ਅਦਾਕਾਰਾ ਪ੍ਰੀਤੀ ਸੱਪਰੂ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ ਦੱਸਾਂਗੇ। ਪ੍ਰੀਤੀ ਸੱਪਰੂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਅੱਸੀ ਤੇ ਨੱਬੇ ਦੇ ਦਹਾਕੇ ‘ਚ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ।ਅਦਾਕਾਰ ਵਰਿੰਦਰ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ।ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਪੰਜਾਬੀ ਫ਼ਿਲਮਾਂ ‘ਚ ਐਂਟਰੀ ਕਿਸ ਤਰ੍ਹਾਂ ਹੋਈ ਸੀ ।

ਘਰੋਂ ਹੀ ਮਿਲੀ ਅਦਾਕਾਰੀ ਦੀ ਗੁੜ੍ਹਤੀ
ਪ੍ਰੀਤੀ ਸੱਪਰੂ ਨੂੰ ਅਦਾਕਾਰੀ ਦੀ ਗੁੜ੍ਹਤੀ ਉਸ ਦੇ ਘਰੋਂ ਹੀ ਮਿਲੀ ਸੀ । ਕਿਉਂਕਿ ਉਨ੍ਹਾਂ ਦੇ ਪਿਤਾ ਡੀ ਕੇ ਸੱਪਰੂ ਤੇ ਭਰਾ ਵੀ ਅਦਾਕਾਰ ਰਹਿ ਚੁੱਕੇ ਹਨ ।ਪ੍ਰੀਤੀ ਸੱਪਰੂ ਨੇ ਉਪਵਨ ਸੁਦਰਸ਼ਨ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਇਸ ਵਿਆਹ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ ।

ਬਾਲੀਵੁੱਡ ਫ਼ਿਲਮਾਂ ‘ਚ ਵੀ ਕੀਤਾ ਕੰਮ
ਪ੍ਰੀਤੀ ਸੱਪਰੂ ਨੇ ਬਹੁਤ ਹੀ ਛੋਟੀ ਉਮਰ ‘ਚ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।ਉਨ੍ਹਾਂ ਨੇ ਫ਼ਿਲਮ ‘ਅਵਤਾਰ’ ਅਤੇ ‘ਲਾਵਾਰਿਸ’ ‘ਚ ਕੰਮ ਕੀਤਾ ਸੀ । ਪਰ ਇਨ੍ਹਾਂ ਫ਼ਿਲਮਾਂ ‘ਚ ਛੋਟੇ ਮੋਟੇ ਕਿਰਦਾਰ ਨਿਭਾਉਣਾ ਪ੍ਰੀਤੀ ਸੱਪਰੂ ਨੂੰ ਪਸੰਦ ਨਹੀਂ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ । ਪਰ ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਨੂੰ ਮੁੱਖ ਅਦਾਕਾਰਾ ਦੇ ਤੌਰ ‘ਤੇ ਲਿਆ ਜਾਣ ਲੱਗ ਪਿਆ । ਜਿਸ ਤੋਂ ਬਾਅਦ ਉਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਅਤੇ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਸੁਹਾਗ ਚੂੜਾ, ਸਰਪੰਚ, ਉੱਚਾ ਦਰ ਬਾਬੇ ਨਾਨਕ ਦਾ,ਬੰਨੋ ਰਾਣੀ ਸਣੇ ਕਈ ਫ਼ਿਲਮਾਂ ਕੀਤੀਆਂ।
ਮਰਹੂਮ ਅਦਾਕਾਰ ਵਰਿੰਦਰ ਨੇ ਕਰਵਾਈ ਐਂਟਰੀ
ਪ੍ਰੀਤੀ ਸੱਪਰੂ ਦੀ ਪੰਜਾਬੀ ਫ਼ਿਲਮ ਇੰਡਸਟਰੀ ‘ਚ ਮਰਹੂਮ ਅਦਾਕਾਰ ਵਰਿੰਦਰ ਨੇ ਕਰਵਾਈ ਸੀ । ਵਰਿੰਦਰ ਨੇ ਇੱਕ ਫ਼ਿਲਮ ‘ਚ ਉਨ੍ਹਾਂ ਨੂੰ ਇਹ ਕਹਿ ਕੇ ਲਿਆ ਸੀ ਕਿ ਤੁਹਾਡੀ ਗੈਸਟ ਅਪੀਅਰੈਂਸ ਹੈ, ਪਰ ਜਦੋਂ ਪ੍ਰੀਤੀ ਸੱਪਰੂ ਨੇ ਫ਼ਿਲਮ ‘ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਰਿੰਦਰ ਨੇ ਉਨ੍ਹਾਂ ਨੂੰ ਫ਼ਿਲਮ ‘ਚ ਬਤੌਰ ਹੀਰੋਇਨ ਕਾਸਟ ਕੀਤਾ ਹੈ। ਇਸ ਤਰ੍ਹਾਂ ਪ੍ਰੀਤੀ ਸੱਪਰੂ ਪੰਜਾਬੀ ਫ਼ਿਲਮਾਂ ਦੀਆਂ ਸਭ ਤੋਂ ਜ਼ਿਆਦਾ ਡਿਮਾਂਡ ਵਾਲੀ ਅਭਿਨੇਤਰੀ ਬਣ ਗਈ ।
- GTC PUNJABI