ਓਵਰ ਥਿਕਿੰਗ ਤੋਂ ਖੁਦ ਨੂੰ ਬਚਾਓ, ਨਹੀਂ ਤਾਂ ਕਈ ਬੀਮਾਰੀਆਂ ਦਾ ਹੋ ਸਕਦੇ ਹੋ ਸ਼ਿਕਾਰ

ਜੇ ਤੁਸੀਂ ਓਵਰਥਿਕਿੰਗ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਮੱਸਿਆ ਨਹੀਂ ਬਲਕਿ ਉਸ ਦੇ ਹੱਲ ‘ਤੇ ਜ਼ੋਰ ਦੇਣ ਦੀ ਲੋੜ ਹੈ। ਕਿਉਂਕਿ ਜੇ ਤੁਸੀਂ ਸਮੱਸਿਆ ਨੂੰ ਲੈ ਕੇ ਸੋਚਦੇ ਰਹੋਗੇ ਤਾਂ ਤੁਸੀਂ ਓਵਰਥਿਕਿੰਗ ਕਰਦੇ ਰਹੋਗੇ ਅਤੇ ਆਪਣੇ ਦਿਮਾਗ ‘ਤੇ ਬੋਝ ਪਾ ਲਵੋਗੇ ।

By  Shaminder Kaur Kaler June 13th 2026 09:00 AM

ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚ ਹਰ ਕੋਈ ਪ੍ਰੇਸ਼ਾਨ ਹੈ । ਜਿਸ ਕਾਰਨ ਕਈ ਵਾਰ ਲੋਕ ਆਪਣੀਆਂ ਪ੍ਰੁੇਸ਼ਾਨੀਆਂ ਨੂੰ ਲੈ ਕੇ ਓਵਰਥਿਕਿੰਗ ਵੀ ਕਰਨ ਲੱਗ ਜਾਂਦੇ ਹਨ । ਜੋ ਕਿ ਕਈ ਬੀਮਾਰੀਆਂ ਦਾ ਕਾਰਨ ਬਣ ਜਾਂਦੀ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਚਿੰਤਾ ਚਿਖਾ ਸਮਾਨ ਹੈ। ਇਸ ਲਈ ਜ਼ਿਆਦਾ ਸੋਚਣ ਦੇ ਨਾਲ ਕੁਝ ਹੋਣ ਵਾਲਾ ਨਹੀਂ ਹੈ। ਪਰ ਤੁਸੀਂ ਓਵਰਥਿਕਿੰਗ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਪਵੇਗਾ। 


ਸਮੱਸਿਆ ਨਹੀਂ ਹੱਲ ‘ਤੇ ਕਰੋ ਫੋਕਸ 

ਜੇ ਤੁਸੀਂ ਓਵਰਥਿਕਿੰਗ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਮੱਸਿਆ ਨਹੀਂ ਬਲਕਿ ਉਸ ਦੇ ਹੱਲ ‘ਤੇ ਜ਼ੋਰ ਦੇਣ ਦੀ ਲੋੜ ਹੈ। ਕਿਉਂਕਿ ਜੇ ਤੁਸੀਂ ਸਮੱਸਿਆ ਨੂੰ ਲੈ ਕੇ ਸੋਚਦੇ ਰਹੋਗੇ ਤਾਂ ਤੁਸੀਂ ਓਵਰਥਿਕਿੰਗ ਕਰਦੇ ਰਹੋਗੇ ਅਤੇ ਆਪਣੇ ਦਿਮਾਗ ‘ਤੇ ਬੋਝ ਪਾ ਲਵੋਗੇ । ਜਿਸ ਕਾਰਨ ਤੁਹਾਨੂੰ ਡਿਪ੍ਰੈਸ਼ਨ ਦੀ ਬੀਮਾਰੀ ਦੇ ਨਾਲ ਜੂਝਣਾ ਪੈ ਸਕਦਾ ਹੈ।ਇਸ ਲਈ ਜਦੋਂ ਵੀ ਤੁਹਾਡੇ ਦਿਮਾਗ ‘ਚ ਕੋਈ ਸੋਚ ਵਿਚਾਰ ਚੱਲਦੀ ਹੈ ਤਾਂ ਤੁਸੀਂ ਵੱਖ ਵੱਖ ਤਰ੍ਹਾਂ ਦੀ ਐਕਟੀਵਿਟੀ ਕਰਕੇ ਖੁਦ ਨੂੰ ਓਵਰਥਿਕਿੰਗ ਤੋਂ ਬਚਾ ਸਕਦੇ ਹੋ। ਇਸ ਤੋਂ ਇਲਾਵਾ ਜਦੋਂ ਵੀ ਤੁਹਾਨੂੰ ਓਵਰ ਥਿਕਿੰਗ ਹੋਵੇ ਤਾਂ ਤੁਸੀਂ ਕੁਝ ਵਧੀਆ ਕਿਤਾਬਾਂ ਆਪਣੇ ਨਾਲ ਰੱਖੋ ਅਤੇ ਉਨ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦਿਓ । ਇਸ ਦੇ ਨਾਲ ਹੀ ਤੁਸੀਂ ਵਧੀਆ ਕਾਮੇਡੀ ਮੂਵੀ ਵੀ ਵੇਖ ਸਕਦੇ ਹੋ ।

© Copyright Galactic Television & Communications Pvt. Ltd. 2026. All rights reserved.