ਸੰਨੀ ਮਾਲਟਨ ਸਿੱਧੂ ਮੂਸੇਵਾਲਾ ਦਾ ਖ਼ਾਸ ਦੋਸਤ ਸੀ । ਦੋਵਾਂ ਨੇ ਇੱਕਠਿਆਂ ਕਈ ਗੀਤ ਕੀਤੇ ਸਨ । ਬੀਤੇ ਦਿਨੀਂ ਪੰਜਾਬੀ ਰੈਪਰ ਸੁਲਤਾਨ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਬਾਰੇ ਆਪਣੇ ਵੀਡੀਓ ‘ਚ ਬਹੁਤ ਕੁਝ ਬੋੋਲਿਆ ਸੀ । ਜਿਸ ਤੋਂ ਬਾਅਦ ਹੁਣ ਸੰਨੀ ਮਾਲਟਨ ਸਾਹਮਣੇ ਆਇਆ ਹੈ। ਸਿੱਧੂ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਕਿਹਾ “ਜਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਲੋਕ ਮੈਨੂੰ ਕਹਿੰਦੇ ਹਨ ਕਿ ਤੂੰ ਕਰਣ ਔਜਲੇ ਦੇ ਬਾਰੇ ਏਨਾਂ ਮਾੜਾ ਕਿਉਂ ਬੋਲਦਾ ਏਂ।ਮੈਂ ਤਿੰਨ ਸਾਲ ਪਹਿਲਾਂ ਇਸ ਦੀ ਵੀਡੀਓ ਵੇਖੀ ਸੀ ।ਗਲਤੀ ਮੇਰੀ ਆ ਕਿ ਮੈਂ ਉਦੋਂ ਨਹੀਂ ਬੋਲਿਆ ।
ਪਰ ਅੱਜ ਰੱਬ ਨੇ ਮੈਨੂੰ ਇੱਕ ਸੁਨਹਿਰੀ ਮੌਕਾ ਦੇ ਦਿੱਤਾ ਹੈ ਕਿ ਮੈਂ ਬੋਲ ਰਿਹਾ ਹਾਂ।ਕਰਣ ਔਜਲੇ ਨੇ ਆਖਿਆ ਸੀ ਕਿ ਉਹਦਾ ਤੇ ਸਿੱਧੂ ਦਾ ਪੈਚਅੱਪ ਹੋ ਗਿਆ ਹੈ।ਪਰ ਉਹਨਾਂ ਦੀ ਸੁਲ੍ਹਾ ਕਦੇ ਵੀ ਨਹੀਂ ਸੀ ਹੋਈ। ਇਹ ਗੱਲ ਮੈਨੂੰ ਬਹੁਤ ਮਾੜੀ ਲੱਗੀ ਕਿ ਆਪਣਾ ਭਰਾ ਤਾਂ ਇਸ ਦੁਨੀਆਂ ‘ਚ ਹੈ ਨਹੀਂ, ਪਰ ਉਹ ਬੰਦਾ ਜਿਹੜਾ ਇੱਥੇ ਹੈ ਨਹੀਂ ਤੇ ਨਾ ਹੀ ਕੋਈ ਜਵਾਬ ਦੇ ਸਕਦਾ ਹੈ। ਆਪਣੇ ਵੱਲੋਂ ਤੁਸੀਂ ਲੋਕਾਂ ਦੇ ਸਾਹਮਣੇ ਚੰਗੇ ਬਣਦੇ ਹੋ ਕਿ ਹਾਂ ਦੋਨਾਂ ਦੀ ਸੁਲ੍ਹਾ ਹੋ ਗਈ। ਫੋਨ ‘ਤੇ ਦੋਨਾਂ ਦੀ ਗੱਲ ਜ਼ਰੂਰ ਹੋਈ ਸੀ ।

ਉਨ੍ਹਾਂ ਦੀ ਫੋਨ ‘ਤੇ ਗੱਲ ਤਾਂ ਹੋਈ ਸੀ ਕਿ ਬਾਈ ਸਿੱਧੂ ਚੱਲਿਆ ਸੀ ਇਲੈਕਸ਼ਨ ਦੀ ਤਿਆਰੀ ਦੇ ਲਈ । ਇਨ੍ਹਾਂ ਨੂੰ ਸ਼ੱਕ ਪੈ ਗਿਆ ਸੀ ਕਿ ਜੇ ਬਾਈ ਇਲੈਕਸ਼ਨ ‘ਚ ਜਿੱਤ ਗਿਆ ਤਾਂ ਇਹ ਪਾਵਰ ‘ਚ ਆ ਜਾਊਗਾ ਤੇ ਸਾਡਾ ਇੱਧਰ ਆਉਣ ਜਾਣ ਔਖਾ ਹੋ ਜਾਊ, ਸ਼ਾਇਦ ਇਹੀ ਸੋਚਿਆ ਹੋਣਾ ਪਤਾ ਨਹੀਂ ਕਿ ਕੁਝ ਹੋਰ ਸੋੋਚਿਆ ਹੋਊ। ਮੈਨੂੰ ਇਸ ਦੇ ਬਾਰੇ ਨਹੀਂ ਪਤਾ।ਪਰ ਜਦੋਂ ਬਾਈ ਇਲੈਕਸ਼ਨ ਚੋਂ ਹਾਰ ਗਿਆ ਤਾਂ ਇਸਨੇ ਹੀ ਸਭ ਤੋਂ ਪਹਿਲਾਂ ਹੱਸਦੇ ਹੋਏ ਪੋਸਟ ਪਾਈ ਸੀ ।

ਸੋ ਇਨ੍ਹਾਂ ਨੂੰ ਪਤਾ ਲੱਗ ਗਿਆ ਕਿ ਬਾਈ ਹਾਰ ਗਿਆ ਤਾਂ ਇਹ ਦੂਜੇ ਪਾਸੇ ਹੋ ਗਏ ਬਈ ਹੁਣ ਅਸੀਂ ਇਸ ਤੋਂ ਕੀ ਲੈਣਾ ਹੈ। ਉਹ ਗੱਲ ਮੈਨੂੰ ਬਹੁਤ ਮਾੜੀ ਲੱਗੀ ਤੇ ਅੱਜ ਵੀ ਉਹ ਗੱਲ ਚੁੱਭਦੀ ਆ ਮੈਨੂੰ।ਉਸ ਤੋਂ ਇਲਾਵਾ ਸਿੱਧੂ ਨੇ ਅੱਜ ਤੱਕ ਕਦੇ ਵੀ ਮੈਨੂੰ ਨਹੀਂ ਸੀ ਕਿਹਾ ਕਿ ਆਪਾਂ ਕਰਣ ਔਜਲਾ ਦਾ ਆਹ ਵਿਗਾੜਨਾ ਹੈ। ਸਾਰੀ ਗੱਲ ਸਾਡੀ ਗਾਣਿਆਂ ਬਾਰੇ ਹੁੰਦੀ ਸੀ । ਬਾਈ ਨੇ ਕਦੇ ਵੀ ਕਿਸੇ ਦਾ ਮਾੜਾ ਕਰਨ ਦੀ ਨਹੀਂ ਸੋਚੀ ਅਤੇ ਉਸ ਵੇਲੇ ਸਿੱਧੂ ਦੇ ਨਾਲ ਮੈਂ ਹੀ ਸਭ ਤੋਂ ਜ਼ਿਆਦਾ ਟਾਈਮ ਬਿਤਾਇਆ ਸੀ ਜਦੋਂ ਉਹ ਇੱਥੇ ਸੀ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸਭ ਕੁਝ ਜਾਣਦਾ।ਉਹ ਤਾਂ ਰੱਬ ਹੀ ਜਾਣਦਾ, ਕਿਉਂਕਿ ਮੈਂ ਰੱਬ ਨਹੀਂ।
- GTC PUNJABI