Year Ender 2025 : ਸਾਲ 2025 ਖਤਮ ਹੋਣ ਜਾ ਰਿਹਾ ਹੈ ਅਤੇ ਕੁਝ ਦਿਨਾਂ ਬਾਅਦ ਹੀ ਅਸੀਂ ਨਵੇਂ ਸਾਲ ਦਾ ਸੁਆਗਤ ਕਰਾਂਗੇ। ਪਰ ਸਾਲ 2025 ਬਾਲੀਵੁੱਡ ਇੰਡਸਟਰੀ ਦੇ ਲਈ ਬਹੁਤ ਹੀ ਮੰਦਭਾਗਾ ਰਿਹਾ । ਇਸ ਸਾਲ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ । ਅੱਜ ਅਸੀਂ ਉਨ੍ਹਾਂ ਮਸ਼ਹੂਰ ਸਿਤਾਰਿਆਂ ਦੇ ਬਾਰੇ ਗੱਲ ਕਰਾਂਗੇ । ਜਿਨ੍ਹਾਂ ਨੇ ਸਾਲ 2025 ‘ਚ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ।
ਧਰਮਿੰਦਰ ਦਿਓਲ
ਧਰਮਿੰਦਰ ਬਾਲੀਵੁੱਡ ਦੇ ਹੀ-ਮੈਨ ਦੇ ਤੌਰ ਤੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਧਰਮਿੰਦਰ ਨੂੰ ਅਕਤੂਬਰ ਦੇ ਅਖਰੀਲੇ ਦਿਨਾਂ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਬਿਆਨ ਵੀ ਸਾਹਮਣੇ ਆਇਆ ਸੀ ਕਿ ਉਹ ਠੀਕ ਹੋ ਰਹੇ ਹਨ । ਪਰ ਧਰਮਿੰਦਰ ਨੇ ੨੪ ਨਵੰਬਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ। ਉਨ੍ਹਾਂ ਦੇ ਦਿਹਾਂਤ ਨੇ ਪੂਰੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ।ਧਰਮਿੰਦਰ ੮੯ ਸਾਲ ਦੇ ਸਨ ਪਰ ਉਮਰ ਦੇ ਇਸ ਪੜ੍ਹਾਅ ‘ਚ ਵੀ ਉਹ ਕੰਮ ਕਰਦੇ ਰਹੇ ਅਤੇ ਉਨ੍ਹਾਂ ਦੀ ‘ਇੱਕੀਸ’ ਫ਼ਿਲਮ ਆਖਰੀ ਫ਼ਿਲਮ ਸੀ, ਹੋ ਕਿ ਪੱਚੀ ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਅਦਾਕਾਰ ਮਨੋਜ ਕੁਮਾਰ
ਬਾਲੀਵੁੱਡ ‘ਚ ਦੇਸ਼ ਪ੍ਰੇਮ ਦੀਆਂ ਫ਼ਿਲਮਾਂ ਕਰਨ ਵਾਲੇ ਮਨੋਜ ਕੁਮਾਰ ਨੇ ਵੀ ਇਸੇ ਸਾਲ ਅਪ੍ਰੈਲ 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਮਨੋਜ ਕੁਮਾਰ ਬਿਮਾਰ ਚੱਲ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।

ਅਸਰਾਨੀ ਨੇ ਵੀ ਆਖਿਆ ਅਲਵਿਦਾ
ਫ਼ਿਲਮ ਅਦਾਕਾਰ ਅਸਰਾਨੀ ਨੇ ਅਕਤੂਬਰ 2025 ‘ਚ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ‘ਚ ਕਈ ਯਾਦਗਾਰ ਕਿਰਦਾਰ ਨਿਭਾਏ ਸਨ । ਪਰ ਜੇਲ੍ਹਰ ਦਾ ਕਿਰਦਾਰ ਉਨ੍ਹਾਂ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਇਆ ।

ਅਸਰਾਨੀ ਨੇ ਚੁਰਾਸੀ ਸਾਲ ਦੀ ਉਮਰ ‘ਚ ਆਖਰੀ ਸਾਹ ਲਏ ।ਹਾਲ ਹੀ ‘ਚ ਉਹ ਕਪਿਲ ਸ਼ਰਮਾ ਦੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂੰ’ ‘ਚ ਫਾਦਰ ਦੀ ਭੂਮਿਕਾ ‘ਚ ਨਜ਼ਰ ਆਏ ਸਨ।

ਮੁਕੁਲ ਦੇਵ
ਮੁਕੁਲ ਦੇਵ ਨੇ ਸਿਰਫ਼ ਬਾਲੀਵੁੱਡ ਹੀ ਨਹੀਂ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਮਈ 2025 ‘ਚ ਮਹਿਜ਼ ਚਰੰਜਾ ਸਾਲ ਦੀ ਉਮਰ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ । ਦੱਸਿਆ ਜਾਂਦਾ ਹੈ ਕਿ ਉਹ ਬਿਮਾਰ ਸਨ ।

ਕਾਮਿਨੀ ਕੌਸ਼ਲ
ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰਾ ਰਹੀ ਕਾਮਿਨੀ ਕੌਸ਼ਲ ਵੀ ਇਸੇ ਸਾਲ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ ।ਉਹ ਬਾਲੀਵੁੱਡ ਦੀਆਂ ਸਭ ਤੋਂ ਉਮਰ ਦਰਾਜ਼ ਅਭਿਨੇਤਰੀਆਂ ‘ਚੋਂ ਇੱਕ ਸਨ । ਨਵੰਬਰ 2025 ‘ਚ ਅਠਾਨਵੇਂ ਸਾਲ ਦੀ ਉਮਰ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ । ਉਹ ਆਖਰੀ ਵਾਰ ਲਾਲ ਸਿੰਘ ਚੱਢਾ ਫ਼ਿਲਮ ‘ਚ ਨਜ਼ਰ ਆਏ ਸਨ।

ਸਤੀਸ਼ ਸ਼ਾਹ
ਅਦਾਕਾਰ ਸਤੀਸ਼ ਸ਼ਾਹ ਨੇ ਨਾ ਸਿਰਫ਼ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਬਲਕਿ ਕਈ ਟੀਵੀ ਸੀਰੀਅਲਸ ‘ਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਉਨ੍ਹਾਂ ਦਾ ਦਿਹਾਂਤ ਹਾਰਟ ਅਟੈਕ ਦੇ ਕਾਰਨ ਹੋਇਆ ਸੀ । ਪੱਚੀ ਅਕਤੂਬਰ 2025 ਨੂੰ ਉਹ ਹਮੇਸ਼ਾ ਦੇ ਲਈ ਇਸ ਦੁਨੀਆ ਤੋਂ ਚਲੇ ਗਏ।
- GTC PUNJABI