ਹੰਕਾਰ ਇਨਸਾਨ ਦੀ ਬੁੱਧੀ ਕਰ ਦਿੰਦਾ ਹੈ ਭ੍ਰਿਸ਼ਟ, ਜਾਣੋ ਕਿਵੇਂ ਮਨੋਵਿਕਾਰ ਹੁੰਦਾ ਹੈ ਇਨਸਾਨ ‘ਤੇ ਪੈਂਦਾ ਭਾਰੀ

ਅਕਸਰ ਕਿਹਾ ਜਾਂਦਾ ਹੈ ਕਿ ਹਾਂਡੀ ਉੱਬਲੇਗੀ ਤਾਂ ਆਪਣੇ ਹੀ ਕੰਡੇ ਸਾੜ੍ਹੇਗੀ… ਇਨਸਾਨ ‘ਚ ਵੀ ਪੰਜ ਮਨੋਵਿਕਾਰ ਹਨ। ਜਿਸ ‘ਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹਨ। ਜੋ ਇਨਸਾਨ ‘ਚ ਕੁਝ ਵੀ ਨਹੀਂ ਛੱਡਦੇ ।ਪਰ ਅੱਜ ਅਸੀਂ ਤੁਹਾਨੂੰ ਮਨੋਵਿਕਾਰ ਹੰਕਾਰ ਦੇ ਬਾਰੇ ਦੱਸਾਂਗੇ ਜੋ ਹਊਮੈ ਤੋਂ ਪੈਦਾ ਹੁੰਦਾ ਹੈ।

By  Shaminder Kaur Kaler June 15th 2026 06:30 PM -- Updated: June 15th 2026 06:18 PM

ਅਕਸਰ ਕਿਹਾ ਜਾਂਦਾ ਹੈ ਕਿ ਹਾਂਡੀ ਉੱਬਲੇਗੀ ਤਾਂ ਆਪਣੇ ਹੀ ਕੰਡੇ ਸਾੜ੍ਹੇਗੀ… ਇਨਸਾਨ ‘ਚ ਵੀ ਪੰਜ ਮਨੋਵਿਕਾਰ ਹਨ। ਜਿਸ ‘ਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹਨ। ਜੋ ਇਨਸਾਨ ‘ਚ ਕੁਝ ਵੀ ਨਹੀਂ ਛੱਡਦੇ ।ਪਰ ਅੱਜ ਅਸੀਂ ਤੁਹਾਨੂੰ ਮਨੋਵਿਕਾਰ ਹੰਕਾਰ ਦੇ ਬਾਰੇ ਦੱਸਾਂਗੇ ਜੋ ਹਊਮੈ ਤੋਂ ਪੈਦਾ ਹੁੰਦਾ ਹੈ। ਜਿਸ ਇਨਸਾਨ ‘ਚ ਹੰਕਾਰ ਹੁੰਦਾ ਹੈ। ਉਹ ਖੁਦ ਨੂੰ ਸਭ ਤੋਂ ਬਿਹਤਰੀਨ ਅਤੇ ਹੋਰਨਾਂ ਨੂੰ ਘਟੀਆ ਸਮਝਦਾ ਹੈ। ਹੰਕਾਰੀ ਵਿਅਕਤੀ ਖੁਦ ਨੂੰ ਗੁਣੀ ਗਿਆਨੀ ਸਮਝਦਾ ਹੈ ਅਤੇ ਆਪਣੀਆਂ ਖੂਬੀਆਂ ਦਾ ਵਿਖਿਆਨ ਹਰ ਪਾਸੇ ਕਰਦਾ ਰਹਿੰਦਾ ਹੈ। 


ਹੰਕਾਰੀ ਇਨਸਾਨ ਹਰ ਥਾਂ ‘ਤੇ ਮੌਜੂਦ 

ਹੰਕਾਰ ਇਨਸਾਨ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦਿੰਦਾ ਹੈ ਅਤੇ ਹਰ ਥਾਂ ‘ਤੇ ਉਹ ਮੌਜੂਦ ਹੁੰਦਾ ਹੈ। ਜੇ ਕਿਸੇ ਦੀ ਚਾਰ ਬੰਦਿਆਂ ‘ਚ ਤਾਰੀਫ ਹੁੰਦੀ ਹੋਵੇ ਤਾਂ ਉਹ ਉੱਥੇ ਉਸ ਦੀਆਂ ਬੁਰਾਈਆਂ ਗਿਨਵਾਉਣੀਆਂ ਸ਼ੁਰੂ ਕਰ ਦਿੰਦਾ ਹੈ ।ਉਹ ਆਪਣੇ ਤੋਂ ਉੱਪਰ ਕਿਸੇ ਹੋਰ ਨੂੰ ਨਹੀਂ ਵੇਖਣ ਦੇਣਾ ਚਾਹੁੰਦਾ । ਹੰਕਾਰ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕਿਉਂਕਿ ਹੰਕਾਰ ਦੇ ਕਾਰਨ ਇਨਸਾਨ ਦੀ ਅਕਲ ‘ਤੇ ਪਰਦਾ ਪੈ ਜਾਂਦਾ ਹੈ । ਕੋਈ ਉਸ ਨੂੰ ਆਪਣੇ ਤੋਂ ਬੁੱਧੀਮਾਨ ਤੇ ਵਧੀਆ ਇਨਸਾਨ ਹੋਰ ਕੋਈ ਦਿਖਾਈ ਨਹੀਂ ਦਿੰਦਾ ਜਿਸ ਕਾਰਨ ਉਹ ਹੌਲੀ ਹੌਲੀ ਸਭ ਤੋਂ ਦੂਰ ਹੁੰਦਾ ਜਾਂਦਾ ਹੈ। ਇਸ ਲਈ ਜਿੰਨਾ ਹੋ ਸਕੇ ਖੁਦ ਨੂੰ ਇਸ ਮਨੋਵਿਕਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰੋ । ਕਿਉਂਕਿ ਕਿਹਾ ਵੀ ਜਾਂਦਾ ਹੈ ਹੰਕਾਰਿਆ ਸੋ ਮਾਰਿਆ।

© Copyright Galactic Television & Communications Pvt. Ltd. 2026. All rights reserved.