ਲੁਧਿਆਣਾ ‘ਚ ਪੰਜਾਬੀ ਗਾਇਕ ਅਮਨ ਸਹੋਤਾ ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ

ਪੰਜਾਬ ‘ਚ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ । ਦਿਨਦਿਹਾੜੇ ਅਪਰਾਧੀਆਂ ਦੇ ਵੱਲੋਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਹੁਣ ਪੰਜਾਬੀ ਗਾਇਕ ਅਮਨ ਸਹੋਤਾ ਤੇ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ।

Reported by:  GTC Punjabi Desk   |  Edited by:  Shaminder Kaur Kaler   |  February 11th 2026 12:03 PM  |  Updated: February 11th 2026 12:03 PM

ਲੁਧਿਆਣਾ ‘ਚ ਪੰਜਾਬੀ ਗਾਇਕ ਅਮਨ ਸਹੋਤਾ ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ

ਪੰਜਾਬ ‘ਚ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ । ਦਿਨਦਿਹਾੜੇ ਅਪਰਾਧੀਆਂ ਦੇ ਵੱਲੋਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਹੁਣ ਪੰਜਾਬੀ ਗਾਇਕ ਅਮਨ ਸਹੋਤਾ ਤੇ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ।

Reported by:  GTC Punjabi Desk
Edited by:  Shaminder Kaur Kaler
February 11th 2026 12:03 PM
Last Updated: February 11th 2026 12:03 PM
Share us
You May Like This

ਪੰਜਾਬ ‘ਚ ਅਪਰਾਧਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਸ਼ਰੇਆਮ ਲੁੱਟ ਖੋਹ, ਡਕੈਤੀ, ਕਤਲ ਦੀਆਂ ਵਾਰਦਾਤਾਂ ਨੂੰ ਅਪਰਾਧੀਆਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ । ਜਿੱਥੇ ਪੰਜਾਬੀ ਗਾਇਕ ਅਮਨ ਸਹੋਤਾ (Aman Sahota) ਤੇ ਚਾਰ ਪੰਜ ਹਮਲਾਵਰਾਂ ਦੇ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ।

ਹਮਲੇ ‘ਚ ਅਮਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਅਤੇ ਗੰਭੀਰ ਹਾਲਤ ‘ਚ ਜ਼ਖਮੀ ਹੋਏ ਅਮਨ ਸਹੋਤਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਗਾਇਕ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। 

ਸਿਰ ਦੀ ਹੱਡੀ ਦੇ ਹੋਏ ਦੋ ਟੁਕੜੇ

ਡਾਕਟਰਾਂ ਦੇ ਮੁਤਾਬਕ ਗਾਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।ਡਾਕਟਰਾਂ ਨੂੰ ਸ਼ੱਕ ਹੈ ਕਿ ਅਮਨ ਦੀ ਸਿਰ ਦੀ ਹੱਡੀ ਦੇ ਦੋ ਟੁਕੜੇ ਹੋ ਗਏ ਹਨ ਅਤੇ ਉਸ ਦੀ ਇੱਕ ਅੱਖ ਤੱਕ ਬਾਹਰ ਆ ਗਈ ਹੈ।ਅਮਨ ਦੁੱਗਰੀ ਇਲਾਕੇ ਦੇ ਹਿੰਮਤ ਨਗਰ ਦਾ ਰਹਿਣ ਵਾਲਾ ਹੈ ਅਤੇ ਸਟੇਜ ਸ਼ੋਅ ਕਰਦਾ ਹੈ। ਅਮਨ ਦੇ ਦੋਸਤ ਮੁਤਾਬਕ ਉਹ ਕਿਸੇ ਕੰਮ ਦੇ ਲਈ ਅੰਬੇਦਕਰ ਨਗਰ ਗਿਆ ਸੀ, ਜਿੱਥੇ ਉਸ ਨੂੰ ਕੁਝ ਲੋਕਾਂ ਨੇ ਘੇਰ ਕੇ ਮਾਰਿਆ । ਹਮਲੇ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆ ਸਕਿਆ ਹੈ। 

- GTC PUNJABI

Follow us

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.


Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi