ਸਾਰੰਗ ਸਿਕੰਦਰ ਨੇ ਗਾਇਆ ਮਨਕਿਰਤ ਔਲਖ ਦਾ ਗੀਤ, ਵੀਡੀਓ ਗਾਇਕ ਨੇ ਕੀਤਾ ਸਾਂਝਾ

ਸਾਰੰਗ ਸਿਕੰਦਰ ਨੇ ਮਨਕਿਰਤ ਔਲਖ ਦਾ ਗੀਤ ਗਾਇਆ । ਜਿਸ ਨੂੰ ਸੁਣ ਕੇ ਗਾਇਕ ਨੇ ਸਾਰੰਗ ਸਿਕੰਦਰ ਦੀ ਤਾਰੀਫ ਵੀ ਕੀਤੀ ਅਤੇ ਉਸ ਨੂੰ ਪਿਆਰ ਦਿੱਤਾ । ਗਾਇਕ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰੰਗ ਸਿਕੰਦਰ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਮਨਕਿਰਤ ਗਾਇਕ ਦੇ ਕੋਲ ਖਲੋਤੇ ਹੋਏ ਡਰਿੰਕ ਦਾ ਲੁਤਫ ਲੈ ਰਹੇ ਹਨ।

By  Shaminder Kaur Kaler May 8th 2026 06:30 PM -- Updated: May 8th 2026 04:40 PM

ਸਾਰੰਗ ਸਿਕੰਦਰ ਨੇ ਮਨਕਿਰਤ ਔਲਖ ਦਾ ਗੀਤ ਗਾਇਆ । ਜਿਸ ਨੂੰ ਸੁਣ ਕੇ ਗਾਇਕ ਨੇ ਸਾਰੰਗ ਸਿਕੰਦਰ ਦੀ ਤਾਰੀਫ ਵੀ ਕੀਤੀ ਅਤੇ ਉਸ ਨੂੰ ਪਿਆਰ ਦਿੱਤਾ । ਗਾਇਕ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰੰਗ ਸਿਕੰਦਰ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਮਨਕਿਰਤ ਗਾਇਕ ਦੇ ਕੋਲ ਖਲੋਤੇ ਹੋਏ ਡਰਿੰਕ ਦਾ ਲੁਤਫ ਲੈ ਰਹੇ ਹਨ।

ਇਹ ਵੀਡੀਓ ਕਿਸੇ ਸਮਾਰੋਹ ਦਾ ਹੈ। ਜਿਸ ‘ਚ ਗਾਇਕ ਦਾ ਮਸਤ ਅੰਦਾਜ਼ ਨਜ਼ਰ ਆ ਰਿਹਾ ਹੈ। ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਮਨਕਿਰਤ ਔਲ਼ਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਭਲਵਾਨ ਕੀਤੀ ਸੀ ਅਤੇ ਕਬੱਡੀ ‘ਚ ਵੀ ਉਨ੍ਹਾਂ ਨੇ ਹੱਥ ਅਜ਼ਮਾਇਆ ਸੀ।ਪਰ ਇਸ ਦੇ ਨਾਲ ਹੀ ਉਹ ਗਾਉਣ ਦਾ ਵੀ ਸ਼ੌਂਕ ਰੱਖਦੇ ਸਨ ਅਤੇ ਇਹੀ ਸ਼ੌਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਇਆ ।  

© Copyright Galactic Television & Communications Pvt. Ltd. 2026. All rights reserved.