ਸ਼ਹਿਨਾਜ਼ ਗਿੱਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਦੇ ਭਰਾ ਸ਼ਾਹਬਾਜ਼ ਬਦੇਸ਼ਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਵੀਡੀਓ ‘ਚ ਸ਼ਹਿਨਾਜ਼ ਗਿੱਲ ਵੀ ਨਜ਼ਰ ਆ ਰਹੀ ਹੈ ਅਤੇ ਸ਼ਾਹਬਾਜ਼ ਕਹਿ ਰਿਹਾ ਹੈ ਕਿ “ਇਸ ਨੇ ਸਾਨੂੰ ਬਹੁਤ ਕੁਝ ਦਿੱਤਾ ਜ਼ਿੰਦਗੀ ‘ਚ,ਸਾਨੂੰ ਅੱਗੇ ਵੀ ਬਹੁਤ ਉਚਾਈਆਂ ‘ਤੇ ਲੈ ਕੇ ਜਾਊਗੀ। ਅੱਜ ਮੈਂ ਜੋ ਵੀ ਹਾਂ ਆਪਣੀ ਭੈਣ ਕਰਕੇ ਹਾਂ ।ਕਿਉਂਕਿ ਜੇ ਇਹ ਨਾ ਹੁੰਦੀ ਤਾਂ ਮੈਂ ਵੀ ਨਾ ਹੁੰਦਾ”।
ਇਸ ਤੋਂ ਇਲਾਵਾ ਸ਼ਹਿਬਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਮੇਰੀ ਭੈਣ ਨੂੰ ਜਨਮਦਿਨ ਮੁਬਾਰਕ, ਮੇਰੀ ਤਾਕਤ, ਮੇਰਾ ਹਮੇਸ਼ਾ ਲਈ ਸਹਾਰਾ, ਮੈਂ ਅੱਜ ਜੋ ਕੁਝ ਵੀ ਹਾਂ, ਤੁਹਾਡੇ ਅਤੇ ਤੁਹਾਡੇ ਪਿਆਰ ਕਰਕੇ ਹਾਂ।ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਦੀ ਚੋਣ ਕਰਨ ਲਈ, ਹਰ ਪੜਾਅ 'ਤੇ ਮੇਰੇ ਨਾਲ ਖੜ੍ਹੇ ਰਹਿਣ ਲਈ, ਅਤੇ ਮੇਰੇ ਵਿੱਚ ਵਿਸ਼ਵਾਸ ਕਰਨ ਲਈ ਧੰਨਵਾਦ ਭਾਵੇਂ ਮੈਂ ਨਹੀਂ ਸੀ।ਮੈਂ ਹਮੇਸ਼ਾ ਤੁਹਾਡੇ ਲਈ ਇੱਥੇ ਰਹਾਂਗਾ, ਭਾਵੇਂ ਕੁਝ ਵੀ ਹੋਵੇ।ਅੱਜ ਅਤੇ ਹਮੇਸ਼ਾ ਤੁਹਾਡੇ ਲਈ ਧੰਨਵਾਦੀ ਹਾਂ”।ਸ਼ਹਿਬਾਜ਼ ਬਦੇਸ਼ਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ ।
ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ
ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਇੰਡਸਟਰੀ ਤੋਂ ਕੀਤੀ ਸੀ । ਸ਼ੁਰੂਆਤ ‘ਚ ਉਹ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਉਂਦੇ ਸਨ। ਪਰ ਫਿਰ ਕਈ ਫ਼ਿਲਮਾਂ ‘ਚ ਵੀ ਉਨ੍ਹਾਂ ਨੇ ਅਦਾਕਾਰੀ ਕੀਤੀ । ਪਰ ਉਨ੍ਹਾਂ ਦਾ ਨਾਮ ਉਸ ਵੇਲੇ ਚਰਚਾ ‘ਚ ਆਇਆ ਜਦੋਂ ਅਦਾਕਾਰਾ ਬਿੱਗ ਬੌਸ ‘ਚ ਨਜ਼ਰ ਆਈ । ਇਸ ਸ਼ੋਅ ਨੇ ਉਨ੍ਹਾਂ ਨੂੰ ਨਵੀਂ ਪਛਾਣ ਹੀ ਨਹੀਂ ਦਿੱਤੀ, ਬਲਕਿ ਕਈ ਵੱਡੇ ਪ੍ਰੋਜੈਕਟਸ ‘ਚ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਵੀ ਮਿਲਿਆ । ਸ਼ੋਅ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।
- GTC PUNJABI