‘ਧਰੁੰਧਰ-2’ ‘ਚ ਜੈਸਮੀਨ ਸੈਂਡਲਾਸ (Jasmine Sandlas) ਨੇ ‘ਜਾਈਏ ਸੱਜਣਾ’ ਗੀਤ ਗਾਇਆ । ਇਸ ਗੀਤ ਨੇ ਜੈਸਮੀਨ ਨੂੰ ਸ਼ੌਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ ਹੈ। ਇਸ ਗੀਤ ‘ਚ ਉਨ੍ਹਾਂ ਦੇ ਨਾਲ ਗਾਇਕ ਸਤਿੰਦਰ ਸਰਤਾਜ ਨੇ ਵੀ ਇੱਕ ਲਾਈਨ ਗਾਈ ਹੈ। ਜੋ ਕਿ ਕਾਫੀ ਵਾਇਰਲ ਹੋਈ ਸੀ । ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਕੈਲੀਫੋਰਨੀਆਂ ‘ਚ ਵੀਹ ਰੁਪਏ ‘ਚ ਸੀਡੀ ਵੇਚਣ ਵਾਲੀ ਜੈਸਮੀਨ ਸੈਂਡਲਾਸ ਨੇ ਕਿਵੇਂ ਸੰਘਰਸ਼ ਕਰਦੇ ਹੋਏ ਸੰਗੀਤ ਦੀ ਦੁਨੀਆ ‘ਚ ਖੁਦ ਨੂੰ ਸਥਾਪਿਤ ਕੀਤਾ ਅਤੇ ਹੁਣ ਉਹ ਸਭ ਤੋਂ ਮਹਿੰਗੀ ਫੀਮੇਲ ਸਿੰਗਰ ਬਣ ਗਈ ਹੈ।

ਖਬਰਾਂ ਮੁਤਾਬਕ ਜੈਸਮੀਨ ਸੈਂਡਲਾਸ ਨੇ ‘ਜਾਈਏ ਸੱਜਣਾ’ ਗੀਤ ਦੇ ਲਈ ਪੈਂਤੀ ਲੱਖ ਦੀ ਫੀਸ ਵਸੂਲੀ ਹੈ। ਹਾਲਾਂਕਿ ਗਾਇਕਾ ਦੇ ਵੱਲੋਂ ਜਨਤਕ ਤੌਰ ‘ਤੇ ਇਸ ਦਾ ਖੁਲਾਸਾ ਨਹੀਂ ਕੀਤਾ ਹੈ। ਪਰ ਮਿਊੋਜ਼ਿਕ ਇੰਡਸਟਰੀ ਦੇ ਸੂਤਰਾਂ ਮੁਤਾਬਕ ਉਹ ਇੱਕ ਗੀਤ ਦੇ ਲਈ ਤੀਹ ਤੋਂ ਪੈਂਤੀ ਲੱਖ ਰੁਪਏ ਲੈਂਦੀ ਹੈ।

ਸੰਘਰਸ਼ ਦੀ ਭੱਠੀ ‘ਚ ਤਪ ਕੇ ਬਣੀ ਸੋਨਾ
ਜਲੰਧਰ ਦੀ ਜੰਮਪਲ ਜੈਸਮੀਨ ਸੈਂਡਲਾਸ ਦਾ ਸਫਰ ਕਾਫੀ ਸੰਘਰਸ਼ ਭਰਿਆ ਰਿਹਾ ਹੈ ।ਪਰ ਇਸ ਸੰਘਰਸ਼ ‘ਚ ਭੱਠੀ ‘ਚ ਤਪ ਕੇ ਉਹ ਸੋਨਾ ਬਣ ਚੁੱਕੀ ਹੈ। ਕਦੇ ਉਹ ਕੈਲੀਫੋਰਨੀਆ ‘ਚ ਆਪਣੇ ਗੀਤਾਂ ਦੀਆਂ ਸੀਡੀ ਵੇਚਦੀ ਹੁੰਦੀ ਸੀ । ਪਰ ਅੱਜ ਉਸਦੀ ਨੈਟਵਰਥ ਸੱਠ ਕਰੋੜ ਰੁਪਏ ਦੱਸੀ ਜਾਂਦੀ ਹੈ।ਇਸ ਤੋਂ ਇਲਾਵਾ ਸੈਨ ਫ੍ਰਾਂਸਿਸਕੋ ‘ਚ ਉਸ ਦਾ ਵੀਹ ਕਰੋੜ ਦਾ ਲਗਜ਼ਰੀ ਘਰ ਵੀ ਹੈ।ਇਸ ਤੋਂ ਬਾਅਦ ਨੇਹਾ ਕੱਕੜ, ਨਿਮਰਤ ਖਹਿਰਾ ਅਤੇ ਸੁਨੰਦਾ ਸ਼ਰਮਾ ਦਾ ਨਾਮ ਸ਼ਾਮਿਲ ਹੈ।

ਬਚਪਨ ਤੋਂ ਹੀ ਸੀ ਸੰਗੀਤ ਪਸੰਦ
ਜਲੰਧਰ ‘ਚ ੧੯੮੫ ‘ਚ ਜਨਮੀ ਜੈਸਮੀਨ ਨੂੰ ਸਕੂਲ ਸਮੇਂ ਤੋਂ ਹੀ ਸੰਗੀਤ ਨਾਲ ਲਗਾਅ ਸੀ । ਪੰਜਾਬੀ ਇੰਡਸਟਰੀ ‘ਚ ਉਹ ਗੁਲਾਬੀ ਕੁਈਨ ਦੇ ਨਾਂਅ ਨਾਲ ਮਸ਼ਹੂਰ ਹੈ। ਸਕੁਲ ਸਮੇਂ ‘ਚ ਪੜ੍ਹਾਈ ਦੀ ਬਜਾਏ ਉਸ ਨੂੰ ਗਾਉਣਾ ਵਧੀਆ ਲੱਗਦਾ ਸੀ । ਗਾਇਕੀ ਦਾ ਇਹ ਸ਼ੌਕ ਉਸ ਦਾ ਜਨੂੰਨ ਬਣ ਗਿਆ ਸੀ । ਜੈਸਮੀਨ ਦੇ ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਉਸ ਦਾ ਮਾਂ ਦਾ ਵੱਡਾ ਸਹਿਯੋਗ ਰਿਹਾ ।

ਜਿਸ ਦੀ ਬਦੌਲਤ ਉਹ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ‘ਚ ਕਾਮਯਾਬ ਹੋ ਪਾਈ। ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਇਹ ਕਾਮਯਾਬੀ ਏਨੀ ਆਸਾਨੀ ਦੇ ਨਾਲ ਨਹੀਂ ਸੀ ਮਿਲੀ ਉਸ ਨੇ ਆਪਣੇ ਗੀਤਾਂ ਦੀਆਂ ਸੀਡੀ ਵੇਚਣ ਦੇ ਲਈ ਸਾਰਾ ਸਾਰਾ ਦਿਨ ਸੜਕਾਂ ‘ਤੇ ਖੜੀ ਰਹਿੰਦੀ ਸੀ ਅਤੇ ਲੋਕਾਂ ਨੂੰ ਸੀਡੀ ਵੇਚਦੀ ਸੀ।
- GTC PUNJABI