਿੰਘ ਹੁੰਦਲ ਨੇ ਹੰਸ ਰਾਜ ਹੰਸ ਦੇ ਗਾਣੇ ਦੀ ਫਰਮਾਇਸ਼ ਕੀਤੀ ਤਾਂ ਦਿਲਸ਼ਾਦ ਅਖਤਰ ਨੇ ਕਿਸੇ ਹੋਰ ਗਾਇਕ ਦਾ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ । ਜਿਸ ਤੋਂ ਬਾਅਦ ਨਸ਼ੇ ‘ਚ ਟੱਲੀ ਹੋਏ ਪੁਲਿਸ ਵਾਲੇ ਨੇ ਦਿਲਸ਼ਾਦ ਅਖਤਰ ਨੂੰ ਗੋਲੀ ਮਾਰ ਦਿੱਤੀ । ਜਿਸ ਕਾਰਨ ਦਿਲਸ਼ਾਦ ਅਖਤਰ ਦੀ ਮੌਤ ਹੋ ਗਈ ਤੇ ਚੜਦੀ ਜਵਾਨੀ ‘ਚ ਇਹ ਫਨਕਾਰ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਿਆ ।
ਅਮਰ ਸਿੰਘ ਚਮਕੀਲਾ ਤੇ ਅਮਰਜੋਤ
ਅਮਰ ਸਿੰਘ ਚਮਕੀਲਾ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਅਮਰ ਸਿੰਘ ਚਮਕੀਲਾ ਅਜਿਹੇ ਗਾਇਕ ਸਨ ਜਿਨ੍ਹਾਂ ਨੇ ਸਾਲ ਭਰ ਦੇ ਸ਼ੋਅ ਬੁੱਕ ਹੁੰਦੇ ਸਨ ਅਤੇ ਸਾਲ ‘ਚ ਤਿੰਨ ਸੌ ਪੈਂਹਠ ਦਿਨ ਹੁੰਦੇ ਸਨ ਤਾਂ ਉਨ੍ਹਾਂ ਦੇ ਸ਼ੋਅ ਤਿੰਨ ਸੌ ਛਿਆਹਠ ਦਿਨ ਲਈ ਬੁੱਕ ਹੁੰਦੇ ਸਨ ।
ਪਰ ਇਸ ਗਾਇਕ ਦਾ ਵੀ ਅੱਠ ਮਾਰਚ 1988 ਨੂੰ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਸੀ ਜਦੋਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਆਪਣੇ ਕਿਸੇ ਸ਼ੋਅ ਦੇ ਲਈ ਪਿੰਡ ਮਹਿਸਮਪੁਰ ‘ਚ ਪਹੁੰਚੇ ਸਨ । ਜਿਉਂ ਹੀ ਇਹ ਗਾਇਕ ਜੋੜੀ ਆਪਣੀ ਕਾਰ ਚੋਂ ਬਾਹਰ ਨਿਕਲ ਕੇ ਸ਼ੋਅ ਵਾਲੀ ਜਗ੍ਹਾ ‘ਤੇ ਜਾ ਰਹੇ ਸਨ ਤਾਂ ਕੁਝ ਅਣਪਛਾਤੇ ਲੋਕਾਂ ਨੇ ਅੰਨੇਵਾਹ ਗੋਲੀਆਂ ਮਾਰ ਕੇ ਦੋਵਾਂ ਦਾ ਕਤਲ ਕਰ ਦਿੱਤਾ ਸੀ ।

ਸਿੱਧੂ ਮੂਸੇਵਾਲਾ ਦਾ ਕਤਲ
ਸਿੱਧੂ ਮੂਸੇਵਾਲਾ ਪੰਜਾਬ ਦੇ ਮਾਨਸਾ ਦੇ ਪਿੰਡ ਮੂਸੇਵਾਲਾ ਦਾ ਰਹਿਣ ਵਾਲੇ ਸ਼ੁਭਦੀਪ ਸਿੰਘ ਸਿੱਧੂ ਇੰਡਸਟਰੀ ‘ਚ ਸਿੱਧੂ ਮੂਸੇਵਾਲਾ ਦੇ ਨਾਂਅ ਨਾਲ ਮਸ਼ਹੂਰ ਸਨ। ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਅਨੇਕਾਂ ਹੀ ਹਿੱਟ ਗੀਤ ਦਿੱਤੇ ਸਨ। ਪਰ ਉਸ ਦੀ ਕਾਮਯਾਬੀ ਕਈਆਂ ਲੋਕਾਂ ਨੂੰ ਰਾਸ ਨਹੀਂ ਆਈ ।ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਪਿੰਡ ਜਵਾਹਰਕੇ ਦੇ ਨਜ਼ਦੀਕ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਕਰ ਦਿੱਤਾ ਸੀ ।
ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗਰੁੱਪ ਨੇ ਲਈ ਸੀ । ਸਿੱਧੂ ਮੂਸੇਵਾਲਾ ਦੀ ਸਰਕਾਰ ਦੇ ਵੱਲੋਂ ਸਿਕਓਰਿਟੀ ਹਟਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਦੁਸ਼ਮਣਾਂ ਦੇ ਵੱਲੋਂ ਉਸ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਗਈ । ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਜਦੋਂ ਬਿਨਾਂ ਸਿਕਓਰਿਟੀ ਤੋਂ ਘਰੋਂ ਬਾਹਰ ਆਪਣੀ ਥਾਰ ‘ਚ ਸਵਾਰ ਹੋ ਕੇ ਗਿਆ ਤਾਂ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਗਾਇਕ ਦਾ ਕਤਲ ਕਰ ਦਿੱਤਾ ।
- GTC PUNJABI
GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.
What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.