ਹਰ ਛੋਟੇ ਕਸਬੇ ਦੀ ਕੁੜੀ ਦੀ ਕਹਾਣੀ ਬਿਆਨ ਕਰਦਾ ਹੈ ਜੀਟੀਸੀ ਪੰਜਾਬੀ ਦਾ ਸ਼ੋਅ ‘ਸਵੀਟੀ ਬਿਊਟੀ ਪਾਰਲਰ’

ਜੀਟੀਸੀ ਪੰਜਾਬੀ ਦਾ ਸ਼ੋਅ ‘ਸਵੀਟੀ ਬਿਊਟੀ ਪਾਰਲਰ’ ਦਾ ਪ੍ਰਸਾਰਣ ਅੱਜ ਸ਼ਾਮ 6:30 ਵਜੇ ਹੋਣ ਜਾ ਰਿਹਾ ਹੈ। ਇਸ ਸ਼ੋਅ ਦੀ ਡਾਇਰੈਕਸ਼ਨ ਦਾ ਕੰਮ ਨਿਰਦੇਸ਼ਕ ਗੌਰਵ ਰਾਣਾ ਦੇ ਵੱਲੋਂ ਕੀਤਾ ਗਿਆ ਹੈ। ਜਿਨ੍ਹਾਂ ਨੇ ਚੌਸਰ ਤੇ ਮੋਹਰੇ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਹ ਸ਼ੋਅ ਪਿਆਰ ਅਤੇ ਦਿਲ ਟੁੱਟਣ ਦੀ ਮਿੱਠੀ ਅਤੇ ਕੌੜੀ ਕਹਾਣੀ ਬਿਆਨ ਕਰਦਾ ਹੈ।

Reported by:  GTC Punjabi Desk   |  Edited by:  Shaminder Kaur Kaler   |  March 30th 2026 01:34 PM  |  Updated: March 30th 2026 01:34 PM

ਹਰ ਛੋਟੇ ਕਸਬੇ ਦੀ ਕੁੜੀ ਦੀ ਕਹਾਣੀ ਬਿਆਨ ਕਰਦਾ ਹੈ ਜੀਟੀਸੀ ਪੰਜਾਬੀ ਦਾ ਸ਼ੋਅ ‘ਸਵੀਟੀ ਬਿਊਟੀ ਪਾਰਲਰ’

ਜੀਟੀਸੀ ਪੰਜਾਬੀ ਦਾ ਸ਼ੋਅ ‘ਸਵੀਟੀ ਬਿਊਟੀ ਪਾਰਲਰ’ ਦਾ ਪ੍ਰਸਾਰਣ ਅੱਜ ਸ਼ਾਮ 6:30 ਵਜੇ ਹੋਣ ਜਾ ਰਿਹਾ ਹੈ। ਇਸ ਸ਼ੋਅ ਦੀ ਡਾਇਰੈਕਸ਼ਨ ਦਾ ਕੰਮ ਨਿਰਦੇਸ਼ਕ ਗੌਰਵ ਰਾਣਾ ਦੇ ਵੱਲੋਂ ਕੀਤਾ ਗਿਆ ਹੈ। ਜਿਨ੍ਹਾਂ ਨੇ ਚੌਸਰ ਤੇ ਮੋਹਰੇ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਹ ਸ਼ੋਅ ਪਿਆਰ ਅਤੇ ਦਿਲ ਟੁੱਟਣ ਦੀ ਮਿੱਠੀ ਅਤੇ ਕੌੜੀ ਕਹਾਣੀ ਬਿਆਨ ਕਰਦਾ ਹੈ।

Reported by:  GTC Punjabi Desk
Edited by:  Shaminder Kaur Kaler
March 30th 2026 01:34 PM
Last Updated: March 30th 2026 01:34 PM
Share us
You May Like This

ਜੀਟੀਸੀ ਪੰਜਾਬੀ ਦਾ ਸ਼ੋਅ ‘ਸਵੀਟੀ ਬਿਊਟੀ ਪਾਰਲਰ’ ਦਾ ਪ੍ਰਸਾਰਣ ਅੱਜ ਸ਼ਾਮ 6:30 ਵਜੇ ਹੋਣ ਜਾ ਰਿਹਾ ਹੈ। ਇਸ ਸ਼ੋਅ ਦੀ ਡਾਇਰੈਕਸ਼ਨ ਦਾ ਕੰਮ ਨਿਰਦੇਸ਼ਕ ਗੌਰਵ ਰਾਣਾ ਦੇ ਵੱਲੋਂ ਕੀਤਾ ਗਿਆ ਹੈ। ਜਿਨ੍ਹਾਂ ਨੇ ਚੌਸਰ ਤੇ ਮੋਹਰੇ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਹ ਸ਼ੋਅ ਪਿਆਰ ਅਤੇ ਦਿਲ ਟੁੱਟਣ ਦੀ ਮਿੱਠੀ ਅਤੇ ਕੌੜੀ ਕਹਾਣੀ ਬਿਆਨ ਕਰਦਾ ਹੈ।

 ਪੰਜਾਬ ਦੇ ਹਰ ਛੋਟੇ ਕਸਬੇ ਦੀ ਕੁੜੀ ਦੀ ਕਹਾਣੀ 

ਇਹ ਸ਼ੋਅ ਪੰਜਾਬ ਦੇ ਹਰ ਛੋਟੇ ਕਸਬੇ ਦੀ ਕੁੜੀ ਦੀ ਕਹਾਣੀ ਨੂੰ ਬਿਆਨ ਕਰਦਾ ਹੈ। ਜਿਸ ਦਾ ਸੁਫ਼ਨਾ ਉਸ ਦੇ ਜਨਮ ਸਥਾਨ ਤੋਂ ਕਿਤੇ ਵੱਡਾ ਹੁੰਦਾ ਹੈ। ਕਿਉਂਕਿ ਕੁੜੀਆਂ ਜਦੋਂ ਪੇਕੇ ਘਰ ਹੁੰਦੀਆਂ ਤਾਂ ਮਾਪਿਆਂ ਵੱਲੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਸਹੁਰਾ ਘਰ ਹੀ ਉਨ੍ਹਾਂ ਦਾ ਅਸਲੀ ਘਰ ਹੁੰਦਾ ਹੈ ਪਰ ਜਦੋਂ ਸਹੁਰੇ ਘਰ ‘ਚ ਵੀ ਉਸ ਨੂੰ ਮਾਣ ਸਨਮਾਨ ਨਹੀਂ ਮਿਲਦਾ ਤਾਂ ਅਜਿਹੇ ‘ਚ ਉਹ ਇਹੀ ਚਾਹੁੰਦੀ ਹੈ ਕਿ ਉਸ ਦਾ ਆਪਣਾ ਕੋਈ ਕੰਮ ਹੋਵੇ ਜਿਸ ਨੂੰ ਉਹ ਆਪਣਾ ਕਹਿ ਸਕੇ । ਜੀਟੀਸੀ ਪੰਜਾਬੀ ਵੀ ਅਜਿਹੀਆਂ ਕੁੜੀਆਂ ਦੇ ਲਈ ਚਾਹੁੰਦਾ ਹੈ ਕਿ ਉਨ੍ਹਾਂ ਦਾ ਕੋਈ ਸ਼ੋਅ ਹੋਵੇ । ‘ਸਵੀਟੀ ਬਿਊਟੀ ਪਾਰਲਰ’ ਜੀਟੀਸੀ ਪੰਜਾਬੀ ਦੀ ਫਿਕਸ਼ਨ ਸੀਰੀਜ਼, ਅੱਜ ਸ਼ਾਮ 6:30  ਵਜੇ ਪ੍ਰੀਮੀਅਰ ਹੋ ਰਿਹਾ ਹੈ ਅਤੇ ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੀਤਾ ਜਾਵੇਗਾ। 

ਸਵੀਟੀ ਦੇ ਆਲੇ ਦੁਆਲੇ ਘੁੰਮਦੀ ਹੈ ਸ਼ੋਅ ਦੀ ਕਹਾਣੀ 

‘ਸਵੀਟੀ ਬਿਊਟੀ ਪਾਰਲਰ’ ਸ਼ੋਅ ਦੀ ਕਹਾਣੀ ‘ਸਵੀਟੀ’ ਨਾਂਅ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ । ਇਹ ਕਹਾਣੀ ਹੈ ਪੰਜਾਬ ਦੇ ਛੋਟੇ ਜਿਹੇ ਕਸਬੇ ਦੀ ਨੌਜਵਾਨ ਕੁੜੀ ਸਵੀਟੀ ਸੀ । ਜੋ ਕਿ ਆਪਣਾ ਬਿਊਟੀ ਪਾਰਲਰ ਚਲਾਉਣ ਦੀ ਸਕੀਮ ਬਣਾਉਂਦੀ ਹੈ। ਪਰ ਇਸ ਦੌਰਾਨ ਸਵੀਟੀ ਨੂੰ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰ ਇਹ ਔਕੜਾਂ, ਮੁਸ਼ਕਿਲਾਂ ਉਸ ਦੇ ਰਸਤੇ ‘ਚ ਰੁਕਾਵਟ ਨਹੀਂ ਬਣਦੀਆਂ । ਕਿਉਂਕਿ ਉਸ ਨੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਦ੍ਰਿੜ ਸੰਕਲਪ ਲਿਆ ਹੋਇਆ ਹੈ। ਸਵੀਟੀ ਦੇ ਕਿਰਦਾਰ ਨੂੰ ਮੰਨਤ ਨਿਭਾ ਰਹੀ ਹੈ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਕਿਰਦਾਰ ‘ਚ ਜਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। 

ਇੱਕ ਫ਼ਿਲਮਸਾਜ਼ ਜੋ ਪੰਜਾਬ ਦੀ ਨਬਜ਼ ਪਛਾਣਦਾ ਹੈ 

ਇਸ ਸ਼ੋਅ ਦੀ ਰਚਨਤਾਮਕ ਅਗਵਾਈ ਗੌਰਵ ਰਾਣਾ ਕਰ ਰਹੇ ਹਨ । ਜਿਨ੍ਹਾਂ ਨੇ ਚੌਸਰ ਅਤੇ ਮੋਹਰੇ ਵਰਗੀਆਂ ਬਿਹਤਰੀਨ ਫ਼ਿਲਮਾਂ ਬਣਾਈਆਂ ਹਨ।ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ‘ਸਵੀਟੀ ਬਿਊਟੀ ਪਾਰਲਰ’ ਸ਼ੋਅ ਦਾ ਨਿਰਦੇਸ਼ਨ ਕੀਤਾ ਹੈ। ਬਿਊਟੀ ਪਾਰਲਰ ਮੁੱਹਲੇ ਦੀ ਉਹ ਮਸ਼ਹੂਰ ਜਗ੍ਹਾ ਹੈ ਜਿੱਥੇ ਔਰਤਾਂ ਆਪਣੀ ਜ਼ਿੰਦਗੀ ਦੇ ਗੁੱਝੇ ਭੇਦਾਂ ਨੂੰ ਇੱਕ ਦੂਜੇ ਦੇ ਨਾਲ ਸਾਂਝਾ ਕਰਦੀਆਂ ਹਨ ਅਤੇ ਗੌਸਿਪ ਕਰਦੀਆਂ ਹਨ। 

ਜੀਟੀਸੀ ਦੇ ਐੱਮ ਡੀ ਤੇ ਸੰਸਥਾਪਕ ਡਾ. ਰਬਿੰਦਰ ਨਰਾਇਣ ਦਾ ਪ੍ਰਤੀਕਰਮ 

ਜੀਟੀਸੀ ਦੇ ਐੱਮ ਡੀ ਤੇ ਸੰਸਥਾਪਕ ਡਾ. ਰਬਿੰਦਰ ਨਾਰਾਇਣ ਦਾ ਕਹਿਣਾ ਹੈ ਕਿ “ਸਵੀਟੀ’ ਕੋਈ ਕਿਰਦਾਰ ਨਹੀਂ ਹੈ, ਬਲਕਿ ਪੰਜਾਬ ਦੇ ਛੋਟੇ ਜਿਹੇ ਕਸਬੇ ਦੀ ਉਹ ਕੁੜੀ ਹੈ ਜੋ ਰਾਤ ਨੂੰ ਆਪਣੇ ਕਮਰੇ ‘ਚ ਬੈਠ ਕੇ ਜ਼ਿੰਦਗੀ ਦੀ ਕਲਪਨਾ ਕਰਦੀ ਏ ਤੇ ਫਿਰ ਅਗਲੀ ਸਵੇਰ ਉੱਠ ਕੇ ਉਸ ਨੂੰ ਬਨਾਉਣ ਦੀ ਕੋਸ਼ਿਸ਼ ਕਰਦੀ ਹੈ।ਗੌਰਵ ਰਾਣਾ ਨੇ ਇਸ ਕਹਾਣੀ ਵਿੱਚ ਉਹ ਸਿਨੇਮਾਈ ਕਲਾ ਲਿਆਂਦੀ ਏ । ਜੋ ਪੰਜਾਬੀ ਟੈਲੀਵਜ਼ਨ ਨੇ ਕਦੇ ਨਹੀਂ ਵੇਖੀ ਤੇ ਇਸ ਦਾ ਯਕੀਨ ਮੰਨਤ ਅਤੇ ਨਵਦੀਪ ਤੁਹਾਨੂੰ ਹਰ ਗੱਲ ਤੇ ਦਿਵਾਉਂਦੇ ਹਨ । ਅਸੀਂ ਇਸ ਸ਼ੋਅ ‘ਤੇ ਉਸੇ ਤਰ੍ਹਾਂ ਮਾਣ ਕਰਦੇ ਹਾਂ। ਜਿਵੇਂ ਤੁਸੀਂ ਕਿਸੇ ਅਜਿਹੀ ਚੀਜ਼ ‘ਤੇ ਕਰਦੇ ਹੋ ਜੋ ਸੱਚ ਬੋਲਦੀ ਏ”।

ਡਾ. ਰਬਿੰਦਰ ਨਰਾਇਣ , ਐੱਮ ਡੀ ਤੇ ਸੰਸਥਾਪਕ

ਚੈਨਲ ਜੋ ਹਾਲੇ ਸ਼ੁਰੂ ਹੀ ਹੋਇਆ ਹੈ

‘ਸਵੀਟੀ ਬਿਊਟੀ ਪਾਰਲਰ’ ਦੀ ਸ਼ੁਰੂਆਤ ਜੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤਾ ਗਿਆ ਇਕਲੌਤਾ ਸ਼ੋਅ ਨਹੀਂ ਹੈ।ਚੈਨਲ ਦੇ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਹੋਰ ਵੀ ਸ਼ੋਅ ਸ਼ੁਰੂ ਕੀਤੇ ਗਏ ਹਨ । ਜਿਸ ‘ਚ ਗਾਇਕੀ ਟੈਲੇਂਟ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਵੀ ਸ਼ੁਰੂ ਕੀਤਾ ਗਿਆ ਹੈ । ਜਿਸ ਦੇ ਜ਼ਰੀਏ ਪੰਜਾਬ ਭਰ ‘ਚ ਛਿਪੇ ਟੈਲੇਂਟ ਨੂੰ ਖੋਜਿਆ ਜਾਵੇਗਾ। ਜਲਦ ਹੀ ਇਹ ਸ਼ੋਅ ਸ਼ੁਰੂ ਹੋ ਰਿਹਾ ਹੈ ਅਤੇ ਪ੍ਰਤੀਭਾਗੀਆਂ ਵੱਲੋਂ ਐਂਟਰੀ ਭੇਜੀ ਜਾ ਸਕਦੀ ਹੈ।  

 ਇਸ ਤੋਂ ਇਲਾਵਾ, GTC Network ਨੇ ਦੋ ਹੋਰ ਮੂਲ ਫ਼ਿਕਸ਼ਨ ਸੀਰੀਜ਼ਾਂ ਨੂੰ ਗ੍ਰੀਨਲਾਈਟ ਕੀਤਾ ਏ ਜੋ ਹੁਣ ਪ੍ਰੀ-ਪ੍ਰੋਡਕਸ਼ਨ ਵਿੱਚ ਨੇ, ਅਤੇ ਮੂਲ ਪੰਜਾਬੀ ਛੋਟੀਆਂ ਫ਼ਿਲਮਾਂ ਦੀ ਇੱਕ ਸੂਚੀ 'ਤੇ ਕੰਮ ਸ਼ੁਰੂ ਕੀਤਾ ਏ ਜੋ Punjabi Shorts — ਪੰਜਾਬੀ ਭਾਸ਼ਾ ਵਿੱਚ ਦੁਨੀਆ ਦਾ ਪਹਿਲਾ ਸ਼ੌਰਟ-ਫ਼ਿਲਮ ਚੈਨਲ — ਅਤੇ ਨੈੱਟਵਰਕ ਦੇ ਗਲੋਬਲ OTT ਡਿਸਟ੍ਰੀਬਿਊਸ਼ਨ 'ਤੇ ਏਅਰ ਹੋਣਗੀਆਂ। ਸਿਰਲੇਖ, ਕਾਸਟ ਅਤੇ ਏਅਰ ਡੇਟ ਆਉਣ ਵਾਲੇ ਹਫ਼ਤਿਆਂ ਵਿੱਚ ਦੱਸੇ ਜਾਣਗੇ।

GTC ਪੰਜਾਬੀ, GTC Network ਦਾ ਫਲੈਗਸ਼ਿਪ ਚੈਨਲ ਏ, ਜਿਸ ਦੀ ਸਥਾਪਨਾ ਡਾ. ਰਬਿੰਦਰ ਨਾਰਾਇਣ ਨੇ ਕੀਤੀ ਏ — ਜਿਨ੍ਹਾਂ ਨੂੰ ਪੰਜਾਬੀ ਸੈਟੇਲਾਈਟ ਟੈਲੀਵਿਜ਼ਨ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਏ, ਜਿਨ੍ਹਾਂ ਨੇ 1998 ਵਿੱਚ ਦੁਨੀਆ ਦਾ ਪਹਿਲਾ ਪੰਜਾਬੀ ਸੈਟੇਲਾਈਟ ਚੈਨਲ, Punjabi World, ਲਾਂਚ ਕੀਤਾ ਸੀ। ਚੈਨਲ ਦਾ ਟੈਗਲਾਈਨ — ਰੂਹ ਪੰਜਾਬ ਦੀ — ਇੱਕ ਬ੍ਰਾਂਡ ਲਾਈਨ ਤੋਂ ਵੱਧ ਕੇ ਕੁਝ ਸਾਬਿਤ ਹੋ ਰਿਹਾ ਏ। ਅੱਜ ਦੀ ਲਾਂਚ ਦੇ ਸਬੂਤ 'ਤੇ, ਇਹ ਇਰਾਦੇ ਦਾ ਐਲਾਨ ਏ।

Sweety Beauty Parlour ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6:30 ਵਜੇ GTC ਪੰਜਾਬੀ 'ਤੇ ਏਅਰ ਹੁੰਦਾ ਏ, DD Freedish (LCN 72), Tata Play (LCN 1904), Airtel DTH, Fastway, DEN ਅਤੇ Sky UK 770 'ਤੇ ਉਪਲਬਧ ਏ। ਇਹ ਸ਼ੋਅ JioTV, YuppTV, DistroTV ਅਤੇ NeoTV 'ਤੇ ਵੀ ਸਟ੍ਰੀਮ ਹੁੰਦਾ ਏ।

Sweety Beauty Parlour — ਇੱਕ ਨਜ਼ਰ ਵਿੱਚ

ਚੈਨਲ: GTC ਪੰਜਾਬੀ (DD Freedish LCN 72, Tata Play LCN 1904, Airtel DTH, Fastway, DEN, Sky UK 770)

OTT: JioTV, YuppTV, DistroTV, NeoTV ਅਤੇ ਹੋਰ

ਸਮਾਂ-ਸੂਚੀ: ਸੋਮਵਾਰ ਤੋਂ ਸ਼ੁੱਕਰਵਾਰ, ਸ਼ਾਮ 6:30 ਵਜੇ IST

ਨਿਰਦੇਸ਼ਕ: ਗੌਰਵ ਰਾਣਾ (Chauser, Mohre)

ਕਾਸਟ: Mannat ਬਤੌਰ Sweety, Navdeep ਬਤੌਰ Goldy

- GTC PUNJABI

Follow us

Top Stories

About Us

GTC Network is the home of global entertainment for Indians. We are a multimedia company specializing in high-interest television channels, OTT platforms, feature films, short films, reality shows, news and current affairs, music, and live events. Our team is a dynamic mix of industry pioneers and young icons, dedicated to bringing you the best in entertainment, where traditions co-exist with modernity and technology meets emotions.

What started as a passionate project to bring quality Punjabi content to television has evolved into a multi-faceted entertainment ecosystem. Today, GTC Network operates across eight distinct divisions, each contributing to our mission of cultural preservation and innovation.

Contact Info

Galactic Television & Communications Pvt. Ltd.
info@thegtcnetwork.com
© 2026 GTC Punjabi. All Rights Reserved.
Powered by GTC Punjabi