ਮੁੜ ਤੋਂ ਵਿਵਾਦਾਂ ‘ਚ ਘਿਰੇ ਹਨੀ ਸਿੰਘ, ਪੰਜਾਬ ਦੇ ਡੀਜੀਪੀ ਤੋਂ ਗਾਣੇ ਨੂੰ ਯੂ-ਟਿਊਬ ਤੋਂ ਹਟਾਉਣ ਦੀ ਕੀਤੀ ਗਈ ਮੰਗ

ਰੈਪਰ ਹਨੀ ਸਿੰਘ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਨੇ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਗਾਣੇ ਕਰਕੇ ਵਿਵਾਦਾਂ ਵਿੱਚ ਆਏ ਨੇ ।ਪਰ ਇਸ ਵਾਰ ਗਾਣਾ ਦੋ ਸਾਲ ਪੁਰਾਣਾ ਹੈ ਜਿਸਦਾ ਟਾਈਟਲ "ਨਾਗਨ" ਹੈ। ਹਨੀ ਸਿੰਘ ਦੇ ਨਾਗਨ ਗਾਣੇ ਨੂੰ ਹੁਣ ਤੱਕ ਯੂ-ਟਿਊਬ ’ਤੇ 14 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ।

By  Shaminder Kaur Kaler December 24th 2025 01:00 PM

ਰੈਪਰ ਹਨੀ ਸਿੰਘ (Yo Yo Honey Singh) ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਨੇ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਗਾਣੇ ਕਰਕੇ ਵਿਵਾਦਾਂ ਵਿੱਚ ਆਏ ਨੇ ।ਪਰ ਇਸ ਵਾਰ ਗਾਣਾ ਦੋ ਸਾਲ ਪੁਰਾਣਾ ਹੈ ਜਿਸਦਾ ਟਾਈਟਲ "ਨਾਗਨ" ਹੈ।  ਹਨੀ ਸਿੰਘ ਦੇ ਨਾਗਨ ਗਾਣੇ ਨੂੰ ਹੁਣ ਤੱਕ ਯੂ-ਟਿਊਬ ’ਤੇ 14 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ।  ਗਾਣੇ ਦੀ ਵੀਡੀਓ ਦੀ ਗੱਲ ਕੀਤੀ ਜਾਂਵੇ ਤਾਂ ਹਨੀ ਸਿੰਘ ਅੱਧ ਨੰਗੀਆਂ ਕੁੜੀਆਂ ਨਾਲ ਨੱਚਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਲੈ ਕੇ ਜਲੰਧਰ ਦੇ ਇੱਕ ਭਾਜਪਾ ਨੇਤਾ ਨੇ ਇਤਰਾਜ ਜਤਾਇਆ ਹੈ।ਭਾਜਪਾ ਆਗੂ ਨੇ ਡੀਜੀਪੀ ਗੌਰਵ ਯਾਦਵ ਨੂੰ ਇੱਕ  ਸ਼ਿਕਾਇਤ ਭੇਜੀ  ਹੈ।

ਜਿਸ ਵਿੱਚ ਹਨੀ ਸਿੰਘ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ  ਗਾਣੇ ਦੀ ਵੀਡੀਓ ਵਿੱਚ ਬਹੁਤ ਹੀ ਅਸ਼ਲੀਲ ਦ੍ਰਿਸ਼ ਨੇ ਜਿਹੜੇ ਨੌਜਵਾਨਾਂ ਤੇ ਬੱਚਿਆਂ ਤੇ ਮਾੜਾ ਪ੍ਰਭਾਵ ਪਾਉਂਦੇ ਨੇ ਜਿਸ ਕਰਕੇ ਇਸ ਗਾਣੇ ਨੂੰ ਹਟਾਇਆ ਜਾਣਾ ਚਾਹੀਦਾ ਏ ਤੇ ਹਨੀ ਸਿੰਘ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ  ਹੈ। 



ਵਿਵਾਦਾਂ ਨਾਲ ਗਹਿਰਾ ਨਾਤਾ 

ਹਨੀ ਸਿੰਘ ਦੇ ਗਾਣੇ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ, ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਉਸ ਦੇ ਕਈ ਗੀਤਾਂ ਨੂੰ ਲੈ ਕੇ ਵਿਵਾਦ ਸਾਹਮਣੇ ਆਏ ਹਨ ਤੇ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਨਵੇਂ ਵਿਵਾਦ ਤੋਂ ਹਨੀ ਸਿੰਘ ਕਿਵੇਂ ਨਜਿਠੱਦੇ ਹਨ । 

Related Post

ਗੁਰਿੰਦਰਵੀਰ ਸਿੰਘ ਬਣੇ ਭਾਰਤ ਦੇ ਸਭ ਤੋਂ ਤੇਜ਼ ਦੌੜਨ ਵਾਲੇ ਅਥਲੀਟ, 10.09 ਸਕਿੰਟ ‘ਚ ਪੂਰੀ ਕੀਤੀ 100 ਮੀਟਰ ਦੀ ਦੌੜ, ਜਸਬੀਰ ਜੱਸੀ ਨੇ ਦਿੱਤੀ ਵਧਾਈ
ਗਿੱਪੀ ਗਰੇਵਾਲ ਦਾ ਪੁੱਤਰ ਗੁਰਬਾਜ਼ ਗਰੇਵਾਲ ਵੀ ਪਿਤਾ ਦਾ ਸਟੈਪ ਕਰਦਾ ਆਇਆ ਨਜ਼ਰ, ਵੇਖੋ ਕਿਊਟ ਵੀਡੀਓ
ਪੰਜਾਬ ਸਰਕਾਰ ਵੱਲੋਂ ਕੁੱਤਿਆਂ ਨੂੰ ਮਾਰਨ ਦੀ ਮੁਹਿੰਮ ‘ਤੇ ਬੋਲੀ ਰੁਪਿੰਦਰ ਹਾਂਡਾ ਕਿਹਾ ‘ਮਾਰਨਾ ਕੋਈ ਆਪਸ਼ਨ ਨਹੀਂ, ਹਰ ਕਿਸੇ ਨੂੰ ਜੀਉਣ ਦਾ ਹੱਕ’
ਵਾਮਿਕਾ ਗੱਬੀ ਸਮੁੰਦਰ ‘ਚ ਬੋਟਿੰਗ ਦਾ ਅਨੰਦ ਲੈਂਦੀ ਆਈ ਨਜ਼ਰ, ਵੇਖੋ ਵੀਡੀਓ
ਇਸ ਬਜ਼ੁਰਗ ਬਾਬੇ ਦੀ ਸਿੰਘਾਂ ਨੇ ਬਣਾਈ ਰੇਲ, ਸੋਸ਼ਲ ਮੀਡੀਆ ‘ਤੇ ਪਾਉਂਦਾ ਸੀ ਇਤਰਾਜ਼ਯੋਗ ਰੀਲਾਂ, ਕਿਹਾ ‘ਹੁਣ ਪਾਵਾਂਗੇ ਸਿਰਫ਼ ਧਾਰਮਿਕ ਵੀਡੀਓ’
ਗੋਪੀ ਲੌਂਗੀਆ ਨੇ ਛੱਡੀ ਗਾਇਕੀ, ਕਿਹਾ ‘ਮੈਂ ਸੱਚ ਗਾਉਣ ਦੀ ਜੋ ਕੀਮਤ ਅਦਾ ਕੀਤੀ, ਉਹ ਮੈਨੂੰ ਹੀ ਪਤਾ’

© Copyright Galactic Television & Communications Pvt. Ltd. 2026. All rights reserved.