ਬੀਤੇ ਦਿਨ ਮਸ਼ਹੂਰ ਗਾਇਕ ਉਸਤਾਦ ਪੂਰਨ ਸ਼ਾਹ (Ustad Puran Shah Koti) ਕੋਟੀ ਦਾ ਦਿਹਾਂਤ ਹੋ ਗਿਆ । ਉਹ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਸਨ ।ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਨੇ ਵੀ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਜਤਾਇਆ । ਉਨ੍ਹਾਂ ਨੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।ਉਨ੍ਹਾਂ ਨੇ ਲਿਖਿਆ “ਮੈਨੂੰ ਨਹੀਂ ਪਤਾ ਸੀ ਕਿ ਕੁਝ ਦਿਨ ਪਹਿਲਾਂ ਹੋਈ ਮੁਲਾਕਾਤ ਆਖਰੀ ਮੁਲਾਕਾਤ ਹੋਵੇਗੀ।ਬਾਪ ਦਾ ਟੁਰ ਜਾਣਾ ਕੀ ਹੁੰਦਾ ।

ਇਸ ਦਾ ਅਹਿਸਾਸ ਮੈਨੂੰ ਚੰਗੀ ਤਰ੍ਹਾਂ ਹੈ।ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਸਿਰਫ ਮਾਸਟਰ ਸਲੀਮ ਅਤੇ ਪੇਜੀ ਦੇ ਪਿਤਾ ਹੀ ਨਹੀਂ ਉਹ ਮੇਰੇ ਵੀ ਪਿਤਾ ਸਮਾਨ ਨੇ। ਬੜੀ ਤਕਲੀਫ ਹੋ ਰਹੀ ਹੈ ਇਹ ਪੋਸਟ ਲਿਖਦਿਆਂ।ਰੈਸਟ ਇਨ ਪੀਸ ਅੰਕਲ ਜੀ। ਮੇਰੇ ਭਰਾ ਮਾਸਟਰ ਸਲੀਮ ਅਤੇ ਪੇਜੀਸ਼ਾਹ ਕੋਟੀ ਨੂੰ ਮਾਲਕ ਹੌਸਲਾ ਬਖਸ਼ੇ, ਇਸ ਵੱਡੇ ਡੁੱਖ ਨੂੰ ਸਹਿਣ ਕਰਨ ਦਾ”।
ਜਸਬੀਰ ਜੱਸੀ ਵੀ ਹੋਏ ਭਾਵੁਕ
ਗਾਇਕ ਜਸਬੀਰ ਜੱਸੀ ਵੀ ਆਪਣੇ ਉਸਤਾਦ ਪੂਰਨਸ਼ਾਹ ਕੋਟੀ ਜੀ ਦੇ ਦਿਹਾਂਤ ਤੇ ਭਾਵੁਕ ਹੋ ਗਏ । ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਉਸਤਾਦ ਨੂੰ ਲੈ ਕੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ। ਉਨ੍ਹਾਂ ਨੇ ਲਿਖਿਆ “ਉਸਤਾਦ ਪੂਰਨਸ਼ਾਹ ਕੋਟੀ ਜੀ ਦੇ ਨਾਲ ਮੇਰੀ ਪਹਿਲੀ ਮੁਲਾਕਾਤ ਬਲਜੀਤ ਸਿੰਘ ਭਾਜੀ ਨੇ ਕਰਵਾਈ ਸੀ।ਆਪਣੇ ਮੋਟਰਸਾਈਕਲ ਤੇ ਬਿਠਾ ਕੇ ਮੈਨੂੰ ਗੁਰੁ ਜੀ ਕੋਲ ਅਬਾਦਪੁਰ ਵਾਲੇ ਘਰ ਵਿੱਚ ਲੈ ਕੇ ਗਏ ।ਮੈਂ ਉਨ੍ਹਾਂ ਨੂੰ ਬਕਾਇਦਗੀ ਦੇ ਨਾਲ ਉਸਤਾਦ ਧਾਰਿਆ ਸੀ ।
ਮੇਰੀ ਹਰ ਮੁਲਾਕਾਤ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਵਰਗੀ ਹੁੰਦੀ ਸੀ,ਓਨਾਂ ਹੀ ਚਾਅ, ਨਿੱਘ ਤੇ ਮੋਹ ਸਤਿਕਾਰ, ਗੁਰੁ ਦਾ ਚਲੇ ਜਾਣਾ ਅਸਿਹ ਤੇ ਦੁੱਖਦਾਈ ਹੁੰਦਾ ਏ ।ਉਹ ਵੀ ਏਨੇ ਕਾਬਿਲ ਗੁਰੁ ਦਾ ਜਾਣਾ, ਫੋਕ, ਸੂਫ਼ੀ, ਪੌਪ, ਜ਼ਿੰਦਗੀ ਮੁਹੱਬਤ ਦਾ ਉਸਤਾਦ ਪੂਰਨ ਸ਼ਾਹਕੋਟੀ। ਆਪਣੀ ਉਸਤਾਦੀ ਦੀ ਮਹਿਕ ਖਿਲਾਰ ਕੇ ਚਲਾ ਗਿਆ, ਇੱਕ ਯੁੱਗ ਚਲਾ ਗਿਆ”।ਜਸਬੀਰ ਜੱਸੀ ਨੇ ਦੋ ਤਸਵੀਰਾਂ ਵੀ ਉਸਤਾਦ ਪੂਰਨ ਸ਼ਾਹ ਕੋਟੀ ਦੇ ਨਾਲ ਸਾਂਝੀਆਂ ਕੀਤੀਆਂ ਹਨ।
- GTC PUNJABI