Friday, 24th of April 2026

ਗੁਰਚੇਤ ਚਿੱਤਰਕਾਰ ਨੇ ਅਮਰ ਸਿੰਘ ਚਮਕੀਲੇ ਦਾ ਅਖਾੜਾ ਲਗਵਾਉਣ ਦੇ ਲਈ ਕਈ ਵਾਰ ਟਾਲੀ ਸੀ ਆਪਣੇ ਵਿਆਹ ਦੀ ਤਰੀਕ, ਜਾਣੋ ਦਿਲਚਸਪ ਕਿੱਸਾ

ਅਮਰ ਸਿੰਘ ਚਮਕੀਲਾ ਆਪਣੇ ਸਮੇਂ ‘ਚ ਅਜਿਹੇ ਪੰਜਾਬੀ ਗਾਇਕ ਹੋਏ ਹਨ ।ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦਾ ਦਿਲ ਜਿੱਤਿਆ ਹੈ। ਸਰੋਤਿਆਂ ‘ਚ ਉਨ੍ਹਾਂ ਨੂੰ ਲੈ ਕੇ ਹਮੇਸ਼ਾ ਤੋਂ ਹੀ ਕਰੇਜ਼ ਰਿਹਾ ਹੈ। ਉਨ੍ਹਾਂ ਦੇ ਗੀਤਾਂ ਦੀ ਤੂਤੀ ਪੂਰੇ ਪੰਜਾਬ ‘ਚ ਬੋਲਦੀ ਸੀ ।

Reported by:  GTC Punjabi Desk   |  Edited by:  Shaminder Kaur Kaler   |  April 24th 2026 02:37 PM  |  Updated: April 24th 2026 02:37 PM

ਗੁਰਚੇਤ ਚਿੱਤਰਕਾਰ ਨੇ ਅਮਰ ਸਿੰਘ ਚਮਕੀਲੇ ਦਾ ਅਖਾੜਾ ਲਗਵਾਉਣ ਦੇ ਲਈ ਕਈ ਵਾਰ ਟਾਲੀ ਸੀ ਆਪਣੇ ਵਿਆਹ ਦੀ ਤਰੀਕ, ਜਾਣੋ ਦਿਲਚਸਪ ਕਿੱਸਾ

ਅਮਰ ਸਿੰਘ ਚਮਕੀਲਾ ਆਪਣੇ ਸਮੇਂ ‘ਚ ਅਜਿਹੇ ਪੰਜਾਬੀ ਗਾਇਕ ਹੋਏ ਹਨ ।ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦਾ ਦਿਲ ਜਿੱਤਿਆ ਹੈ। ਸਰੋਤਿਆਂ ‘ਚ ਉਨ੍ਹਾਂ ਨੂੰ ਲੈ ਕੇ ਹਮੇਸ਼ਾ ਤੋਂ ਹੀ ਕਰੇਜ਼ ਰਿਹਾ ਹੈ। ਉਨ੍ਹਾਂ ਦੇ ਗੀਤਾਂ ਦੀ ਤੂਤੀ ਪੂਰੇ ਪੰਜਾਬ ‘ਚ ਬੋਲਦੀ ਸੀ ।

Reported by:  GTC Punjabi Desk
Edited by:  Shaminder Kaur Kaler
April 24th 2026 02:37 PM
Last Updated: April 24th 2026 02:37 PM
Share us
You May Like This

ਅਮਰ ਸਿੰਘ ਚਮਕੀਲਾ (Amar Singh Chamkila) ਆਪਣੇ ਸਮੇਂ ‘ਚ ਅਜਿਹੇ ਪੰਜਾਬੀ ਗਾਇਕ ਹੋਏ ਹਨ ।ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦਾ ਦਿਲ ਜਿੱਤਿਆ ਹੈ। ਸਰੋਤਿਆਂ ‘ਚ ਉਨ੍ਹਾਂ ਨੂੰ ਲੈ ਕੇ ਹਮੇਸ਼ਾ ਤੋਂ ਹੀ ਕਰੇਜ਼ ਰਿਹਾ ਹੈ। ਉਨ੍ਹਾਂ ਦੇ ਗੀਤਾਂ ਦੀ ਤੂਤੀ ਪੂਰੇ ਪੰਜਾਬ ‘ਚ ਬੋਲਦੀ ਸੀ ।ਗੁਰਚੇਤ ਚਿੱਤਰਕਾਰ ਵੀ ਅਮਰ ਸਿੰਘ ਚਮਕੀਲਾ ਦਾ ਵੱਡਾ ਫੈਨ ਸੀ । ਗੁਰਚੇਤ ਚਿੱਤਰਕਾਰ ਦੀ ਇਹ ਇੱਛਾ ਸੀ ਕਿ ਉਹ ਆਪਣੇ ਵਿਆਹ ‘ਤੇ ਅਮਰ ਸਿੰਘ ਚਮਕੀਲਾ ਦਾ ਅਖਾੜਾ ਲਗਵਾਏ ।

ਪਰ ਅਮਰ ਸਿੰਘ ਚਮਕੀਲਾ ਆਪਣੇ ਲਗਾਤਾਰ ਅਖਾੜੇ ਲਗਾ ਰਿਹਾ ਸੀ । ਜਿਸ ਕਾਰਨ ਗੁਰਚੇਤ ਚਿੱਤਰਕਾਰ ਨੇ ਅੜੀ ਫੜੀ ਰੱਖੀ ਕਿ ਉਹ ਵਿਆਹ ‘ਚ ਅਮਰ ਸਿੰਘ ਚਮਕੀਲਾ ਦਾ ਹੀ ਅਖਾੜਾ ਲਗਵਾਏਗਾ। ਜਿਸ ਤੋਂ ਬਾਅਦ ਲੰਮਾ ਸਮਾਂ ਡੇਟਸ ਨਾ ਮਿਲਣ ਦੇ ਕਾਰਨ ਗੁਰਚੇਤ ਚਿੱਤਰਕਾਰ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਸੀ। ਇਸ ਸਬੰਧੀ ਗੁਰਚੇਤ ਚਿੱਤਰਕਾਰ ਨੇ ਪੋਸਟ ਵੀ ਸਾਂਝੀ ਕੀਤੀ ਸੀ ।

ਉਨ੍ਹਾਂ ਨੇ ਇਸ ਪੋਸਟ ‘ਚ ਲਿਖਿਆ “ਜਦੋ ਚਮਕੀਲੇ ਲਈ ਮੈ ਵਿਆਹ ਦੋ ਵਾਰੀ ਅੱਗੇ ਪਿਛੇ ਕੀਤਾ ਸੀ ਡੇਟ ਨੀ ਮਿਲੀ ਸੀ ਜਦੋ ਮਿਲੀ ਤਾਂ ਸਾਰਾ ਮਸੁਤੁਆਣਾਂ ਕਾਲਜ ਪਹੁੰਚ ਗਿਆ ਸੀ ਮੇਰੇ ਵਿਆਹ ਚ ਲਿੱਦੜਾਂ ਅਖਾੜਾ ਦੇਖਣ ਸਿੱਧੂ ਮੂਸੇਵਾਲੇ ਵਾਗ ਬੜਾ ਕਰੇਜ਼ ਸੀ ਉਸ ਟੈਮ ਚਮਕੀਲੇ ਦਾ” ।ਅਮਰ ਸਿੰਘ ਚਮਕੀਲਾ ‘ਤੇ ਦਿਲਜੀਤ ਦੋਸਾਂਝ ਦੀ ਜੋੜੀ ਫ਼ਿਲਮ ਵੀ ਬਣੀ ਸੀ । ਜਿਸ ‘ਚ ਗਾਇਕ ਦੇ ਜੀਵਨ ਨੂੰ ਦਰਸਾਇਆ ਗਿਆ ਹੈ।

ਗੁਰਚੇਤ ਚਿੱਤਰਕਾਰ ਦਾ ਵਰਕ ਫ੍ਰੰਟ 

ਗੁਰਚੇਤ ਚਿੱਤਰਕਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਕਾਮੇਡੀ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ਦੇ ਨਾਲ ਉਨ੍ਹਾਂ ਨੇ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਗੁਰਚੇਤ ਨਾ ਸਿਰਫ਼ ਇੱਕ ਵਧੀਆ ਅਦਾਕਾਰ ਹਨ, ਉਹ ਇੱਕ ਵਧੀਆ ਲੇਖਕ ਹੋਣ ਦੇ ਨਾਲ ਨਾਲ ਵਧੀਆ ਚਿੱਤਰਕਾਰ ਵੀ ਹਨ । ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਨਾਂਅ ਦੇ ਨਾਲ ‘ਚਿੱਤਰਕਾਰ’ ਜੁੜਿਆ ਹੈ। 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi