ਰਾਜਵੀਰ ਜਵੰਦਾ (Rajvir Jawanda) ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਗੀਤ ‘ਬਾਬਲ ਦੇ ਦੇਸ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਭਰਪੂਰ ਪਿਆਰ ਮਿਲਿਆ ਹੈ। ਜਿਸ ਤੋਂ ਬਾਅਦ ਕਈ ਗਾਇਕਾਂ ਨੇ ਵੀ ਇਸ ਗੀਤ ਨੂੰ ਸਪੋਟ ਕਰਨ ਦੀ ਅਪੀਲ ਦਰਸ਼ਕਾਂ ਨੂੰ ਕੀਤੀ ਹੈ। ਗਾਇਕ ਹਰਭਜਨ ਮਾਨ ਨੇ ਵੀ ਇਸ ਗਾਣੇ ਦੀ ਤਾਰੀਫ ਕਰਦੇ ਹੋਏ ਸਰੋਤਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਗਾਣੇ ਨੂੰ ਵੱਧ ਤੋਂ ਵੱਧ ਸਪੋਟ ਕਰੋ ਤੇ ਸ਼ੇਅਰ ਕਰੋ ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਸਿੱਧੀ ਰੂਹ ਤੱਕ ਉਤਰਦੀ ਰਾਜਵੀਰ ਦੀ ਅਵਾਜ਼ ਤੇ ਬਹੁਤ ਹੀ ਪਿਆਰੇ ਬੋਲ। ਕਦੇ ਨਾ ਭੁੱਲਣ ਵਾਲੀ ਅਵਾਜ਼ ਤੇ ਪਿਆਰਾ ਰਾਜਵੀਰ ਅਮਾਨਤ ਬੇਟਾ ਜੁੱਗ ਜੁੱਗ ਜੀਵੋ। ਹਮੇਸ਼ਾਂ ਸਾਰੇ ਪਰਿਵਾਰ ਲਈ ਦੁਆਵਾਂ ।“ਬਾਬਲ ਦੇ ਦੇਸ” ਗੀਤ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਜੀ” ।

ਫੈਨਸ ਨੇ ਵੀ ਦਿੱਤੇ ਰਿਐਕਸ਼ਨ
ਹਰਭਜਨ ਮਾਨ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਬਹੁਤ ਸੋਹਣਾ ਸਿੰਗਰ ਸੀ’। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ “ਬਹੁਤ ਸੋਹਣਾ ਗੀਤ ਤੇ ਬੋਲ ,, ਰਹਿੰਦੀ ਦੁਨੀਆ ਤੱਕ ਵੀਰ ਦੇ ਗੀਤ ਸੁਣੇ ਜਾਣਗੇ ਤੇ ਏਵੇਂ ਹੀ ਦਿਲਾਂ ਤੇ ਰਾਜ ਕਰਨਗੇ” ।

ਇਸ ਗੀਤ ਨੂੰ ਲਿਖਣ ਵਾਲੇ ਕੱਟੂਵਾਲਾ ਭੁੱਲਰ ਨੇ ਵੀ ਰਿਐਕਸ਼ਨ ਦਿੰਦੇ ਹੋਏ ਲਿਖਿਆ “ਹਰਭਜਨ ਮਾਨ ਸਾਹਿਬ ਬਹੁਤ ਵੱਡੀ ਗੱਲਬਾਤ ਨੇ ਪੰਜਾਬੀਆਂ ਦੇ ਸਦਾ ਲਈ ਪਿਆਰੇ ਸਤਿਕਾਰੇ ਕਲਾਕਾਰ ਹਨ। ਆਹ ਵੱਡਾ ਪਣ ਹੀ ਤੁਹਾਨੂੰ ਹੋਰ ਸਾਡੇ ਦਿਲਾਂ ਚ ਵੱਡਾ ਕਰਦਾ ਜੀ ,, ਤੁਸਾਂ ਦਾ ਦਿੱਤਾ ਥਾਪੜਾ ਬਹੁਤ ਤਕੜਾ ਕਰੇਗਾ ਜਵੰਧਾ ਬਾਈ ਦੇ ਪਰਿਵਾਰ ਤੇ ਉਸ ਦੇ ਚਾਹੁੰਣ ਵਾਲਿਆ ਨੂੰ, ਮੇਰੇ ਲਈ ਵੀ ਇਹ ਮਾਣ ਵਾਲੀ ਗੱਲ ਹੈ” ।
ਰਾਜਵੀਰ ਜਵੰਦਾ ਨੇ ਦਿੱਤੇ ਕਈ ਹਿੱਟ ਗੀਤ
ਰਾਜਵੀਰ ਜਵੰਦਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਸਨ । ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਗਾਏ ਜਿਸ ‘ਚ ਮਿੱਟੀ ਨਾ ਫਰੋਲ ਜੋਗੀਆ, ਜਦ ਤੂੰ ਦਿੱਸ ਪੈਨਾ ਏ, ਬਾਬਲ ਤੇਰੀ ਪੱਗ ਵੇ ਸੁੱਚੀ, ਪੱਗ ਬੰਨ ਕੇ ਰੱਖਿਆ ਕਰ ਵੇ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ।
- GTC PUNJABI