ਹੀਟ ਵੇਵ ਤੋਂ ਬਚਾਅ ਲਈ ਅਪਣਾਓ ਇਹ ਤਰੀਕੇ, ਖੁਦ ਨੂੰ ਹਾਈਡ੍ਰੇਟ ਰੱਖਣ ਦੀ ਕਰੋ ਕੋਸ਼ਿਸ਼

ਉੱਤਰ ਭਾਰਤ ‘ਚ ਅੰਤਾਂ ਦੀ ਗਰਮੀ ਪੈ ਰਹੀ ਹੈ।ਜਿਸ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਿਆ ਹੈ। ਵੱਧਦਾ ਤਾਪਮਾਨ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਸਬਬ ਬਣ ਚੁੱਕਿਆ ਹੈ। ਰੋਜ਼ਮਰਾ ਦੇ ਕੰਮ ਕਾਜ ਕਰਨ ‘ਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

By  Shaminder Kaur Kaler May 20th 2026 04:59 PM

ਉੱਤਰ ਭਾਰਤ ‘ਚ ਅੰਤਾਂ ਦੀ ਗਰਮੀ ਪੈ ਰਹੀ ਹੈ।ਜਿਸ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਿਆ ਹੈ। ਵੱਧਦਾ ਤਾਪਮਾਨ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਸਬਬ ਬਣ ਚੁੱਕਿਆ ਹੈ। ਰੋਜ਼ਮਰਾ ਦੇ ਕੰਮ ਕਾਜ ਕਰਨ ‘ਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅੰਤਾਂ ਦੀ ਪੈ ਰਹੀ ਗਰਮੀ ਤੋਂ ਬਚਣ ਲਈ ਤੁਸੀਂ ਕੀ ਉਪਾਅ ਕਰ ਸਕਦੇ ਹੋ । 


ਘਰ ਤੋਂ ਬਾਹਰ ਜਾਣ ਵੇਲੇ ਸਾਵਧਾਨੀ 

ਗਰਮੀ ‘ਚ  ਜੇ ਤੁਸੀਂ ਘਰ ਤੋਂ ਬਾਹਰ ਜਾ ਰਹੋ ਤਾਂ ਖਾਸ ਧਿਆਨ ਦਿਓ।ਘਰੋਂ ਬਾਹਰ ਜਾਣ ਵੇਲੇ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖੋ ਅਤੇ ਸਿਰ ‘ਤੇ ਦੁੱਪਟਾ ਲਏ ਬਿਨਾਂ ਅਤੇ ਦਸਤਾਰ ਬੰਨੇ ਬਗੈਰ ਘਰੋਂ ਬਾਹਰ ਨਾ ਨਿਕਲੋ । ਹਮੇਸ਼ਾ ਪੂਰੀਆਂ ਬਾਹਾਂ ਦੇ ਕੱਪੜੇ ਹੀ ਪਾਓ।ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ । ਖੁਦ ਨੂੰ ਹਾਈਡ੍ਰੇਟ ਰੱਖਣ ਦੇ ਲਈ ਥੋੜ੍ਹੀ ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ। ਜੇ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਦੁਪਹਿਰ ਵੇਲੇ ਘਰੋਂ ਬਾਹਰ ਨਿਕਲੋ। 


ਨਾਰੀਅਲ ਪਾਣੀ, ਨਿੰਬੂ ਪਾਣੀ, ਲੱਸੀ ਦਹੀ ਦਾ ਇਸਤੇਮਾਲ  

ਗਰਮੀ ਤੋਂ ਬਚਾਅ ਦੇ ਲਈ ਤੁਸੀਂ ਦਹੀਂ, ਲੱਸੀ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰੋ। ਦਹੀਂ, ਲੱਸੀ ਐਨਰਜੀ ਦੇ ਨਾਲ ਭਰਪੂਰ ਹੁੰਦੇ ਹਨ ਅਤੇ ਤਾਸੀਰ ਠੰਢੀ ਹੋਣ ਦੇ ਕਾਰਨ ਇਹ ਤੁਹਾਡੇ ਸਰੀਰ ਨੂੰ ਠੰਢਕ ਪਹੁੰਚਾਉਂਦੇ ਹਨ।


ਇਸ ਤੋਂ ਇਲਾਵਾ ਤੁਸੀਂ ਸ਼ਿਕੰਜਵੀ, ਨਾਰੀਅਲ ਪਾਣੀ ਤੇ ਗੰਨੇ ਦਾ ਰਸ ਵੀ ਪੀ ਸਕਦੇ ਹੋ ।


ਕਿਉਂਕਿ ਇਹ ਤੁਹਾਡੇ ਸਰੀਰ ਨੰੂੰ ਹਾਈਡ੍ਰੇਟ ਰੱਖਣ ਦੇ ਨਾਲ-ਨਾਲ ਨਵੀਂ ਐਨਰਜੀ ਦਾ ਅਹਿਸਾਸ ਦੇਵੇਗਾ।ਇਸ ਤਰ੍ਹਾਂ ਕੁਝ ਕੁ ਨੁਕਤੇ ਅਪਣਾ ਕੇ ਤੁਸੀਂ ਖੁਦ ਨੂੰ ਲੂ ਤੋਂ ਬਚਾ ਸਕਦੇ ਹੋ । 


© Copyright Galactic Television & Communications Pvt. Ltd. 2026. All rights reserved.