ਰਾਜਵੀਰ ਦਿਓਲ ਦਾ ਅੱਜ ਹੈ ਜਨਮ ਦਿਨ, ਭਰਾ ਕਰਣ ਦਿਓਲ ਤੇ ਪਿਤਾ ਸੰਨੀ ਦਿਓਲ ਨੇ ਦਿੱਤੀ ਵਧਾਈ
ਰਾਜਵੀਰ ਦਿਓਲ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਭਰਾ ਕਰਣ ਦਿਓਲ ਨੇ ਵਧਾਈ ਦਿੱਤੀ ਹੈ। ਕਰਣ ਦਿਓਲ ਨੇ ਆਪਣੇ ਭਰਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ ਹੈ। ਕਰਣ ਦਿਓਲ ਨੇ ਲਿਖਿਆ “ਹੈਪੀ ਬਰਥਡੇ ਰਾਜਵੀਰ ਇਹ ਸਾਲ ਤੇਰੇ ਲਈ ਖੁਸ਼ੀਆਂ, ਕਾਮਯਾਬੀ, ਵਧੀਆ ਸਿਹਤ ਅਤੇ ਪਿਆਰ ਲੈ ਕੇ ਆਏ ਜੋ ਤੂੰ ਡਿਜ਼ਰਵ ਕਰਦਾ ਹੈ।
ਰਾਜਵੀਰ ਦਿਓਲ (Rajveer Deol) ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਭਰਾ ਕਰਣ ਦਿਓਲ ਨੇ ਵਧਾਈ ਦਿੱਤੀ ਹੈ। ਕਰਣ ਦਿਓਲ ਨੇ ਆਪਣੇ ਭਰਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ ਹੈ। ਕਰਣ ਦਿਓਲ ਨੇ ਲਿਖਿਆ “ਹੈਪੀ ਬਰਥਡੇ ਰਾਜਵੀਰ ਇਹ ਸਾਲ ਤੇਰੇ ਲਈ ਖੁਸ਼ੀਆਂ, ਕਾਮਯਾਬੀ, ਵਧੀਆ ਸਿਹਤ ਅਤੇ ਪਿਆਰ ਲੈ ਕੇ ਆਏ ਜੋ ਤੂੰ ਡਿਜ਼ਰਵ ਕਰਦਾ ਹੈ। ਹਮੇਸ਼ਾ ਲਈ ਪਿਆਰ”।

ਕਰਣ ਦਿਓਲ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਬੌਬੀ ਦਿਓਲ ਦੇ ਵੱਲੋਂ ਵੀ ਰਿਐਕਟ ਕੀਤਾ ਗਿਆ ਹੈ ਅਤੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ।ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਨੇ ਵੀ ਕਮੈਂਟ ਕਰ ਕੇ ਰਾਜਵੀਰ ਦਿਓਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।

ਸੰਨੀ ਦਿਓਲ ਨੇ ਵੀ ਪੁੱਤ ਨੂੰ ਦਿੱਤੀ ਵਧਾਈ
ਸੰਨੀ ਦਿਓਲ ਨੇ ਵੀ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸੰਨੀ ਦਿਓਲ ਨੇ ਆਪਣੇ ਪੁੱਤ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਢੇਰ ਸਾਰਾ ਪਿਆਰ ਦਿੱਤਾ ਹੈ। ਦੱਸ ਦਈਏ ਕਿ ਰਾਜਵੀਰ ਅਤੇ ਕਰਣ ਦਿਓਲ ਫ਼ਿਲਮਾਂ ‘ਚ ਐਂਟਰੀ ਕਰ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੂੰ ਆਪਣੇ ਪਿਤਾ ਤੇ ਦਾਦੇ ਵਾਂਗ ਓਨੀ ਪ੍ਰਸਿੱਧੀ ਹਾਸਲ ਨਹੀਂ ਹੋ ਸਕੀ ਹੈ।