ਨਹੀਂ ਰਹੇ ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ, ਗਾਇਆ ਸੀ ‘ਆਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ’ ਸਣੇ ਕਈ ਹਿੱਟ ਗੀਤ
ਬਾਲੀਵੁੱਡ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਨਾ ਨਾ ਕਰਤੇ ਪਿਆਰ, ਅੱਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ ਵਰਗੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ । ਉਨਾਨਵੇਂ ਸਾਲ ਦੀ ਉਮਰ ‘ਚ ਉਨ੍ਹਾਂ ਨੇ ਆਖਰੀ ਸਾਹ ਲਏ ਹਨ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਬਾਲੀਵੁੱਡ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਨਾ ਨਾ ਕਰਤੇ ਪਿਆਰ, ਅੱਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ ਵਰਗੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ । ਉਨਾਨਵੇਂ ਸਾਲ ਦੀ ਉਮਰ ‘ਚ ਉਨ੍ਹਾਂ ਨੇ ਆਖਰੀ ਸਾਹ ਲਏ ਹਨ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।ਕਈ ਸਿਆਸੀ ਆਗੂਆਂ ਤੇ ਸੈਲੀਬ੍ਰੇਟੀਜ਼ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕਈ ਹਿੱਟ ਗੀਤ ਦਿੱਤੇ
ਗਾਇਕਾ ਸੁਮਨ ਕਲਿਆਣਪੁਰ ਨੇ ਤੁਮਨੇ ਪੁਕਾਰਾ ਔਰ ਹਮ ਚਲੇ ਆਏ, ਆਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜ਼ੁਬਾਨ ਪਰ, ਨਾ ਨਾ ਕਰਤੇ ਪਿਆਰ ਤੁਮਹੀਂ ਸੇ ਕਰ ਬੈਠੇ ਸਣੇ ਕਈ ਹਿੱਟ ਗੀਤ ਗਾਏ ਸਨ।ਇਸ ਤੋਂ ਇਲਾਵਾ ਅਣਗਿਣਤ ਗੀਤ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਦੀ ਝੋਲੀ ਪਾਏ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਐਨਸੀਪੀ ਆਗੂ ਸ਼ਰਦ ਪਵਾਰ ਅਤੇ ਗਾਇਕ ਫੈਆਜ਼ ਨੇ ਪੋਸਟਾਂ ਸਾਂਝੀਆਂ ਕਰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਜਿੱਥੇ ਹਿੰਦੀ ਭਾਸ਼ਾ ‘ਚ ਗੀਤ ਗਾਏ, ਉੱਥੇ ਹੀ ਕਈ ਖੇਤਰੀ ਭਾਸ਼ਾਵਾਂ ‘ਚ ਗੀਤ ਗਾਏ । ਜਿਸ ‘ਚ ਪੰਜਾਬੀ, ਮਰਾਠੀ, ਸਣੇ ਹੋਰ ਕਈ ਭਾਸ਼ਾਵਾਂ ‘ਚ ਵੀ ਗੀਤ ਗਾਏ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਗਾਇਕੀ ਦੇ ਖੇਤਰ ‘ਚ ਸਰਗਰਮ ਸਨ।