ਗੁਰਦਾਸ ਮਾਨ ਨੇ ਵਿੱਕੀ ਦੇ ਗੀਤ ‘ਟੌਪ ਨੋਚ ਗੱਭਰੂ’ ਗੀਤ ‘ਤੇ ਪਾਇਆ ਭੰਗੜਾ , ਵੇਖੋ ਵੀਡੀਓ

ਗੁਰਦਾਸ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਵਿੱਕੀ ਦੇ ਗੀਤ ਟੌਪ ਨੋਚ ਗੱਭਰੂ ਗੀਤ ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਵਿੱਕੀ ਆਪਣਾ ਇਹ ਪ੍ਰਸਿੱਧ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਗੁਰਦਾਸ ਮਾਨ ਬੜੇ ਧਿਆਨ ਦੇ ਨਾਲ ਉਸ ਦਾ ਇਹ ਗੀਤ ਸੁਣ ਰਹੇ ਹਨ ।

By  Shaminder Kaur Kaler December 5th 2025 05:00 PM

ਗੁਰਦਾਸ ਮਾਨ (Gurdas Maan) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਵਿੱਕੀ ਦੇ ਗੀਤ ਟੌਪ ਨੋਚ ਗੱਭਰੂ ਗੀਤ ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਵਿੱਕੀ ਆਪਣਾ ਇਹ ਪ੍ਰਸਿੱਧ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਗੁਰਦਾਸ ਮਾਨ ਬੜੇ ਧਿਆਨ ਦੇ ਨਾਲ ਉਸ ਦਾ ਇਹ ਗੀਤ ਸੁਣ ਰਹੇ ਹਨ । ਜਿਸ ਤੋਂ ਬਾਅਦ ਗੁਰਦਾਸ ਮਾਨ ਲੈਅ ‘ਚ ਆ ਜਾਂਦੇ ਹਨ ਅਤੇ ਇਸ ਗੀਤ ਤੇ ਖੂਬ ਭੰਗੜਾ ਪਾਉਂਦੇ ਹੋਏ ਨਜ਼ਰ ਆਉਂਦੇ ਹਨ ।


ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ  ਇਸ ਤੇ ਖੂਬ ਰਿਐਕਸ਼ਨ ਦੇ ਰਹੇ ਹਨ । ਵੀਡੀਓ ਕਿਸੇ ਦੇ ਵਿਆਹ ਸਮਾਗਮ ਦਾ ਲੱਗ ਰਿਹਾ ਹੈ ਜਿੱਥੇ ਬਾਬਾ ਬੋਹੜ ਗੁਰਦਾਸ ਮਾਨ ਸ਼ਾਇਦ ਪਰਫਾਰਮ ਕਰਨ ਗਏ ਸਨ। 


ਗੁਰਦਾਸ ਮਾਨ ਦਾ ਵਰਕ ਫ੍ਰੰਟ 

ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਫੈਨਸ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੁਰਦਾਸ ਮਾਨ ਹਰੇਕ ਕਲਾਕਾਰ ਦੀ ਰਿਸਪੈਕਟ ਕਰਦੇ ਹਨ । ਉਹ ਭਾਵੇਂ ਉਮਰ ‘ਚ ਉਨ੍ਹਾਂ ਤੋਂ ਛੋਟਾ ਹੋਵੇ ਜਾਂ ਫਿਰ ਵੱਡਾ । ਨਿਮਰਤਾ , ਹਲੀਮੀ ਤੇ ਦੂਜਿਆਂ ਦਾ ਸਤਿਕਾਰ ਕਰਨਾ ਕੋਈ ਬਾਬਾ ਬੋਹੜ ਤੋਂ ਸਿੱਖੇ । ਉਨ੍ਹਾਂ ਦੀ ਗਾਇਕੀ ‘ਚ ਵੀ ਇਹ ਗੁਣ ਝਲਕਦੇ ਹਨ । ਕਿਉਂਕਿ ਉਨ੍ਹਾਂ ਦਾ ਹਰ ਗੀਤ ਸਿੱਖਿਆ ਦੇਣ ਵਾਲਾ ਹੁੰਦਾ ਹੈ। 

© Copyright Galactic Television & Communications Pvt. Ltd. 2026. All rights reserved.