Saturday, 30th of May 2026
×

ਬਰਾਊਨ ਕੁੜੀ ਉਰਫ਼ ਹਰਪਾਲ ਕੌਰ ਧੰਜਲ ਨੇ ਆਪਣੇ ਦਮ ‘ਤੇ ਖੜ੍ਹਾ ਕੀਤਾ ਬਿਜਨੇਸ, ਵਿਦੇਸ਼ਾਂ ‘ਚ ਸਪਲਾਈ ਹੁੰਦੀਆਂ ਮਸ਼ੀਨਾਂ, ਕਦੇ ਸਹੁਰਿਆਂ ਦੇ ਤਸ਼ੱਦਦ ਦਾ ਹੋਈ ਸੀ ਸ਼ਿਕਾਰ

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕੁੜੀ ਦੀ ਕਹਾਣੀ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੇ ਦਮ ‘ਤੇ ਆਪਣਾ ਬਿਜਨੇਸ ਖੜ੍ਹਾ ਕਰ ਲਿਆ ਹੈ। ਜੀ ਹਾਂ ਹਰਪਾਲ ਕੌਰ ਨਾਂਅ ਦੀ ਇਹ ਕੁੜੀ ਜੋ ਸੋਸ਼ਲ ਮੀਡੀਆ ਤੇ ਬਰਾਊਨ ਕੁੜੀ ਦੇ ਨਾਂਅ ਨਾਲ ਪ੍ਰਸਿੱਧ ਹੈ। ਜਿਸ ਦੇ ਬਣਾਏ ਸੰਦ ਦੇਸ਼ ਵਿਦੇਸ਼ ‘ਚ ਸਪਲਾਈ ਹੁੰਦੇ ਹਨ ਅਤੇ ਹੁਣ ਤੱਕ ਕਈ ਸੰਸਥਾਵਾਂ ਦੇ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਆਪਣੀ ਮਿਹਨਤ ਦੇ ਨਾਲ ਹੁਣ ਇਹ ਕੁੜੀ ਨਵਾਂ ਘਰ ਵੀ ਬਣਾ ਰਹੀ ਹੈ।

Reported by:  GTC Punjabi Desk   |  Edited by:  Shaminder Kaur Kaler   |  May 29th 2026 08:00 AM  |  Updated: May 29th 2026 08:00 AM
Add GTC Punjabi on Google

ਬਰਾਊਨ ਕੁੜੀ ਉਰਫ਼ ਹਰਪਾਲ ਕੌਰ ਧੰਜਲ ਨੇ ਆਪਣੇ ਦਮ ‘ਤੇ ਖੜ੍ਹਾ ਕੀਤਾ ਬਿਜਨੇਸ, ਵਿਦੇਸ਼ਾਂ ‘ਚ ਸਪਲਾਈ ਹੁੰਦੀਆਂ ਮਸ਼ੀਨਾਂ, ਕਦੇ ਸਹੁਰਿਆਂ ਦੇ ਤਸ਼ੱਦਦ ਦਾ ਹੋਈ ਸੀ ਸ਼ਿਕਾਰ

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕੁੜੀ ਦੀ ਕਹਾਣੀ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੇ ਦਮ ‘ਤੇ ਆਪਣਾ ਬਿਜਨੇਸ ਖੜ੍ਹਾ ਕਰ ਲਿਆ ਹੈ। ਜੀ ਹਾਂ ਹਰਪਾਲ ਕੌਰ ਨਾਂਅ ਦੀ ਇਹ ਕੁੜੀ ਜੋ ਸੋਸ਼ਲ ਮੀਡੀਆ ਤੇ ਬਰਾਊਨ ਕੁੜੀ ਦੇ ਨਾਂਅ ਨਾਲ ਪ੍ਰਸਿੱਧ ਹੈ। ਜਿਸ ਦੇ ਬਣਾਏ ਸੰਦ ਦੇਸ਼ ਵਿਦੇਸ਼ ‘ਚ ਸਪਲਾਈ ਹੁੰਦੇ ਹਨ ਅਤੇ ਹੁਣ ਤੱਕ ਕਈ ਸੰਸਥਾਵਾਂ ਦੇ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਆਪਣੀ ਮਿਹਨਤ ਦੇ ਨਾਲ ਹੁਣ ਇਹ ਕੁੜੀ ਨਵਾਂ ਘਰ ਵੀ ਬਣਾ ਰਹੀ ਹੈ।

Reported by:  GTC Punjabi Desk
Edited by:  Shaminder Kaur Kaler
May 29th 2026 08:00 AM
Last Updated: May 29th 2026 08:00 AM
Share us
You May Like This

ਅੱਜ ਬੇਸ਼ੱਕ ਅਸੀਂ ਚੰਨ ‘ਤੇ ਪਹੁੰਚਣ ਦੀਆਂ ਗੱਲਾਂ ਕਰਦੇ ਹਾਂ। ਪਰ ਸਮਾਜ ‘ਚ ਅੱਜ ਵੀ ਸੌੜੀ ਸੋਚ ਵਾਲੇ ਲੋਕ ਮੌਜੂਦ ਹਨ। ਜਿਨ੍ਹਾਂ ਕਰਕੇ ਅੱਜ ਵੀ ਕੁੜੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਕਈ ਮਰਦਾਂ ਦੀ ਜ਼ਿਆਦਤੀ ਦਾ ਸ਼ਿਕਾਰ ਹੋ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕੁੜੀ ਦੀ ਕਹਾਣੀ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੇ ਦਮ ‘ਤੇ ਆਪਣਾ ਬਿਜਨੇਸ ਖੜ੍ਹਾ ਕਰ ਲਿਆ ਹੈ। ਜੀ ਹਾਂ ਹਰਪਾਲ ਕੌਰ ਨਾਂਅ ਦੀ ਇਹ ਕੁੜੀ ਜੋ ਸੋਸ਼ਲ ਮੀਡੀਆ ਤੇ  ਬਰਾਊਨ ਕੁੜੀ ਦੇ ਨਾਂਅ ਨਾਲ ਪ੍ਰਸਿੱਧ ਹੈ। ਜਿਸ ਦੇ ਬਣਾਏ ਸੰਦ ਦੇਸ਼ ਵਿਦੇਸ਼ ‘ਚ ਸਪਲਾਈ ਹੁੰਦੇ ਹਨ ਅਤੇ ਹੁਣ ਤੱਕ ਕਈ ਸੰਸਥਾਵਾਂ ਦੇ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਆਪਣੀ ਮਿਹਨਤ ਦੇ ਨਾਲ ਹੁਣ ਇਹ ਕੁੜੀ ਨਵਾਂ ਘਰ ਵੀ ਬਣਾ ਰਹੀ ਹੈ।

ਹਰ ਕੁੜੀ ਵਾਂਗ ਹਰਪਾਲ ਨੇ ਵੇਖੇ ਸੁਫ਼ਨੇ 

ਹਰਪਾਲ ਕੌਰ ਨੇ ਵੀ ਹਰ ਕੁੜੀ ਦੇ ਵਾਂਗ ਆਪਣੇ ਵਿਆਹ ਦੇ ਸੁਫ਼ਨੇ ਵੇਖੇ ਸਨ। ਸੁਫ਼ਨੇ ਵੇਖੇ ਸਨ ਕਿ ਉਸ ਦੇ ਸੁਫ਼ਨਿਆਂ ਦਾ ਰਾਜ ਕੁਮਾਰ ਆਏਗਾ ਤੇ ਉਸ ਨੂੰ ਵਿਆਹ ਕੇ ਲੈ ਜਾਵੇਗਾ। ਹਰਪਾਲ ਵਿਆਹ ਕੇ ਆਪਣੇ ਸਹੁਰੇ ਘਰ ਗਈ ਤਾਂ ਵਿਆਹ ਤੋਂ ਕੁਝ ਦਿਨ ਬਾਅਦ ਤਾਂ ਵਧੀਆ ਬੀਤੇ ਪਰ ਕੁਝ ਮਹੀਨੇ ਬਾਅਦ ਹੀ ਹਰਪਾਲ ਦੇ ਨਾਲ ਮਾਰ ਕੁੱਟ ਸ਼ੁਰੂ ਹੋ ਗਈ। ਇਸੇ ਦੌਰਾਨ ਉਸ ਦੇ ਘਰ ਪੁੱਤਰ ਦਾ ਜਨਮ ਹੋਇਆ ।

ਇਸ ਦੇ ਬਾਵਜੂਦ ਵੀ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕਰਨ ਦਾ ਸਿਲਸਿਲਾ ਜਾਰੀ ਰਿਹਾ ਅਤੇ ਮਾਪਿਆਂ ਦੇ ਕਹਿਣ ਤੇ ਘਰ ਨੂੰ ਵਸਾਉਣ ਦੇ ਲਈ ਉਸ ਨੇ ਕਈ ਵਾਰ ਕੋਸ਼ਿਸ਼ ਕੀਤੀ।ਪਰ ਪਤੀ ਵੱਲੋਂ ਉਸ ‘ਤੇ ਤਸ਼ੱਦਦ ਢਾਹੁਣ ਦਾ ਸਿਲਸਿਲਾ ਜਾਰੀ ਰਿਹਾ । ਜਿਸ ਤੋਂ ਬਾਅਦ ਹਰਪਾਲ ਨੇ ਪਤੀ ਨੂੰ ਤਲਾਕ ਦੇਣ ਦਾ ਫੈਸਲਾ ਕਰ ਲਿਆ ਅਤੇ ਹਰਪਾਲ ਤਲਾਕ ਤੋਂ ਬਾਅਦ ਆਪਣੇ ਪੇਕੇ ਘਰ ਆਪਣੇ ਪੁੱਤਰ ਨੂੰ ਲੈ ਕੇ ਆ ਗਈ ।

ਉਸ ਨੇ ਪੇਕੇ ਆ ਕੇ ਆਪਣੇ ਪਿਤਾ ਪੁਰਖੀ ਧੰਦੇ ਨੂੰ ਅਪਣਾ ਲਿਆ ਅਤੇ ਖੁਦ ਵੈਲਡਿੰਗ ਤੇ ਲੋਹੇ ਦੇ ਸੰਦ ਤੇ ਮਸ਼ੀਨਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ।ਹੁਣ ਉਹ ਇੱਕ ਕਾਮਯਾਬ ਬਿਜਨੇਸ ਵੁਮੈਨ ਦੇ ਤੌਰ ‘ਤੇ ਤਰੱਕੀਆਂ ਦੀ ਲੀਹਾਂ ‘ਤੇ ਅੱਗੇ ਵਧ ਰਹੀ ਹੈ।ਇਸ ਭੈਣ ਦੀ ਹਿੰਮਤ ਤੇ ਹੌਸਲੇ ਨੂੰ ਸਲਾਮ ਹੈ। ਜਿਸ ਨੇ ਏਨਾਂ ਕੁਝ ਸਹਿਣ ਤੋਂ ਬਾਅਦ ਵੀ ਆਪਣੇ ਦਮ ‘ਤੇ ਆਪ ਖੜ੍ਹੀ ਹੈ। 

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi