ਹਰਿਆਣਾ ਦੀ ਰਹਿਣ ਵਾਲੀ ਸਾਰਾ ਗੁਰਪਾਲ ਨੇ ਜਾਣੋਂ ਕਿਵੇਂ ਬਣਾਈ ਪੰਜਾਬੀ ਇੰਡਸਟਰੀ ‘ਚ ਪਛਾਣ
ਸਾਰਾ ਗੁਰਪਾਲ ਦਾ ਸਬੰਧ ਉਂਝ ਤਾਂ ਹਰਿਆਣਾ ਦੇ ਨਾਲ ਹੈ। ਪਰ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਮਾਡਲ ਪੰਜਾਬੀ ਇੰਡਸਟਰੀ ‘ਚ ਆਪਣੀ ਸ਼ੁਰੂਆਤ ਕੀਤੀ । ਜਿਸ ਤੋਂ ਬਾਅਦ ਉਹ ਅਨੇਕਾਂ ਹੀ ਪੰਜਾਬੀ ਗੀਤਾਂ ‘ਚ ਨਜ਼ਰ ਆਏ । ਉਨਾਂ ਦੀ ਗਿਣਤੀ ਪੰਜਾਬ ਦੇ ਨਾਮੀ ਮਾਡਲਾਂ ਵਿੱਚ ਹੁੰਦੀ ਹੈ । ਸਾਰਾ ਗੁਰਪਾਲ ਦਾ ਜਨਮ ਹਰਿਆਣਾ ਦੇ ਰਤੀਆ 'ਚ ਨਵੰਬਰ 1991 'ਚ ਹੋਇਆ ।
ਸਾਰਾ ਗੁਰਪਾਲ ਦਾ ਸਬੰਧ ਉਂਝ ਤਾਂ ਹਰਿਆਣਾ ਦੇ ਨਾਲ ਹੈ। ਪਰ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਮਾਡਲ ਪੰਜਾਬੀ ਇੰਡਸਟਰੀ ‘ਚ ਆਪਣੀ ਸ਼ੁਰੂਆਤ ਕੀਤੀ । ਜਿਸ ਤੋਂ ਬਾਅਦ ਉਹ ਅਨੇਕਾਂ ਹੀ ਪੰਜਾਬੀ ਗੀਤਾਂ ‘ਚ ਨਜ਼ਰ ਆਏ । ਉਨਾਂ ਦੀ ਗਿਣਤੀ ਪੰਜਾਬ ਦੇ ਨਾਮੀ ਮਾਡਲਾਂ ਵਿੱਚ ਹੁੰਦੀ ਹੈ । ਸਾਰਾ ਗੁਰਪਾਲ ਦਾ ਜਨਮ ਹਰਿਆਣਾ ਦੇ ਰਤੀਆ 'ਚ ਨਵੰਬਰ 1991 'ਚ ਹੋਇਆ । ਉਨਾਂ ਦਾ ਬਚਪਨ ਦਾ ਨਾਂਅ ਰਚਨਾ ਹੈ । ਉਨਾਂ ਨੇ ਆਪਣੀ ਬੀ.ਏ ਦੀ ਪੜਾਈ ਚੰਡੀਗੜ 'ਚ ਹਾਸਲ ਕੀਤੀ ।ਇਸ ਤੋਂ ਬਾਅਦ ਉਨਾਂ ਨੇ ਮਾਡਲਿੰਗ ਦੀ ਦੁਨੀਆਂ 'ਚ ਕਦਮ ਰੱਖਿਆ ।
ਉਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ2014 'ਚ ਆਪਣੇ ਪਹਿਲੇ ਗੀਤ 'ਪਰਾਂਦੇ' ਨਾਲ ਕੀਤੀ । ਇਸ ਤੋਂ ਬਾਅਦ ਉਨਾਂ ਨੇ ਪਹਿਲੀ ਫਿਲਮ 'ਡਰਾਮਾ ਕੁਈਨ' ਵਿੱਚ ਕੰਮ ਕੀਤਾ ।ਇੰਝ ਲਗਾਤਾਰ ਉਹ ਕਾਮਯਾਬੀ ਦੀ ਇਬਾਰਤ ਲਿਖਦੀ ਗਈ ਅਤੇ ਕਈ ਮਿਊਜ਼ਿਕ ਐਲਬਮ 'ਚ ਕੰਮ ਕੀਤਾ ।ਇਸ ਸੋਹਣੀ ਸੁੱਨਖੀ ਨੇ ਜਿੱਥੇ ਮਿਊਜ਼ਿਕ ਐਲਬਮ 'ਚ ਕੰਮ ਕਰਕੇ ਕਈ ਆਪਣੀਆਂ ਅਦਾਵਾਂ ਦੇ ਜਲਵੇ ਦਿਖਾਏ ਉੱਥੇ ਫਿਲਮ 'ਡਰਾਮਾ ਕੂਈਨ' ਵਿੱਚ ਕੰਮ ਕਰਕੇ ਅਦਾਕਾਰੀ ਦੇ ਖੇਤਰ ਵਿੱਚ ਵੀ ਨਾਮ ਕਮਾਇਆ ।
ਉਹ ਹੁਣ ਤੱਕ ਕਈ ਮਿਊਜ਼ਿਕ ਐਲਬਮ 'ਚ ਕੰਮ ਕਰ ਚੁੱਕੇ ਹਨ ਅਤੇ ਲਗਾਤਾਰ ਕਈ ਮਿਊਜਿਕ ਐਲਬਮ ਵਿੱਚ ਕੰਮ ਕਰ ਰਹੇ ਹਨ । ਇਸ ਤੋਂ ਬਾਅਦ ਉਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਸਰ ਕਰਦੇ ਗਏ । ਇੱਕ ਤੋਂ ਬਾਅਦ ਇੱਕ ਕਈ ਮਿਊਜ਼ਿਕ ਐਲਬਮ 'ਚ ਉਨਾਂ ਨੇ ਕੰਮ ਕੀਤਾ । ਹੁਣ ਤੱਕ ਆਪਣੇ ਛੋਟੇ ਜਿਹੇ ਐਕਟਿੰਗ ਕੈਰੀਅਰ 'ਚ ਉਨਾਂ ਨੇ ਗੁੰਡੇ ਨੰ1, ਗਰਲ ਫਰੈਂਡ,ਜੈਗੁਆਰ, ਫੋਰਡ ਸਮੇਤ ਕਈ ਮਿਊਜ਼ਿਕ ਐਲਬਮ 'ਚ ਕੰਮ ਕਰਕੇ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਵਿੱਚ ਆਪਣੀ ਖਾਸ ਜਗਾ ਬਣਾਈ ਹੈ । ਜਿਸ ਵੀ ਵੀਡਿਓ ਐਲਬਮ ਵਿੱਚ ਉਨਾਂ ਨੇ ਕੰਮ ਕੀਤਾ ਉਨਾਂ ਨੇ ਕਾਮਯਾਬੀ ਦੇ ਝੰਡੇ ਗੱਡੇ ਅਤੇ ਲਗਾਤਾਰ ਇਸ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਰਹੇ ਹਨ ।