ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਹਨ ਬਾਲੀਵੁੱਡ ਗਾਇਕ ਸੋਨੂੰ ਨਿਗਮ, ਬਿਆਨ ਕੀਤਾ ਦਰਦ

ਸੋਨੂੰ ਨਿਗਮ ਇਨ੍ਹੀਂ ਦਿਨੀਂ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਹਨ । ਜਿਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਵੀਡੀਓ ਦੇ ਜ਼ਰੀਏ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬੀਮਾਰੀ ਦੇ ਕਾਰਨ ਉਨ੍ਹਾਂ ਦਾ ਗਲਾ ਭਾਰੀ ਹੋ ਗਿਆ ਹੈ ਅਤੇ ਦਰਦ ਦੇ ਕਾਰਨ ਉਨ੍ਹਾਂ ਦਾ ਬੁਰਾ ਹਾਲ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਗਾਉਣ ਦਾ ਫੈਸਲਾ ਲਿਆ ਹੈ।

By  Shaminder Kaur Kaler June 17th 2026 01:28 PM -- Updated: June 17th 2026 02:11 PM

ਸੋਨੂੰ ਨਿਗਮ ਇਨ੍ਹੀਂ ਦਿਨੀਂ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਹਨ । ਜਿਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਵੀਡੀਓ ਦੇ ਜ਼ਰੀਏ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬੀਮਾਰੀ ਦੇ ਕਾਰਨ ਉਨ੍ਹਾਂ ਦਾ ਗਲਾ ਭਾਰੀ ਹੋ ਗਿਆ ਹੈ ਅਤੇ ਦਰਦ ਦੇ ਕਾਰਨ ਉਨ੍ਹਾਂ ਦਾ ਬੁਰਾ ਹਾਲ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਗਾਉਣ ਦਾ ਫੈਸਲਾ ਲਿਆ ਹੈ। ਗਾਇਕ ਦਾ ਕਹਿਣਾ ਹੈ ਕਿ ਉਹ ਨਸਾਂ ‘ਚ ਦਬਾਅ ਦੇ ਚੱਲਦੇ ਪ੍ਰੇਸ਼ਾਨ ਹਨ ਅਤੇ ਕਈ ਤਰ੍ਹਾਂ ਦੇ ਮੈਡੀਕਲ ਪਰੀਖਣ ਤੋਂ ਉਨ੍ਹਾਂ ਨੂੰ ਗੁਜ਼ਰਨਾ ਪੈ ਰਿਹਾ ਹੈ।


ਗਾਇਕ ਦਾ ਕਹਿਣਾ ਹੈ ਕਿ “ਮੇਰੀਆਂ ਨਸਾਂ ‘ਤੇ ਦਬਾਅ ਵਧ ਰਿਹਾ ਹੈ ਅਤੇ ਇੱਕ ਹਫਤੇ ਤੋਂ ਐਮਆਰਆਈ ਅਤੇ ਸਿਟੀ ਸਕੈਨ ਕਰਵਾ ਰਿਹਾ ਹਾਂ।ਇੱਥੋਂ ਤੱਕ ਕਿ ਕਈ ਦਵਾਈਆਂ ਵੀ ਮੈਂ ਲਈਆਂ ਹਨ”। ਸੋਨੂੰ ਨਿਗਮ ਦਾ ਕਹਿਣਾ ਹੈ ਕਿ “ਫਿਜੀਓਥੈਰੇਪੀ ਬਹੁਤ ਹੀ ਦਰਦਨਾਕ ਹੈ ਅਤੇ ਹਾਲੇ ਵੀ ਮੈਂ ਲਗਾਤਾਰ ਪੇਨ ਕਿਲਰ ਖਾ ਰਿਹਾ ਹਾਂ। ਜਿਸ ਕਾਰਨ ਮੇਰਾ ਗਲਾ ਵੀ ਭਾਰੀ ਹੋ ਗਿਆ ਹੈ”। ।ਪਰ ਇਸਦੇ ਬਾਵਜੂਦ ਉਹ ਪਰਫਾਰਮ ਕਰ ਰਹੇ ਹਨ। ਗਾਇਕ ਦਾ ਕਹਿਣਾ ਹੈ ਕਿ ਉਹ ਆਪਣੀ ਕਮਿਟਮੈਂਟ ਨੂੰ ਪੂਰਾ ਕਰ ਰਹੇ ਹਨ ਅਤੇ ਆਪਣਾ ਕੰਸਰਟ ਉਹ ਕਿਸੇ ਵੀ ਹਾਲਤ ‘ਚ ਕੈਂਸਲ ਨਹੀਂ ਕਰਨਗੇ। 


ਸੋਨੂੰ ਨਿਗਮ ਦਾ ਵਰਕ ਫ੍ਰੰਟ 

ਸੋਨੂੰ ਨਿਗਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ। ਜਿਸ ‘ਚ ਸੰਦੇਸੇ ਆਤੇ ਹੈਂ, ਪਾਪਾ ਮੇਰੇ ਪਾਪਾ,ਕਭੀ ਖੁਸ਼ੀ ਕਭੀ ਗਮ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ। 

© Copyright Galactic Television & Communications Pvt. Ltd. 2026. All rights reserved.