ਦਿਲਜੀਤ ਦੋਸਾਂਝ (Diljit Dosanjh) ਦੇ ਆਸਟ੍ਰੇਲੀਆ ਦੇ ਸਿਡਨੀ ‘ਚ ਹੋਏ ਸ਼ੋਅ ਦੌਰਾਨ ਵਿਵਾਦ ਖੜ੍ਹਾ ਹੋ ਗਿਆ । ਜਿਸ ਨੂੰ ਲੈ ਕੇ ਫੈਨਸ ‘ਚ ਕਾਫੀ ਨਰਾਜ਼ਗੀ ਵੇਖਣ ਨੂੰ ਮਿਲੀ ।ਇਹ ਸਾਰਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸੰਗੀਤ ਸਮਾਰੋਹ ਦੇ ਦੌਰਾਨ ਸਿੱਖਾਂ ਦੇ ਧਾਰਮਿਕ ਕੱਕਾਰ ਕਿਰਪਾਨ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ।ਇਸ ਸ਼ੋਅ ਦੇ ਦੌਰਾਨ ਕਿਰਪਾਨ ਲੈ ਕੇ ਜਾਣ ਵਾਲੇ ਸਿੱਖ ਨੌਜਵਾਨਾਂ ਨੂੰ ਸ਼ੋਅ ‘ਚ ਦਾਖਲ ਹੋਣ ਤੋਂ ਰੋਕਿਆ ਗਿਆ । ਸਿਡਨੀ ਦੇ ਪੈਰਾਮੈਟਾ ਸਟੇਡੀਅਮ ‘ਚ ਹੋਏ ਇਸ ਸ਼ੋਅ ‘ਚ ਪੱਚੀ ਹਜ਼ਾਰ ਦੇ ਕਰੀਬ ਦਰਸ਼ਕ ਪਹੁੰਚੇ ਹੋਏ ਸਨ ।

ਹਾਉਸ ਫੁਲ ਸੀ, ਇਨ੍ਹਾਂ ਸਰੋਤਿਆਂ ‘ਚ ਵੱਡੀ ਗਿਣਤੀ ‘ਚ ਪੰਜਾਬੀ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕ ਸ਼ਾਮਿਲ ਸਨ ।ਜਿਸ ‘ਚ ਕੱਕਾਰ ਪਹਿਨੇ ਹੋਏ ਦਰਸ਼ਕ ਵੀ ਸਟੇਡੀਅਮ ‘ਚ ਸ਼ੋਅ ਵੇਖਣ ਆਏ ਸਨ।ਪਰ ਇਨ੍ਹਾਂ ਦਰਸ਼ਕਾਂ ਨੂੰ ਸਟੇਡੀਅਮ ‘ਚ ਦਾਖਲ ਨਹੀਂ ਹੋਣ ਦਿੱਤਾ ਗਿਆ ।ਜਿਸ ਤੋਂ ਬਾਅਦ ਨਰਾਜ਼ ਫੈਨਸ ਨਿਰਾਸ਼ ਪਰਤ ਗਏ ।
_5e5d23c28a7c32b41b72772d708949d2_1280X720.webp)
ਹਜ਼ਾਰਾਂ ਡਾਲਰ ਲਗਾ ਕੇ ਨਹੀਂ ਮਿਲੀ ਐਂਟਰੀ
ਦਿਲਜੀਤ ਦੋਸਾਂਝ ਦਾ ਸ਼ੋਅ ਵੇਖਣ ਦੇ ਲਈ ਫੈਨਸ ਨੇ ਮੋਟੀ ਰਕਮ ਖਰਚੀ ਸੀ, ਪਰ ਉਨ੍ਹਾਂ ਨੂੰ ਐਂਟਰੀ ਨਹੀਂ ਮਿਲੀ। ਜਿਸ ਕਾਰਨ ਫੈਨਸ ‘ਚ ਨਿਰਾਸ਼ਾ ਵੇਖਣ ਨੂੰ ਮਿਲੀ ।ਸ਼ੋਅ ਦੌਰਾਨ ਸੁਰੱਖਿਆ ‘ਚ ਤਾਇਨਾਤ ਕਰਮਚਾਰੀਆਂ ਨੇ ਕਿਹਾ ਕਿ ਉਹ ਧਾਰਮਿਕ ਕੱਕਾਰ ਉਤਾਰ ‘ਚ ਇੱਕ ਡੱਬੇ ‘ਚ ਰੱਖਣ ਅਤੇ ਸ਼ੋਅ ਤੋਂ ਬਾਅਦ ਵਾਪਸ ਆ ਕੇ ਲੈ ਸਕਦੇ ਨੇ । ਪਰ ਸਿੱਖ ਫੈਨਸ ਨੇ ਇਸ ਨੂੰ ਆਪਣਾ ਅਪਮਾਨ ਸਮਝਿਆ ਅਤੇ ਸ਼ੋਅ ਵੇਖੇ ਬਿਨ੍ਹਾਂ ਹੀ ਉਹ ਵਾਪਸ ਚਲੇ ਗਏ । ਫੈਨਸ ਦਾ ਇਹ ਕਹਿਣਾ ਹੈ ਕਿ ਅਜਿਹਾ ਉਨ੍ਹਾਂ ਨਾਲ ਪਹਿਲਾਂ ਕਦੇ ਨਹੀਂ ਹੋਇਆ ।
ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗੜਗੱਜ ਦੀ ਪ੍ਰਤੀਕਿਰਿਆ
ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਸਟ੍ਰੇਲੀਆ ਸ਼ੋਅ ਦੇ ਨਾਲ ਸਿੱਖਾਂ ਦੇ ਨਾਲ ਹੋਏ ਇਸ ਰਵੱਈਏ ਦੀ ਨਿਖੇਧੀ ਕੀਤੀ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਧਰਮ ਦੇ ਅਧਿਕਾਰਾਂ ਦਾ ਸਤਿਕਾਰ ਅਤੇ ਰੱਖਿਆ ਕੀਤੀ ਜਾਣੀ ਚਾਹੀਦੀ ਹੈ, ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਭਰ ਵਿੱਚ। ਸਿੱਖਾਂ ਨੂੰ ਕਿਰਪਾਨ ਪਹਿਨਣ ਦੇ ਅਧਿਕਾਰ ਤੋਂ ਵਾਂਝੇ ਰੱਖਣਾ ਉਨ੍ਹਾਂ ਦੀ ਮੌਲਿਕ ਧਾਰਮਿਕ ਆਜ਼ਾਦੀ ਦੀ ਉਲੰਘਣਾ ਵਜੋਂ ਦੇਖਿਆ ਜਾਂਦਾ ਹੈ।
- GTC PUNJABI