ਦੇਵ ਖਰੌੜ (Dev Kharoud) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ‘ਚੋਂ ਇੱਕ ਹਨ । ਅੱਜ ਅਸੀਂ ਤੁਹਾਨੂੰ ਦੇਵ ਖਰੌੜ ਦੀ ਜ਼ਿੰਦਗੀ ਦੇ ਨਾਲ ਜੁੜੇ ਇੱਕ ਦਿਲਚਸਪ ਕਿੱਸੇ ਦੇ ਬਾਰੇ ਦੱਸਣ ਜਾ ਰਹੇ ਹਾਂ । ਦੇਵ ਖਰੌੜ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਨੇ ਮਾਰ ਧਾੜ ਵਾਲੇ ਕਿਰਦਾਰ ਹੀ ਨਿਭਾਏ ਹਨ । ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ, ਜਿਸ ‘ਚ ਮੌੜ,ਜ਼ਖਮੀ, ਡਾਕੂਆਂ ਦਾ ਮੁੰਡਾ, ਡੀਐਸਪੀ ਦੇਵ ਸਣੇ ਕਈ ਹਿੱਟ ਫ਼ਿਲਮਾਂ ਸ਼ਾਮਿਲ ਹਨ। ਜਲਦ ਹੀ ਉਹ ਨੀਰੂ ਬਾਜਵਾ ਦੇ ਨਾਲ ਫ਼ਿਲਮ ‘ਮਧਾਣੀਆਂ’ ‘ਚ ਨਜ਼ਰ ਆਉਣਗੇ । ਜਿਸ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।
ਦੇਵ ਖਰੌੜ ਨੇ ਨਿਭਾਏ ਦਮਦਾਰ ਕਿਰਦਾਰ
ਦੇਵ ਖਰੌੜ ਨੇ ਫ਼ਿਲਮਾਂ ‘ਚ ਕਈ ਦਮਦਾਰ ਕਿਰਦਾਰ ਨਿਭਾਏ ਹਨ ਅਤੇ ਅਕਸਰ ਉਹ ਫ਼ਿਲਮਾਂ ‘ਚ ਮਾਰ ਧਾੜ ਵਾਲੇ ਕਿਰਦਾਰ ਨਿਭਾਉਂਦੇ ਦਿਖਾਈ ਦਿੰਦੇ ਹਨ । ਪਰ ਅਸਲ ਜ਼ਿੰਦਗੀ ‘ਚ ਉਹ ਜਹਾਜ਼ ‘ਚ ਸਫਰ ਕਰਨ ਤੋਂ ਗੁਰੇਜ਼ ਕਰਦੇ ਹਨ। ਜਹਾਜ਼ ‘ਚ ਚੜ੍ਹਦੇ ਹੀ ਉਨ੍ਹਾਂ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ । ਇਸ ਬਾਰੇ ਦੇਵ ਖਰੌੜ ਨੇ ਇੱਕ ਇੰਟਰਵਿਊ ‘ਚ ਵੀ ਖੁਲਾਸਾ ਕੀਤਾ ਸੀ ਕਿ ਜਹਾਜ਼ ‘ਚ ਚੜ੍ਹਨ ਦਾ ਉਨ੍ਹਾਂ ਨੂੰ ਇੱਕ ਫੋਬੀਆ ਜਿਹਾ ਹੈ।
ਦੇਵ ਖਰੌੜ ਨੇ ਕੀਤਾ ਲੰਮਾ ਸੰਘਰਸ਼
ਦੇਵ ਖਰੌੜ ਨੇ ਆਪਣੀ ਜ਼ਿੰਦਗੀ ‘ਚ ਲੰਮਾ ਸੰਘਰਸ਼ ਕੀਤਾ ਹੈ। ਉਨ੍ਹਾਂ ਨੇ ਫ਼ਿਲਮਾਂ ‘ਚ ਆਪਣਾ ਕਰੀਅਰ ਬਨਾਉਣ ਦੇ ਲਈ ਕਰੜੀ ਮਿਹਨਤ ਕੀਤੀ । ਕੋਈ ਸਮਾਂ ਸੀ ਕਿ ਰਿਸ਼ਤੇਦਾਰਾਂ ਨੇ ਵੀ ਦੇਵ ਖਰੌੜ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਕਿ ਇਹ ਜ਼ਿੰਦਗੀ ‘ਚ ਕਦੇ ਕੁਝ ਨਹੀਂ ਕਰ ਪਾਏਗਾ ।ਦੇਵ ਖਰੌੜ ਦੇ ਸਿਰ ਤੇ ਐਕਟਰ ਬਣਨ ਦਾ ਭੂਤ ਸਵਾਰ ਸੀ। ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ। ਆਖਿਰਕਾਰ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਹੋਇਆ ਅਤੇ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਮਿਲਣਾ ਸ਼ੁਰੂ ਹੋ ਗਿਆ । ਹੁਣ ਤੱਕ ਉਨ੍ਹਾਂ ਨੇ ਫ਼ਿਲਮਾਂ ‘ਚ ਕਈ ਤਰਾਂ ਦੇ ਕਿਰਦਾਰ ਨਿਭਾਏ ਹਨ । ਜਿਸ ‘ਚ ਮਾਰ ਧਾੜ ਵਾਲੇ ਕਿਰਦਾਰ ਜ਼ਿਆਦਾ ਵੇਖਣ ਨੂੰ ਮਿਲੇ ਹਨ ।ਦੇਵ ਖਰੌੜ ਨੇ ਕੁਝ ਕੁ ਫ਼ਿਲਮਾਂ ਰੋਮਾਂਟਿਕ ਵੀ ਕੀਤੀਆਂ ਹਨ । ਜਿਨ੍ਹਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ ।
- GTC PUNJABI