ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਕਿਧਰੇ ਨਜ਼ਰ ਨਾ ਆਵੇ
ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ
ਜੀ ਹਾਂ ਮਾਂ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ,ਬਲਕਿ ਆਪਣੇ ਜਿਗਰ ਦਾ ਟੁਕੜਾ ਬਾਹਰ ਕੱਢ ਕੇ ਰੱਖ ਦਿੰਦੀ ਹੈ। ਜਦੋਂ ਕਿਸੇ ਬੱਚੇ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਂਦਾ ਹੈ ਤਾਂ ਇਸ ਦਾ ਦਰਦ ਉਹੀ ਬੱਚਾ ਸਮਝ ਸਕਦਾ ਹੈ। ਜਿਸ ਦੇ ਮਾਪਿਆਂ ਦਾ ਸਾਇਆ ਉਸ ਤੋਂ ਉੱਠ ਜਾਂਦਾ ਹੈ। ਹਾਲ ਹੀ 'ਚ ਖ਼ਾਨ ਸਾਬ (Khan Saab)ਦੀ ਮਾਂ (Mother Death)ਦਾ ਵੀ ਦਿਹਾਂਤ ਹੋਇਆ ਹੈ । ਜਿਸ ਦੀਆਂ ਅੰਤਿਮ ਰਸਮਾਂ ਬੀਤੇ ਦਿਨੀਂ ਕੀਤੀਆਂ ਗਈਆਂ। ਖ਼ਾਨ ਸਾਬ ਦਾ ਆਪਣੀ ਮਾਂ ਦੇ ਨਾਲ ਬਹੁਤ ਜ਼ਿਆਦਾ ਮੋਹ ਸੀ ਅਤੇ ਉਹ ਅਕਸਰ ਆਪਣੀ ਮਾਂ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਸਨ ।
ਖ਼ਾਨ ਸਾਬ ਨੇ ਕੁਝ ਸਮਾਂ ਪਹਿਲਾਂ ਗਿਫਟ ਕੀਤਾ ਸੀ ਘਰ
ਗਾਇਕ ਖ਼ਾਨ ਸਾਬ ਨੇ ਆਪਣੇ ਮਾਪਿਆਂ ਨੂੰ ਕੁਝ ਸਮਾਂ ਪਹਿਲਾਂ ਹੀ ਘਰ ਗਿਫਟ ਕੀਤਾ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ ।ਖ਼ਾਨ ਸਾਬ ਹਮੇਸ਼ਾ ਹੀ ਆਪਣੇ ਫੈਨਸ ਨੂੰ ਵੀ ਮਾਪਿਆਂ ਦੀ ਇੱਜ਼ਤ ਕਰਨ ਦੇ ਲਈ ਨਸੀਹਤ ਦਿੰਦੇ ਰਹਿੰਦੇ ਹਨ ।
ਖ਼ਾਨ ਸਾਬ ਦਾ ਵਰਕ ਫਰੰਟ
ਖ਼ਾਨ ਸਾਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਹੁਣ ਤੱਕ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਨੁਸਰਤ ਫ਼ਤਿਹ ਅਲੀ ਖ਼ਾਨ ਦਾ ਮਸ਼ਹੂਰ ਗੀਤ ‘ਜ਼ੁਰਮ ਸਿਰਫ਼ ਇਤਨਾ ਹੈ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । ਖ਼ਾਨ ਸਾਬ ਨੇ ਗੁਰਬਾਣੀ ਅਤੇ ਸ਼ਬਦ ਕੀਰਤਨ ਵੀ ਕਰਦੇ ਹਨ । ਹੁਣ ਤੱਕ ਉਨ੍ਹਾਂ ਨੇ ਮੂਲ ਮੰਤਰ, ਜਪੁਜੀ ਸਾਹਿਬ ਦੇ ਪਾਠ ਆਪਣੀ ਆਵਾਜ਼ ‘ਚ ਰਿਲੀਜ਼ ਕੀਤੇ ਹਨ ।
ਵਧੀਆ ਮਿਮਿਕਰੀ ਲਈ ਵੀ ਜਾਣੇ ਜਾਂਦੇ ਨੇ ਖ਼ਾਨ ਸਾਬ
ਖ਼ਾਨ ਸਾਬ ਜਿੱਥੇ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ, ਉੱਥੇ ਹੀ ਵਧੀਆ ਮਿਮਿਕਰੀ ਦੇ ਲਈ ਵੀ ਮਸ਼ਹੂਰ ਹਨ। ਉਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਦੀ ਮਿਮਿਕਰੀ ਕਰਦੇ ਹਨ । ਜਿਸ ‘ਚ ਕੰਵਰ ਗਰੇਵਾਲ, ਗੈਰੀ ਸੰਧੂ, ਗੁਰਦਾਸ ਮਾਨ ਸਣੇ ਕਈ ਵੱਡੇ ਗਾਇਕ ਸ਼ਾਮਿਲ ਹਨ ।
- GTC PUNJABI