ਜੀਟੀਸੀ ਪੰਜਾਬੀ ‘ਤੇ ‘ਸੁਰਤਾਜ ਆਫ਼ ਪੰਜਾਬ’ ‘ਚ ਅੱਜ ਲੁਧਿਆਣਾ ਦੇ ਸੁਰਬਾਜ਼ਾਂ ਦਾ ਟੈਲੇਂਟ ਆਏਗਾ ਸਾਹਮਣੇ
ਜੀਟੀਸੀ ਪੰਜਾਬੀ ‘ਤੇ ਸੁਰਤਾਜ ਆਫ਼ ਪੰਜਾਬ ਦੇ ਲੁਧਿਆਣ ਦੇ ਸੁਰਬਾਜ਼ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ।ਲੁਧਿਆਣਾ ਚੋਂ ਚੁਣੇ ਗਏ ਇਹ ਪ੍ਰਤੀਭਾਗੀ ਦੇ ਆਡੀਸ਼ਨ ਅੱਜ ਸ਼ਾਮ ਦੇ ਐਪੀਸੋਡ ‘ਚ ਦਿਖਾਏ ਜਾਣਗੇ ।ਇਸ ਸ਼ੋਅ ਦਾ ਪ੍ਰਸਾਰਣ ਅੱਜ ਸ਼ਾਮ ਸੱਤ ਵਜੇ ਜੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ।
ਜੀਟੀਸੀ ਪੰਜਾਬੀ ‘ਤੇ ਸੁਰਤਾਜ ਆਫ਼ ਪੰਜਾਬ ਦੇ ਲੁਧਿਆਣ ਦੇ ਸੁਰਬਾਜ਼ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ।ਲੁਧਿਆਣਾ ਚੋਂ ਚੁਣੇ ਗਏ ਇਹ ਪ੍ਰਤੀਭਾਗੀ ਦੇ ਆਡੀਸ਼ਨ ਅੱਜ ਸ਼ਾਮ ਦੇ ਐਪੀਸੋਡ ‘ਚ ਦਿਖਾਏ ਜਾਣਗੇ ।ਇਸ ਸ਼ੋਅ ਦਾ ਪ੍ਰਸਾਰਣ ਅੱਜ ਸ਼ਾਮ ਸੱਤ ਵਜੇ ਜੀਟੀਸੀ ਪੰਜਾਬੌ ‘ਤੇ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਸ਼ੋਅ ਦੇ ਲਈ ਪੰਜਾਬ ਭਰ ਤੋਂ ਪ੍ਰਤਿਭਾ ਦੀ ਖੋਜ ਕੀਤੀ ਗਈ ਹੈ ਅਤੇ ਗਾਇਕੀ ਦੇ ਖੇਤਰ ‘ਚ ਕੁਝ ਕਰ ਗੁਜਰਨ ਦਾ ਜਜ਼ਬਾ ਰੱਖਣ ਵਾਲੇ ਪ੍ਰਤੀਭਾਗੀਆਂ ਨੂੰ ਚੁਣਿਆ ਗਿਆ ਹੈ।
ਜੋ ਕਿਤੇ ਨਾ ਕਿਤੇ ਆਪਣਾ ਹੁਨਰ ਵਿਖਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਜੀਟੀਸੀ ਪੰਜਾਬੀ ਅਜਿਹੇ ਪ੍ਰਤੀਭਾਗੀਆਂ ਨੂੰ ਇੱਕ ਮੰਚ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਆਡੀਸ਼ਨਾਂ ਚੋਂ ਨਿਕਲਣ ਵਾਲੇ ਪ੍ਰਤੀਭਾਗੀਆਂ ਨੂੰ ਅਗਲੇ ਰਾਊਂਡ ‘ਚ ਭੇਜਿਆ ਜਾਵੇਗਾ।ਜੀਟੀਸੀ ਪੰਜਾਬੀ ਦੇ ਵੱਲੋਂ ਹੋਰ ਵੀ ਕਈ ਪ੍ਰੋਗਰਾਮ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਸ਼ੁਰੂ ਕੀਤੇ ਗਏ ਹਨ।
ਜਿਸ ‘ਚ ਚਾਏ ਵਿਦ ਟੀ, ਕ੍ਰਾਈਮ ਵਰਲਡ ਸਣੇ ਹੋਰ ਕਈ ਪ੍ਰੋਗਰਾਮ ਹਨ ।ਇਸ ਤੋਂ ਇਲਾਵਾ ਧਰਮ ਤੇ ਵਿਰਸੇ ਨਾਲ ਸਬੰਧਤ ਪ੍ਰੋਗਰਾਮ, ਟਾਕ ਸ਼ੋਅ, ਖਬਰਾਂ ‘ਤੇ ਹੋਰ ਵੀ ਬਹੁਤ ਕੁਝ ਹੈ। ਜੋ ਦਰਸ਼ਕਾਂ ਦੀ ਦਿਲਚਸਪੀ ਨੂੰ ਧਿਆਨ ‘ਚ ਰੱਖਦੇ ਹੋਏ ਸ਼ੁਰੂ ਕੀਤਾ ਗਿਆ ਹੈ। ਜੀਟੀਸੀ ਪੰਜਾਬੀ ਦਾ ਮਕਸਦ ਸਿਰਫ਼ ਲੋਕਾਂ ਦਾ ਮਨੋਰੰਜਨ ਕਰਨਾ ਨਹੀਂ, ਬਲਕਿ ਪੰਜਾਬ ਦੇ ਉੱਭਰਦੇ ਹੋਏ ਟੈਲੇਂਟ ਨੂੰ ਇੱਕ ਮੰਚ ਵੀ ਪ੍ਰਦਾਨ ਕਰਨਾ ਹੈ।