ਅਜਵਾਇਣ ਕਈ ਬੀਮਾਰੀਆਂ ‘ਚ ਵੀ ਹੈ ਲਾਹੇਵੰਦ, ਜਾਣੋ ਕੀ ਹਨ ਫਾਇਦੇ

ਅਜਵਾਇਣ ਆਮ ਤੋਰ 'ਤੇ ਹਰ ਘਰ ਵਿੱਚ ਰੱਖੀ ਜਾਂਦੀ ਹੈ ।ਇਸਦਾ ਇਸਤੇਮਾਲ ਬੇਕਰੀ ਵਿੱਚ ਬਣਨ ਵਾਲੇ ਨਮਕੀਨ ਲਈ ਕੀਤਾ ਜਾਂਦਾ ਹੈ।ਇਹ ਆਮ ਤੋਰ 'ਤੇ ਮਸਾਲਿਆਂ ਵਾਲੀ ਦੁਕਾਨ ਤੋਂ ਮਿਲ ਜਾਂਦੀ ਹੈ ।ਕਈ ਲੋਕ ਇਸਦਾ ਇਸਤੇਮਾਲ ਪਰੋਂਠਿਆਂ ਵਿੱਚ ਵੀ ਕਰਦੇ ਹਨ। ਅਜਵਾਇਣ ਦੇ ਇਨਾਂ ਛੋਟੇ ਛੋਟੇ ਬੀਜਾਂ ਵਿੱਚ ਬੜੇ ਲਾਭਕਾਰੀ ਗੁਣ ਹਨ । ਅਰਬੀ ਸਮੇਤ ਕਈ ਸਬਜ਼ੀਆਂ ਵਿੱਚ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ ।ਪੇਟ ਦਰਦ ਹੋਵੇ ਜਾਂ ਪੇਟ ਸਬੰਧੀ ਕੋਈ ਹੋਰ ਸਮੱਸਿਆ ਹਰ ਬੀਮਾਰੀ ਦਾ ਇਲਾਜ ਅਜਵਾਇਣ ਨਾਲ ਸੰਭਵ ਹੈ ।

By  Shaminder Kaur Kaler July 11th 2026 10:22 AM

ਅਜਵਾਇਣ ਆਮ ਤੋਰ 'ਤੇ ਹਰ ਘਰ ਵਿੱਚ ਰੱਖੀ ਜਾਂਦੀ ਹੈ ।ਇਸਦਾ ਇਸਤੇਮਾਲ ਬੇਕਰੀ ਵਿੱਚ ਬਣਨ ਵਾਲੇ ਨਮਕੀਨ ਲਈ ਕੀਤਾ ਜਾਂਦਾ ਹੈ।ਇਹ  ਆਮ ਤੋਰ 'ਤੇ ਮਸਾਲਿਆਂ ਵਾਲੀ ਦੁਕਾਨ ਤੋਂ ਮਿਲ ਜਾਂਦੀ ਹੈ ।ਕਈ ਲੋਕ ਇਸਦਾ ਇਸਤੇਮਾਲ ਪਰੋਂਠਿਆਂ ਵਿੱਚ ਵੀ ਕਰਦੇ ਹਨ। ਅਜਵਾਇਣ ਦੇ  ਇਨਾਂ ਛੋਟੇ ਛੋਟੇ ਬੀਜਾਂ ਵਿੱਚ ਬੜੇ ਲਾਭਕਾਰੀ ਗੁਣ ਹਨ । ਅਰਬੀ ਸਮੇਤ ਕਈ ਸਬਜ਼ੀਆਂ ਵਿੱਚ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ ।ਪੇਟ ਦਰਦ  ਹੋਵੇ ਜਾਂ ਪੇਟ ਸਬੰਧੀ ਕੋਈ ਹੋਰ ਸਮੱਸਿਆ ਹਰ ਬੀਮਾਰੀ ਦਾ ਇਲਾਜ ਅਜਵਾਇਣ ਨਾਲ ਸੰਭਵ ਹੈ ।ਇਸਦੀ ਤਾਸੀਰ ਗਰਮ ਅਤੇ ਖੁਸ਼ਕ ਹੁੰਦੀ ਹੈ। ਇਸ ਲਈ ਇਸਦਾ ਇਸਤੇਮਾਲ ਉਚਿਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਅਜਵਾਇਨ ਦੇ ਫਾਇਦੇ ਜਿਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਜਮਾ ਕੇ ਤੁਸੀਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ । 

* ਪੇਟ ਦਰਦ ਵਿੱਚ ਅਜਵਾਇਣ ਇੱਕ ਰਾਮ ਬਾਣ ਦਾ ਕੰਮ ਕਰਦੀ ਹੈ ।ਜੇ ਤੁਹਾਡੇ ਪੇਟ ਵਿੱਚ ਕਿਸੇ ਕਾਰਨ ਪੇਟ ਦਰਦ ਹੁੰਦਾ ਹੈ ਤਾਂ ਤੁਸੀਂ ਥੋੜੀਜਿਹੀ ਅਜਵਇਨ ਦੀ ਫੱਕੀ ਮਾਰ ਲਓ ਥੋੜੀ ਦੇਰ ਬਾਅਦ ਹੀ ਤੁਹਾਨੂੰ ਪੇਟ ਦਰਦ ਤੋਂ ਰਾਹਤ ਮਿਲ ਜਾਵੇਗੀ । 

* ਅਜਵਾਇਣ ਵਿੱਚ ਸਭ ਤੋਂ ਜਿਆਦਾ ਥਾਇਮਾਲ ਹੁੰਦਾ ਹੈ । ਇਹ ਸ਼ਰੀਰ ਵਿੱਚੋਂ ਕੈਮੀਕਲ ਗੇਸਟ੍ਰਿਕ ਦ੍ਰਵਾਂ ਨੂੰ ਕੱਢਣ ਵਿੱਚ ਪੇਟ ਦੀ ਮੱਦਦ ਕਰਦਾ ਹੈ।ਜਿਸ ਨਾਲ ਪਾਚਨ ਕਿਰਿਆ ਆਸਾਨ ਹੁੰਦੀ ਹੈ । 

* ਬਹੁਤ ਲੋਕ ਵਜ਼ਨ ਘਟਾਉਣ ਲਈ ਸਵੇਰ ਸਮੇਂ ਗਰਮ ਪਾਣੀ ਜਾਂ ਨਿੰਬੂ ਪਾਣੀ ਪੀਂਦੇ ਹਨ ।ਪਰ ਇਹ ਸਿਰਫ ਸ਼ਰੀਰ 'ਚੋਂ ਵਿਸ਼ੈਲੇ ਪਦਾਰਥ ਕੱਢਣ ਵਿੱਚ ਮੱਦਦ ਕਰਦਾ ਹੈ ,ਨਾ ਕਿ ਵਜ਼ਨ ਘਟਾਉਣ 'ਚ ।ਇਸ ਲਈ ਤੁਸੀਂ ਜੇ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਰੋਜਾਨਾ ਸਵੇਰੇ ਅਜਵਾਇਣ ਦਾਪਾਣੀ ਪੀ ਕੇ ਆਪਣਾ ਵਜ਼ਨ ਘਟਾ ਸਕਦੇ ਹੋ । 

* ਅਜਵਾਇਣ ਦੇ ਪਾਣੀ ਨਾਲ ਉਲਟੀ ਵਰਗੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ।ਅਜਵਾਇਣ ਦਾ ਪਾਣੀ ਪੀਣ ਨਾਲ ਲਗਾਤਾਰ ਆਉਣ ਵਾਲੀਆਂ ਉਲਟੀਆਂ ਰੁਕ ਜਾਂਦੀਆਂ ਹਨ ।ਕਿਉਂ ਕਿ ਅਜਵਾਇਣ ਵਿੱਚ ਬਹੁਤ ਹੀ ਐਂਟੀਬਾਇਟਿਕ ਤੱਤ ਹੁੰਦੇ ਹਨ ਜੋ ਕਿ ਪੇਟ ਦੇ ਨਾਲ ਨਾਲ ਬੈਕਟੀਰੀਆ ਇਨਫੈਕਸ਼ਨ ਨੂੰ ਵੀ ਦੂਰ ਕਰਦਾ ਹੈ । 

* ਅਜਵਾਇਣ ਦੇ ਬੀਜਾਂ ਦਾ ਤੇਲ ਵੀ ਕੱਢਿਆ ਜਾਂਦਾ ਹੈ ਜੋ ਸ਼ਰੀਰ ਵਿੱਚ ਹੋਣ ਵਾਲੇ ਦਰਦਾਂ ਨੂੰ ਦੂਰ ਕਰਦਾ ਹੈ । 

* ਅਜਵਾਇਣ ਦਾ ਇਸਤੇਮਾਲ ਚਮੜੀ ਦੇ ਰੋਗਾਂ ਨੂੰ ਠੀਕ ਕਰਨ ਦਾ ਵਧੀਆ ਜ਼ਰੀਆ ਹੈ । ਇਸਦਾ ਤੇਲ ਇਸਤੇਮਾਲ ਕਰਕੇ ਹਰ ਤਰਾਂ ਦੇ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਜ਼ਖਮ ਹੋਣ ਜਾਂ ਫਿਰ ਹੱਥ ਪੈਰ ਜਾਂ ਸ਼ਰੀਰ ਦੇ ਹੋਰ ਕਿਸੇ ਹਿੱਸੇ ਦੇ ਸੜ ਜਾਣ ਤੇ ਇਸਦਾ ਲੇਪ ਰਾਹਤ ਦਿਵਾਉਂਦਾ ਹੈ । 

* ਗੈਸ ਦੀ ਸਮੱਸਿਆ ,ਪੇਟ 'ਚ ਕੀੜੇ , ਸੁੱਕੀ ਖੰਘ ,ਅਪੱਚ ਹੋਵੇ ਜਾਂ ਫਿਰ ਪੇਟ ਨਾਲ ਸਬੰਧਤ ਕੋਈ ਹੋਰ ਸਮੱਸਿਆ ਹਰ ਸਮੱਸਿਆ ਦਾ ਹੱਲ ਕਰਦੀ ਹੈ ਅਜਵਾਇਣ ।

* ਕੰਨ ਵਿੱਚ ਦਰਦ ਹੋਣ 'ਤੇ ਅਜਵਾਇਣ ਦੇ ਤੇਲ ਦੀਆਂ ਕੁਝ ਬੂੰਦਾਂ ਕੰਨ ਵਿੱਚ ਪਾਉਣ ਨਾਲ ਆਰਾਮ ਮਿਲਦਾ ਹੈ । ਇਹੀ ਨਹੀਂ ਅਜਵਾਇਣ ਅਤੇਸ਼ਹਿਦ ਦਾ ਇਸਤੇਮਾਲ ਕਰਕੇ ਜਿੱਥੇ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ ਉੱਥੇ ਇਨਾਂ ਦੋਵਾਂ ਚੀਜ਼ਾਂ ਦਾ ਮਿਸ਼ਰਨ ਗੁਰਦੇ ਦੀ ਪੱਥਰੀ ਦੀ ਸਮੱਸਿਆ ਦੂਰ  ਹੁੰਦੀ ਹੈ । 

 * ਸਰਦੀ ਅਤੇ ਜੁਕਾਮ ਤੋਂ ਛੁਟਕਾਰਾ ਪਾਉਣ ਲਈ ਵੀ ਅਜਵਾਇਣ ਦਾ ਇਸਤੇਮਾਲ ਕੀਤਾ ਜਾਂਦਾ ਹੈ 

ਸੋ ਤੁਸੀਂ ਵੀ ਅਜਵਾਇਣ ਨੂੰ ਅਪਣਾ ਕੇ ਕਈ ਬੀਮਾਰੀਆਂ ਨਾਲ ਨਜਿੱਠ ਸਕਦੇ ਹੋ ।ਇੱਕ ਚੱਮਚ ਅਜਵਾਇਣ ਰੋਜਾਨਾ ਅਪਣਾ ਕੇ ਤੁਸੀਂ ਸੁੰਦਰ ਕਾਇਆ ਪਾ ਸਕਦੇ ਹੋ । ਇਹੀ ਨਹੀਂ ਪੇਟ ਦੀਆਂ ਕਈ ਬੀਮਾਰੀਆਂ ਤੋਂ ਰਾਹਤ ਪਾ ਸਕਦੇ ਹੋ । 

© Copyright Galactic Television & Communications Pvt. Ltd. 2026. All rights reserved.