ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ (Dharmendra Deol) ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੇ ਕਾਰਨ ਬਾਲੀਵੁੱਡ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ। ਹਰ ਕੋਈ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਪ੍ਰਗਟ ਕਰ ਰਿਹਾ ਹੈ। ਧਰਮਿੰਦਰ ਨੇ ਬਾਲੀਵੁੱਡ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ । ਉਨ੍ਹਾਂ ਦਾ ਅਸਲੀ ਨਾਂਅ ਧਰਮਿੰਦਰ ਸਿੰਘ ਦਿਓਲ ਹੈ । ਪਿਤਾ ਕੇਵਲ ਕ੍ਰਿਸ਼ਨ ਸਿੰਘ ਦਿਓਲ ਸੀ ਅਤੇ ਮਾਤਾ ਸਤਵੰਤ ਕੌਰ ਦੇ ਘਰ ਉਨ੍ਹਾਂ ਦਾ ਜਨਮ ਅੱਠ ਦਸਬੰਰ 1935 ਨੂੰ ਲੁਧਿਆਣਾ ‘ਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪੰਜਾਬ ਦੇ ਸਰਕਾਰੀ ਸਕੂਲ ਤੋਂ ਹੀ ਹਾਸਲ ਕੀਤੀ ਸੀ । ਉਹ ਇੱਕ ਬਿਹਤਰੀਨ ਅਦਾਕਾਰਾਂ ਚੋਂ ਇੱਕ ਸਨ । ਫ਼ਿਲਮਾਂ ‘ਚ ਅਦਾਕਾਰੀ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ
ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਧਰਮਿੰਦਰ ਨੇ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ੧੯੬੦ ‘ਚ ਸ਼ੁਰੂਆਤ ਕੀਤੀ ਸੀ । ਇਸੇ ਸਾਲ ਉਨ੍ਹਾਂ ਦੀ ਡੈਬਿਊ ਫ਼ਿਲਮ ‘ਦਿਲ ਭੀ ਤੇਰਾ, ਹਮ ਭੀ ਤੇਰੇ’ ਰਿਲੀਜ਼ ਹੋਈ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ‘ਆਏ ਦਿਨ ਬਹਾਰ ਕੇ’, ‘ਮਿਲਨ ਕੀ ਬੇਲਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ । ‘ਫੂਲ ਔਰ ਪੱਥਰ’ ਦੇ ਨਾਲ ਉਨ੍ਹਾਂ ਨੂੰ ਲੋਕਪ੍ਰਿਯਤਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਆਂਖੇ’, ‘ਸ਼ਿਖਰ’, ‘ਆਇਆ ਸਾਵਨ ਝੂਮ ਕੇ’, ‘ਸੀਤਾ ਔਰ ਗੀਤਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ।ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਚੋਂ ਇੱਕ ਸਨ ‘ਸ਼ੋਅਲੇ’, ‘ਸੀਤਾ ਔਰ ਗੀਤਾ’, ‘ਯਾਦੋਂ ਕੀ ਬਰਾਤ’ ਤੇ ‘ਚੁਪਕੇ ਚੁਪਕੇ’ ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਨੇ ਅਜਿਹੇ ਕਿਰਦਾਰ ਨਿਭਾਏ ਜੋ ਕਿ ਯਾਦਗਾਰ ਹੋ ਨਿੱਬੜੇ । ਉਨ੍ਹਾਂ ਦੇ ਵੱਲੋਂ ਸ਼ੋਅਲੇ ਫ਼ਿਲਮ ‘ਚ ਨਿਭਾਇਆ ਗਿਆ ‘ਵੀਰੂ’ ਦਾ ਕਿਰਦਾਰ ਹਾਲੇ ਵੀ ਲੋਕਾਂ ਦੇ ਜ਼ਹਿਨ ‘ਚ ਤਾਜ਼ਾ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ਾਨਦਾਰ ਡਾਇਲੌਗ ‘ਬਸੰਤੀ ਇਨ ਕੁੱਤੋਂ ਕੇ ਸਾਮਨੇ ਮੱਤ ਨਾਚਨਾ’ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਹੈ।
ਧਰਮਿੰਦਰ ਦੀ ਨਿੱਜੀ ਜ਼ਿੰਦਗੀ
ਧਰਮਿੰਦਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਹਿਲਾ ਵਿਆਹ ਪ੍ਰਕਾਸ਼ ਕੌਰ ਦੇ ਨਾਲ ਕੀਤਾ । ਜਿਸ ਤੋਂ ਉਨ੍ਹਾਂ ਦੇ ਦੋ ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਤੇ ਧੀਆਂ ਅਜੀਤਾ ਤੇ ਵਿਜੇਤਾ ਹਨ । ਦੋਵੇਂ ਪੁੱਤਰ ਮਸ਼ਹੂਰ ਅਦਾਕਾਰ ਹਨ । ਇਸ ਤੋਂ ਇਲਾਵਾ ਧਰਮਿੰਦਰ ਦੇ ਦੋ ਪੋਤੇ ਕਰਣ ਅਤੇ ਰਾਜਵੀਰ ਦਿਓਲ ਹਨ ਜੋ ਫ਼ਿਲਮਾਂ ‘ਚ ਡੈਬਿਊ ਕਰ ਚੁੱਕੇ ਹਨ।
ਹੇਮਾ ਮਾਲਿਨੀ ਦੇ ਨਾਲ ਕਰਵਾਇਆ ਦੂਜਾ ਵਿਆਹ
ਧਰਮਿੰਦਰ ਨੇ ਅਦਾਕਾਰਾ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਨ੍ਹਾਂ ਦੀਆਂ ਦੋ ਧੀਆਂ ਈਸ਼ਾ ਤੇ ਅਹਾਨਾ ਦਿਓਲ ਹਨ । ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਧਰਮਿੰਦਰ ਨੇ ਆਪਣਾ ਧਰਮ ਬਦਲਿਆ ਸੀ ।
ਸਿਆਸਤ ‘ਚ ਐਂਟਰੀ
ਧਰਮਿੰਦਰ ਨੇ 2004 ‘ਚ ਭਾਜਪਾ ਦੇ ਟਿਕਟ ਤੋਂ ਬਠਿੰਡਾ ਤੋਂ ਸੰਸਦ ਮੈਂਬਰ ਵਜੋਂ ਵੀ ਚੋਣ ਜਿੱਤੀ ਸੀ ।ਪਰ ਉਨ੍ਹਾਂ ਨੂੰ ਸਿਆਸਤ ਰਾਸ ਨਹੀਂ ਆਈ ਅਤੇ ਉਨ੍ਹਾਂ ਨੇ ਰਾਜਨੀਤੀ ਤੋਂ ਫਿਰ ਕਿਨਾਰਾ ਕਰ ਲਿਆ ਸੀ।
ਧਰਮਿੰਦਰ ਨੂੰ ਮਿਲੇ ਕਈ ਐਵਾਰਡ
ਧਰਮਿੰਦਰ ਨੇ ਆਪਣੀ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ । ਆਪਣੀ ਅਦਾਕਾਰੀ ਦੀ ਬਦੌਲਤ ਉਨ੍ਹਾਂ ਨੇ ਕਈ ਅਵਾਰਡ ਜਿੱਤੇ ।ਉਨ੍ਹਾਂ ਨੂੰ ਫ਼ਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਅਵਾਰਡ, ਪਦਮ ਭੂਸ਼ਣ ਵਰਗੇ ਕਈ ਸਨਮਾਨ ਮਿਲੇ ਹਨ ।
ਮਿਲਾਪੜੇ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ
ਧਰਮਿੰਦਰ ਮਿਲਾਪੜੇ ਤੇ ਮਿੱਠ ਬੋਲੜੇ ਸੁਬਾੳੇ ਦੇ ਮਾਲਕ ਸਨ । ਉਨ੍ਹਾਂ ਦੀ ਅਦਾਕਾਰੀ ਨੇ ਭਾਰਤੀ ਸਿਨੇਮਾ ਨੂੰ ਨਵੀਂ ਦਿਸਾਂ ਦਿੱਤੀ। ਬੇਸ਼ੱਕ ਅੱਜ ਉਹ ਸਰੀਰਕ ਤੌਰ ਤੇ ਸਾਡੇ ਦਰਮਿਆਨ ਮੌਜੂਦ ਨਹੀਂ ਹਨ । ਪਰ ਪੰਜਾਬ ਦੇ ਇਸ ‘ਵੀਰੂ’ ਦਾ ਜਾਦੂ ਰਹਿੰਦੀ ਦੁਨੀਆ ਤੱਕ ਇਵੇਂ ਹੀ ਬਰਕਰਾਰ ਰਹੇਗਾ ।
- GTC PUNJABI