ਪੰਜਾਬੀ ਗਾਇਕ ਆਰ ਨੇਤ ਤੇ ਦੀਪਕ ਢਿੱਲੋਂ ਦੇ ਗੀਤ ‘ਰੀਲ’ ‘ਤੇ ਵਿਵਾਦ, ਸ਼ਿਵਸੈਨਾ ਨੇ ਜਤਾਇਆ ਇਤਰਾਜ਼, ਲੁਧਿਆਣਾ ਪੁਲਿਸ ਨੂੰ ਕੀਤੀ ਸ਼ਿਕਾਇਤ
ਗਾਇਕ ਆਰ ਨੇਤ ਦੇ ਨਵੇਂ ਗੀਤ ‘ਰੀਲ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।ਲੁਧਿਆਣਾ ‘ਚ ਹਿੰਦੂ ਸੰਗਠਨ ਸ਼ਿਵਸੈਨਾ ਪੰਜਾਬ ਦੇ ਵੱਲੋਂ ਕਰੜਾ ਇਤਰਾਜ਼ ਜਤਾਇਆ ਗਿਆ ਹੈ।ਸੰਗਠਨ ਦਾ ਇਲਜ਼ਾਮ ਹੈ ਕਿ ਆਰ ਨੇਤ ਨੇ ਆਪਣੇ ਇਸ ਗੀਤ ‘ਚ ਸਾਧੂਆਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ।
ਗਾਇਕ ਆਰ ਨੇਤ (R Nait) ਦੇ ਨਵੇਂ ਗੀਤ ‘ਰੀਲ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।ਲੁਧਿਆਣਾ ‘ਚ ਹਿੰਦੂ ਸੰਗਠਨ ਸ਼ਿਵਸੈਨਾ ਪੰਜਾਬ ਦੇ ਵੱਲੋਂ ਕਰੜਾ ਇਤਰਾਜ਼ ਜਤਾਇਆ ਗਿਆ ਹੈ।ਸੰਗਠਨ ਦਾ ਇਲਜ਼ਾਮ ਹੈ ਕਿ ਆਰ ਨੇਤ ਨੇ ਆਪਣੇ ਇਸ ਗੀਤ ‘ਚ ਸਾਧੂਆਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸ਼ਿਵ ਸੈਨਾ ਸੰਗਠਨ ਦਾ ਇਲਜ਼ਾਮ ਹੈ ਕਿ ਆਰ ਨੇਤ ਨੇ ਸਾਧੂਆਂ ਅਤੇ ਸਨਾਤਨ ਧਰਮ ਦੇ ਪਵਿੱਤਰ ਪ੍ਰਤੀਕਾਂ ਨੂੰ ਇਤਰਾਜ਼ਯੋਗ ਤਰੀਕੇ ਦੇ ਨਾਲ ਵਿਖਾਇਆ ਹੈ।

ਜਿਸ ਕਾਰਨ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।ਇਸ ਮਾਮਲੇ ਨੂੰ ਲੈ ਕੇ ਸ਼ਿਵਸੈਨਾ ਨੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ‘ਚ ਗਾਇਕ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਅਤੇ ਉਸ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਆਰ ਨੇਤ ਤੇ ਦੀਪਕ ਢਿੱਲੋਂ ਦਾ ਇਹ ਗੀਤ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ।
ਜਿਸ ‘ਚ ਆਰ ਨੇਤ ਸਾਧੂ ਬਣੇ ਹੋਏ ਨਜ਼ਰ ਆ ਰਹੇ ਹਨ। ਸਾਧੂ ਦੇ ਭੇਸ ‘ਚ ਗਾਇਕ ਆਰ ਨੇਤ ਨੇ ਗਲੇ ‘ਚ ਰੁਦ੍ਰਾਕਸ਼ ਦੀ ਮਾਲਾ ਪਹਿਨੀ ਹੋਈ ਹੈ।ਸਿਰ ‘ਤੇ ਕੱਪੜਾ ਬੰਨਿਆ ਹੋਇਆ ਅਤੇ ਕੰਨਾਂ ‘ਚ ਵੱਡੇ ਵੱਡੇ ਕੁੰਡਲ ਪਾਏ ਹਨ ਅਤੇ ਇਸ ਪਹਿਰਾਵੇ ਦੇ ਨਾਲ ਉਨ੍ਹਾਂ ਦੇ ਨਾਲ ਉਨ੍ਹਾਂ ਨੇ ਆਧੁਨਿਕ ਚਸ਼ਮਾ ਲਗਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਸਾਹਮਣੇ ਮਾਡਲ ਆਪਣੀ ਸਮੱਸਿਆ ਨੂੰ ਗੀਤ ਰਾਹੀਂ ਦੱਸਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਹਿੰਦੂ ਸੰਗਠਨ ਦਾ ਇਲਜ਼ਾਮ ਹੈ ਕਿ ਧਾਰਮਿਕ ਚਿੰਨਾਂ ਦਾ ਇਸਤੇਮਾਲ ਕਰਦੇ ਹੋਏ ਇਸ ਗਾਣੇ ਨੂੰ ਸ਼ੂਟ ਕੀਤਾ ਗਿਆ ਹੈ।