ਯੋਗਰਾਜ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਔਰਤਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆਏ ਸਨ।ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਉਨ੍ਹਾਂ ਦੇ ਖਿਲਾਫ ਸੋ ਮੋੋਟੋ ਜਾਰੀ ਕੀਤਾ ਗਿਆ ਸੀ । ਹੁਣ ਇਸ ਮਾਮਲੇ ‘ਚ ਗਾਇਕ ਜਸਬੀਰ ਜੱਸੀ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਇੱਕ ਲੰਮਾ ਚੌੜਾ ਨੋਟ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਬੰਬੇ ਵਾਲਿਆਂ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਨਹੀਂ ਪਤਾ ਇਹੀ ਕਾਰਨ ਹੈ ਕਿ ਮੈਂ ਭੱਦੀ ਸ਼ਬਦਾਵਲੀ ਕਾਰਨ ਕਈ ਗੀਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।
_b3780f06136255ae65f70cb3fd314ef9_1280X720.webp)
ਉਨ੍ਹਾਂ ਨੇ ਆਪਣੀ ਇਸ ਪੋਸਟ ‘ਚ ਲਿਖਿਆ “ਹਾਲ ਹੀ ਵਿੱਚ ਐਮਾਜ਼ਾਨ ਪ੍ਰਾਈਮ ਦੀ ਵੈੱਬ ਸੀਰੀਜ਼ 'ਲੁੱਖੇ' ਵਿੱਚ ਯੋਗਰਾਜ ਸਿੰਘ ਹੋਰਾਂ ਦੇ ਵਿਵਾਦਿਤ ਡਾਇਲਾਗ ਅਤੇ ਉਸ ਤੋਂ ਬਾਅਦ ਹੋਈ ਢੀ੍ਰ ਨੇ ਇੱਕ ਵਾਰ ਫਿਰ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਕਈ ਲੋਕ ਸ਼ਾਇਦ ਇਹ ਸੋਚਦੇ ਹੋਣਗੇ ਕਿ ਮੈਂ (ਜੱਸੀ) ਐਵੇਂ ਵਧਾ-ਚੜ੍ਹਾ ਕੇ ਗੱਲ ਕਰਦਾ ਹਾਂ ਜਦੋਂ ਮੈਂ ਕਹਿੰਦਾ ਹਾਂ ਕਿ ਮੈਂ ਬਹੁਤ ਸਾਰੇ ਪ੍ਰੋਜੈਕਟ ਅਤੇ ਗਾਣੇ ਸਿਰਫ਼ ਇਸ ਕਰਕੇ ਛੱਡ ਦਿੱਤੇ ਕਿਉਂਕਿ ਉਨ੍ਹਾਂ ਦੀ ਸ਼ਬਦਾਵਲੀ ਮੈਨੂੰ ਸਹੀ ਨਹੀਂ ਲੱਗੀ। ਪਰ ਇਹ ਵਿਵਾਦ ਮੇਰੀ ਉਸ ਗੱਲ 'ਤੇ ਮੋਹਰ ਲਗਾਉਂਦਾ ਹੈ” ।
_e8e0af46e9a6b7da83e9d667129a733e_1280X720.webp)
ਜਸਬੀਰ ਜੱਸੀ ਨੇ ਆਪਣੀ ਇਸ ਪੋਸਟ ‘ਚ ਅੱਗੇ ਲਿਖਿਆ “ਅਸਲ ਵਿੱਚ, ਮੁੰਬਈ (ਬਾਲੀਵੁੱਡ ਜਾਂ ਓਟੀਟੀ ਇੰਡਸਟਰੀ) ਦੇ ਲੇਖਕਾਂ ਅਤੇ ਮੇਕਰਸ ਨੂੰ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਇੱਥੋਂ ਦੇ ਸਮਾਜਿਕ ਤਾਣੇ-ਬਾਣੇ ਦੀ ਰਤਾ ਵੀ ਸਮਝ ਨਹੀਂ ਹੈ। ਉਹ ਸਿਰਫ਼ ਵਪਾਰਕ ਫਾਇਦੇ ਲਈ ਕਲਾਕਾਰਾਂ ਕੋਲੋਂ ਅਜਿਹੀਆਂ ਗਲਤੀਆਂ ਕਰਵਾਉਂਦੇ ਨੇ, ਜੋ ਬਾਅਦ ਵਿੱਚ ਪੰਜਾਬੀ ਸਮਾਜ ਲਈ ਨਾਸੂਰ ਬਣ ਜਾਂਦੀਆਂ ਨੇ। ਸਾਡੀ ਇੰਡਸਟਰੀ ਦੇ ਗੀਤਾਂ ਅਤੇ ਡਾਇਲਾਗਸ ਵਿੱਚ ਬਹੁਤ ਗੰਦ ਪਰੋਸਿਆ ਗਿਆ ਹੈ।
ਉਦਾਹਰਨ ਦੇ ਤੌਰ 'ਤੇ, 'ਨੱਚੇ ਭੈਣ ਦੀ' ਵਰਗੇ ਦੋ - ਅਰਥੀ ਗਾਣੇ ਬਣਾਏ ਗਏ, ਜਿਨ੍ਹਾਂ ਦੀ ਨਾ ਕੋਈ ਗ੍ਰੈਮਰ ਹੈ ਅਤੇ ਨਾ ਕੋਈ ਸੈਂਸ, ਜੋ ਸਿੱਧੇ ਤੌਰ 'ਤੇ ਇੱਕ ਭੈੜੀ ਗਾਲ੍ਹ ਵਾਂਗ ਸੁਣਾਈ ਦਿੰਦੇ ਨੇ। ਇਸੇ ਤਰ੍ਹਾਂ ਹਨੀ ਸਿੰਘ ਦਾ 'ਪਾਰਟੀ ਆਲ ਨਾਈਟ' ਗਾਣਾ ਹੋਵੇ, ਜਿਸ ਵਿੱਚ ਬੇਹੂਦਾ ਅਤੇ ਗੰਦੀਆਂ ਲਾਈਨਾਂ ਵਰਤੀਆਂ ਗਈਆਂ, ਜਾਂ ਫਿਰ ਹੁਣ ਵੈੱਬ ਸੀਰੀਜ਼ ਵਿੱਚ ਔਰਤਾਂ ਖ਼ਿਲਾਫ਼ ਬੋਲੇ ਗਏ ਅਪਮਾਨਜਨਕ ਡਾਇਲਾਗ ਹੋਣ—ਇਹ ਸਭ ਇਸੇ ਸੋਚ ਦਾ ਨਤੀਜਾ ਹਨ”।
- GTC PUNJABI