ਬੀਤੇ ਦਿਨ ਪੰਜਾਬ ਪੁਲਿਸ ਦੇ ਵੱਲੋਂ ਡਰੱਗ ਤਸਕਰਾਂ ਤੇ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਸੀ । ਜਿਸ ਦੇ ਤਹਿਤ ਕਈ ਤਸਕਰਾਂ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਸੀ ।ਜਿਸ ‘ਚ ਪਰਮਜੀਤ ਪੰਮੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ । ਪਰਮਜੀਤ ਪੰਮੀ ਪੰਜਾਬ ‘ਚ ਗਾਇਕਾ ਰਹਿ ਚੁੱਕੀ ਹੈ। ਪਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਇਹ ਪੰਜਾਬੀ ਗਾਇਕਾ ਕਿਵੇਂ ਨਸ਼ਾ ਤਸਕਰੀ ਦੇ ਚੱਕਰਾਂ ‘ਚ ਪੈ ਗਈ ।

ਰਹੀਮਾਬਾਦ ਖੁਰਦ ਦੀ ਰਹਿਣ ਵਾਲੀ ਹੈ ਪਰਮਜੀਤ ਪੰਮੀ
ਪਰਮਜੀਤ ਪੰਮੀ ਮਾਛੀਵਾੜਾ ਸਾਹਿਬ ਸਥਿਤ ਰਹੀਮਾਬਾਦ ਦੀ ਰਹਿਣ ਵਾਲੀ ਹੈ। ਇਹ ਗਾਇਕਾ ਜਿਸ ਵੇਲੇ ਗਾਇਕੀ ਦੇ ਖੇਤਰ ‘ਚ ਆਪਣਾ ਕਰੀਅਰ ਬਣਾ ਰਹੀ ਸੀ । ਉਸ ਵੇਲੇ ਉਸ ਦਾ ਪਰਿਵਾਰ ਨਸ਼ਾ ਤਸਕਰੀ ਦੇ ਧੰਦੇ ‘ਚ ਜੁਟਿਆ ਹੋਇਆ ਸੀ ।ਪੰਮੀ ਦੀ ਮਾਂ ਤੇ ਉਸ ਦੀ ਭੈਣ ‘ਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ।ਪੰਮੀ ਦੀ ਭੈਣ ਬੇਅੰਤ ਕੌਰ ਤੇ ਤਾਂ ਕਤਲ ਦਾ ਮਾਮਲਾ ਵੀ ਦਰਜ ਹੋ ਚੁੱਕਿਆ ਹੈ। ਪਰਮਜੀਤ ਪੰਮੀ ਦੀ ਮਾਂ ਤੇ ਭੈਣ ਦੇ ਖਿਲਾਫ 2019 ‘ਚ ਪਹਿਲਾ ਪਰਚਾ ਦਰਜ ਹੋਇਆ ਸੀ ।

ਕੋਵਿਡ ਦੌਰਾਨ ਬੰਦ ਹੋਏ ਸਟੇਜ ਸ਼ੋਅ
ਕੋਵਿਡ ਦੇ ਦੌਰਾਨ ਪਰਮਜੀਤ ਪੰਮੀ ਦੇ ਸਟੇਜ ਸ਼ੋਅ ਬੰਦ ਹੋ ਗਏ ਸਨ ਅਤੇ ਆਰਥਿਕ ਤੌਰ ‘ਤੇ ਮੰਦਹਾਲੀ ਦਾ ਸਾਹਮਣਾ ਗਾਇਕਾ ਨੂੰ ਕਰਨਾ ਪਿਆ ਸੀ । ਜਿਸ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਉਸ ਨੇ ਨਸ਼ਾ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ । ਪਰਮਜੀਤ ਕੌਰ ਪੰਮੀ ਦੀ ਭੈਣ ਬੇਅੰਤ ਕੌਰ ਨੇ ਤਾਂ ਕੁਝ ਸਮਾਂ ਪਹਿਲਾਂ ਹੀ ਆਪਣੇ ਘਰ ‘ਚ ਨਸ਼ਾ ਦੇ ਕੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ । ਬੇਅੰਤ ਕੌਰ ਦੇ ਘਰ ਇਸ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਵੀ ਹੋ ਗਈ ਸੀ।

ਮੁੰਡੇ ਦੀ ਲਾਸ਼ ਨੂੰ ਬੇਅੰਤ ਕੌਰ ਨੇ ਬਾਹਰ ਸੁੱਟ ਦਿੱਤਾ ਸੀ । ਜਿਸ ਤੋਂ ਬਾਅਦ ੨੦੨੨ ‘ਚ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਭੈਣ ਦੇ ਜੇਲ੍ਹ ਜਾਣ ਤੋਂ ਬਾਅਦ ਨਸ਼ੇ ਦੇ ਕਾਰੋਬਾਰ ਨੂੰ ਪਰਮਜੀਤ ਪੰਮੀ ਨੇ ਸੰਭਾਲਿਆ, ਪਰ ਮਾਛੀਵਾੜਾ ‘ਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ ਸੀ ।

ਪਹਿਲਾਂ ਤਾਂ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ,ਪਰ ਜਾਂਚ ‘ਚ ਜਦੋਂ ਨਸ਼ਾ ਖਰੀਦਣ ਵਾਲੇ ਬਾਰੇ ਪੁਲਿਸ ਵੱਲੋਂ ਪੁੱਛਿਆ ਗਿਆ ਤਾਂ ਉਸ ਨੇ ਪਰਮਜੀਤ ਪੰਮੀ ਦਾ ਨਾਂਅ ਲਿਆ । ਜਿਸ ਤੋਂ ਬਾਅਦ ਪੁਲਿਸ ਨੇ ਪੰਮੀ ਤੇ ਕੁਲਦੀਪ ਨੂੰ ਗ੍ਰਿਫਤਾਰ ਕਰ ਲਿਆ । ਕੁਝ ਮਹੀਨੇ ਜੇਲ੍ਹ ‘ਚ ਰਹਿਣ ਤੋਂ ਬਾਅਦ ਪੰਮੀ ਜ਼ਮਾਨਤ ਤੇ ਬਾਹਰ ਆਈ ਅਤੇ ਉਸ ਨੇ ਆਪਣਾ ਨਸ਼ੇ ਦਾ ਪੁਰਾਣਾ ਧੰਦਾ ਸ਼ੁਰੂ ਕਰ ਦਿੱਤਾ ।ਜਿਸ ਤੋਂ ਬਾਅਦ ਉਹ ਹੁਣ ਮੁੜ ਤੋਂ ਫੜ੍ਹੀ ਗਈ ।
- GTC PUNJABI