ਲਾਈਵ ਸ਼ੋਅ ਦੌਰਾਨ ਮਾਡਲ ਤੇ ਅਦਾਕਾਰਾ ਪ੍ਰਾਂਜਲ ਦਹੀਆ ਦਾ ਫੁੱਟਿਆ ਗੁੱਸਾ ਕਿਹਾ “ਤਾਊ ਤੇਰੀ ਕੁੜੀ ਦੀ…..”

ਅਦਾਕਾਰਾ ਤੇ ਮਾਡਲ ਪ੍ਰਾਂਜਲ ਦਹੀਆ ਇਨ੍ਹੀਂ ਦਿਨੀਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ। ਉਸ ਨੇ ਪੰਜਾਬੀ ਗੀਤਾਂ ‘ਚ ਮਾਡਲਿੰਗ ਕੀਤੀ ਹੈ ਅਤੇ ਆਪਣੀ ਖੂਬਸੂਰਤੀ ਤੇ ਟੈਲੇਂਟ ਦੀ ਬਦੌਲਤ ਉਹ ਪੰਜਾਬੀ ਹੀ ਨਹੀਂ ਹਰਿਆਣਵੀਂ ਇੰਡਸਟਰੀ ‘ਚ ਵੀ ਸਰਗਰਮ ਹੈ ।ਉਹ ਕਈ ਥਾਂਵਾਂ ਤੇ ਪਰਫਾਰਮ ਕਰ ਰਹੀ ਹੈ ਅਤੇ ਬੀਤੇ ਦਿਨੀਂ ਵੀ ਪ੍ਰਾਂਜਲ ਕਿਤੇ ਪਰਫਾਰਮ ਕਰ ਰਹੀ ਸੀ । ਇਸੇ ਦੌਰਾਨ ਉਸ ਦੇ ਨਾਲ ਕਿਸੇ ਨੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ।

By  Shaminder Kaur Kaler December 29th 2025 10:00 AM

ਅਦਾਕਾਰਾ ਤੇ ਮਾਡਲ ਪ੍ਰਾਂਜਲ ਦਹੀਆ (Pranjal Dahiya) ਇਨ੍ਹੀਂ ਦਿਨੀਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ। ਉਸ ਨੇ ਪੰਜਾਬੀ ਗੀਤਾਂ ‘ਚ ਮਾਡਲਿੰਗ ਕੀਤੀ ਹੈ ਅਤੇ ਆਪਣੀ ਖੂਬਸੂਰਤੀ ਤੇ ਟੈਲੇਂਟ ਦੀ ਬਦੌਲਤ ਉਹ ਪੰਜਾਬੀ ਹੀ ਨਹੀਂ ਹਰਿਆਣਵੀਂ ਇੰਡਸਟਰੀ ‘ਚ ਵੀ ਸਰਗਰਮ ਹੈ ।ਉਹ ਕਈ ਥਾਂਵਾਂ ਤੇ ਪਰਫਾਰਮ ਕਰ ਰਹੀ ਹੈ ਅਤੇ ਬੀਤੇ ਦਿਨੀਂ ਵੀ ਪ੍ਰਾਂਜਲ ਕਿਤੇ ਪਰਫਾਰਮ ਕਰ ਰਹੀ ਸੀ ।


ਇਸੇ ਦੌਰਾਨ ਉਸ ਦੇ ਨਾਲ ਕਿਸੇ ਨੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ । ਜਿਸ ਤੋਂ ਬਾਅਦ ਉਸ ਦਾ ਗੁੱਸਾ ਫੁੱਟ ਪਿਆ ਅਤੇ ਉਸ ਨੇ ਸਟੇਜ ਤੋਂ ਹੀ ਬਦਮਤੀਜ਼ੀ ਕਰਨ ਵਾਲਿਆਂ ਨੂੰ ਫਟਕਾਰ ਲਗਾਈ ।ਪ੍ਰਾਂਜਲ ਦਹੀਆ ਨੇ ਵਿਚਾਲੇ ਹੀ ਸ਼ੋਅ ਰੋਕਿਆ ਅਤੇ ਇੱਕ ਸ਼ਖਸ ਨੂੰ ਕਿਹਾ ‘ਤਾਊ ਤੇਰੀ ਕੁੜੀ ਦੀ ਉਮਰ ਦੀ ਹਾਂ, ਥੋੜ੍ਹਾ ਕੰਟਰੋਲ ‘ਚ ਰਹਿ’। ਇਸ ਤੋਂ ਇਲਾਵਾ ਉਸ ਨੇ ਹੋਰਨਾਂ ਕਈਆਂ ਨੂੰ ਵੀ ਕਿਹਾ ਕਿ ਉਹ ਸਟੇਜ ਤੋਂ ਥੋੜ੍ਹਾ ਦੂਰ ਰਹਿਣ ਤਾਂ ਕਿ ਉੇਹ ਵਧੀਆ ਤਰੀਕੇ ਦੇ ਨਾਲ ਪਰਫਾਰਮ ਕਰ ਸਕੇ ।  


ਪ੍ਰਾਂਜਲ ਦਹੀਆ ਦਾ ਵਰਕ ਫ੍ਰੰਟ 

ਪ੍ਰਾਂਜਲ ਦਹੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ‘ਚ ਮਨਕਿਰਤ ਔਲਖ ਦੇ ਨਾਲ ਕੋਕਾ ਗੀਤ ਤੋਂ ਕਾਫੀ ਸੁਰਖੀਆਂ ਵਟੋਰੀਆਂ । ਜਿਸ ਤੋਂ ਬਾਅਦ ਉਸ ਨੇ ਗੁਰਨਾਮ ਭੁੱਲਰ ਦੇ ਨਾਲ ਫ਼ਿਲਮ ‘ਚ ਕੰਮ ਵੀ ਕੀਤਾ ਹੈ। ਹੁਣ ਉਹ ਕਈ ਪੰਜਾਬੀ ਗੀਤਾਂ ‘ਚ ਵੀ ਨਜ਼ਰ ਆ ਰਹੀ ਹੈ। 


© Copyright Galactic Television & Communications Pvt. Ltd. 2026. All rights reserved.