ਆਂਵਲੇ ਦਾ ਸੇਵਨ ਸਿਹਤ ਲਈ ਹੁੰਦਾ ਹੈ ਬਹੁਤ ਹੀ ਲਾਭਦਾਇਕ, ਸਿਹਤ ਨੂੰ ਹੁੰਦੇ ਹਨ ਕਈ ਫਾਇਦੇ

ਕਿਹਾ ਜਾਂਦਾ ਹੈ ਕਿ ਸਿਆਣੇ ਦਾ ਕਿਹਾ ਤੇ ਆਂਵਲੇ ਦਾ ਖਾਧਾ ਬਾਅਦ ‘ਚ ਪਤਾ ਲੱਗਦਾ ਹੈ। ਆਂਵਲੇ ਦਾ ਸੇਵਨ ਕਰਨਾ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਆਂਵਲੇ ਦੇ ਸੇਵਨ ਦੇ ਫਾਇਦੇ ਬਾਰੇ ਦੱਸਾਂਗੇ। ਆਂਵਲੇ ਦਾ ਸੇਵਨ ਕਿਸੇ ਵੀ ਰੂਪ ‘ਚ ਕਰਨਾ ਬਹੁਤ ਹੀ ਲਾਹੇਵੰਦ ਹੁੰਦਾ ਹੈ।

By  Shaminder Kaur Kaler July 8th 2026 09:00 AM

ਕਿਹਾ ਜਾਂਦਾ ਹੈ ਕਿ ਸਿਆਣੇ ਦਾ ਕਿਹਾ ਤੇ  ਆਂਵਲੇ  ਦਾ ਖਾਧਾ ਬਾਅਦ ‘ਚ ਪਤਾ ਲੱਗਦਾ ਹੈ। ਆਂਵਲੇ  ਦਾ ਸੇਵਨ ਕਰਨਾ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਆਂਵਲੇ  ਦੇ ਸੇਵਨ ਦੇ ਫਾਇਦੇ ਬਾਰੇ ਦੱਸਾਂਗੇ।  ਆਂਵਲੇ ਦਾ ਸੇਵਨ ਕਿਸੇ ਵੀ ਰੂਪ ‘ਚ ਕਰਨਾ ਬਹੁਤ ਹੀ ਲਾਹੇਵੰਦ ਹੁੰਦਾ ਹੈ।  ਆਂਵਲੇ  ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਲਈ ਗਰਮੀਆਂ ‘ਚ ਇਸ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਇਸ ਤੋਂ ਇਲਾਵਾ ਔਲੇ ਦਾ ਸੇਵਨ ਜੂਸ ‘ਚ ਵੀ ਪਾ ਕੇ ਵੀ ਕੀਤਾ ਜਾ ਸਕਦਾ ਹੈ।


ਵਾਲਾਂ ਲਈ ਵੀ ਫਾਇਦੇਮੰਦ 

 ਆਂਵਲੇ ਦਾ ਸੇਵਨ ਸਿਹਤ ਦੇ ਨਾਲ-ਨਾਲ ਵਾਲਾਂ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ।  ਆਂਵਲੇ  ਦੇ ਸੇਵਨ ਦੇ ਨਾਲ ਵਾਲ ਕਾਲੇ ਰਹਿੰਦੇ ਹਨ ਅਤੇ ਇਸ ਤੋਂ ਇਲਾਵਾ ਮਹਿੰਦੀ ‘ਚ  ਆਂਵਲੇ  ਦਾ ਪਾਊਡਰ ਮਿਕਸ ਕਰਕੇ ਲਗਾਉਣ ਦੇ ਨਾਲ ਵਾਲ ਮੁਲਾਇਮ ਰਹਿੰਦੇ ਹਨ ਅਤੇ ਵਾਲਾਂ ਦੇ ਸਫੇਦ ਹੋਣ ਦੇ ਚਾਂਸ ਬਹੁਤ ਘੱਟ ਹੁੰਦੇ ਰਹਿੰਦੇ ਹਨ ।

  ਆਂਵਲੇ ਦਾ ਮੁਰੱਬਾ

 ਆਂਵਲੇ  ਦਾ ਮੁਰੱਬਾ ਵੀ ਸਰੀਰ ਨੂੰ ਊਰਜਾ ਦਿੰਦਾ ਹੈ। ਮੰਨਿਆ ਜਾਂਦਾ ਹੈ ਕਿ ਇੱਕ  ਆਂਵਲੇ  ‘ਚ ਦਸ ਸੰਤਰਿਆਂ ਜਿੰਨੀ ਤਾਕਤ ਹੁੰਦੀ ਹੈ। ਇਸ ਲਈ ਜੇ ਤੁਸੀਂ ਖੱਟਾ ਔਲਾ ਨਹੀਂ ਖਾ ਸਕਦੇ ਤਾਂ ਇਸ ਦਾ ਮੁਰੱਬਾ ਇਸਤੇਮਾਲ ਕਰ ਸਕਦੇ ਹੋ । ਰੋਜ਼ਾਨਾ ਇੱਕ  ਆਂਵਲੇ  ਖਾਣ ਦੇ ਨਾਲ ਸਿਹਤ ਨੂੰ ਇਸ ਦੇ ਭਰਪੂਰ ਫਾਇਦੇ ਹੋਣਗੇ।ਇਸ ਲਈ ਰੋਜ਼ਾਨਾ ਆਪਣੀ ਖੁਰਾਕ ‘ਚ ਇੱਕ  ਆਂਵਲੇ  ਜ਼ਰੂਰ ਸ਼ਾਮਿਲ ਕਰੋ।  


 

© Copyright Galactic Television & Communications Pvt. Ltd. 2026. All rights reserved.